ਦਸੂਹਾ 25 ਫਰਵਰੀ (ਚੌਧਰੀ)
: ਜਿਲਾ ਹੁਸ਼ਿਆਰਪੁਰ ‘ਚ ਬਿਨ੍ਹਾਂ ਡਰਾਈਵਰ ਦੇ ਟਰੇਨ ਪੱਟੜੀ ‘ਤੇ ਦੌੜਦੀ ਹੋਈ ਦੇਖੀ ਗਈ।ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕਸਾਰ ਡੀ. ਐੱਮ. ਟੀ. ਮਾਲ ਲੋਡ ਗੱਡੀ ਕਠੂਆ ਤੋਂ ਬਿਨ੍ਹਾਂ ਡਰਾਈਵਰ ਦੇ ਚੱਲਣ ਦੀ ਸੂਚਨਾ ਮਿਲੀ ਹੈ। ਇਸ ਗੱਡੀ ਦੇ ਚੱਲਣ ਤੋਂ ਬਾਅਦ ਰੇਲਵੇ ਵਿਭਾਗ ਵਿੱਚ ਹਫ਼ੜਾ-ਦਫ਼ੜੀ ਮੱਚ ਗਈ। ਇਸ ਮਾਲ ਗੱਡੀ ਦੇ ਬਿਨ੍ਹਾਂ ਡਰਾਈਵਰ ਦੇ ਚੱਲਣ ਦੀ ਸੂਚਨਾ ਮਿਲਦਿਆਂ ਹੀ ਵੱਖ ਵੱਖ ਸਟੇਸ਼ਨਾਂ ‘ਤੇ ਸੂਚਨਾ ਦਿੱਤੀ ਅਤੇ ਰੇਲਵੇ ਫਾਟਕ ਬੰਦ ਕਰ ਦਿੱਤੇ ਗਏ। ਉਕਤ ਮਾਲ ਗੱਡੀ ਗੱਡੀ ਕਠੂਆ ਤੋਂ ਰੇਲ ਡਾਊਨ ਹੋ ਕੇ ਪੰਜਾਬ ਪਹੁੰਚੀ ਅਤੇ ਬਿਨ੍ਹਾਂ ਡਰਾਈਵਰ ਤੋਂ ਹੀ ਕਈ ਕਿਲੋਮੀਟਰ ਤੱਕ ਦੌੜੀ ਮਾਲ ਗੱਡੀ। 80 ਕਿਲੋ ਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧੀ।ਦੱਸਿਆ ਜਾ ਰਿਹਾ ਹੈ ਕਿ ਰੇਲਵੇ ਅਧਿਕਾਰੀਆਂ ਨੇ ਬੜੀ ਸੂਝਬੂਝ ਨਾਲ ਇਸ ਗੱਡੀ ਨੂੰ ਉੱਚੀ ਬੱਸੀ ਰੇਲਵੇ ਸਟੇਸ਼ਨ ਤੇ ਰੋਕ ਲਿਆ ਗਿਆ ਹੈ।