Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਵੱਡੀ ਖਬਰ.. ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਆਏ ਪਰਿਵਾਰਕ ਮੈਬਰਾਂ ਵਲੋਂ ਫੜ ਕੇ ਕੀਤੇ ਪੁਲਿਸ ਹਵਾਲੇ

ਵੱਡੀ ਖਬਰ.. ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਆਏ ਪਰਿਵਾਰਕ ਮੈਬਰਾਂ ਵਲੋਂ ਫੜ ਕੇ ਕੀਤੇ ਪੁਲਿਸ ਹਵਾਲੇ

ਵੱਡੀ ਖਬਰ.. ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਆਏ ਪਰਿਵਾਰਕ ਮੈਬਰਾਂ ਵਲੋਂ ਫੜ ਕੇ ਕੀਤੇ ਪੁਲਿਸ ਹਵਾਲੇ

ਤਹਿਸ ਵਿੱਚ ਆਏ ਉਨ੍ਹਾਂ ਦੇ ਸਾਥੀਆਂ ਵਲੋਂ ਤੇਜਧਾਰ ਹਥਿਆਰਾ ਨਾਲ ਕੀਤਾ ਜ਼ਖਮੀ .. ਮਾਮਲਾ ਦਰਜ

ਨਵਾਂਸ਼ਹਿਰ / ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸਥਾਨਕ ਥਾਣਾ ਸਦਰ ਬਲਾਚੌਰ ਵਿੱਚ ਪੈਂਦੇ ਪਿੰਡ ਮਹਿਤਪੁਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਪੁੱਜੇ ਵਿਅਕਤੀ ਨੂੰ ਜਦੋਂ ਉਹਨਾ ਫੜ ਕੇ ਪੁਲਿਸ ਹਵਾਲੇ ਕੀਤਾ ਤਾਂ ਕੁੱਝ ਸਮੇਂ ਬਾਅਦ ਤਹਿਸ ਵਿੱਚ ਆਏ ਉਨ੍ਹਾਂ ਦੇ ਸਾਥੀਆਂ ਵਲੋਂ ਉਸੇ ਪਰਿਵਾਰ ਦੇ ਦੋ ਮੈਂਬਰਾਂ ਨੁੂੰ ਤੇਜ਼ ਹਥਿਆਰਾ ਨਾਲ ਜਾਨ ਲੇਵਾ ਹਮਲਾ ਕਰਕੇ ਸਖਤ ਜਖਮੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੁਲਿਸ ਵਲੋਂ ਇਹਨਾਂ ਵਿੱਚੋ ਕੁੱਝ ਨੌਜਵਾਨਾ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਪੁਲਿਸ ਪਾਸ ਦਿੱਤੇ ਬਿਆਨਾ ਅਨੁਸਾਰ ਹਰਦੀਪ ਸਿੰਘ ਪੁੱਤਰ ਤਰਸੇਮ ਸਿੰਘ ਪਿੰਡ ਮਹਿਤਪੁਰ ਨੇ ਦੱਸਿਆ ਕਿ ਬੀਤੀ ਸ਼ਾਮ ਉਹਨਾ ਦੇ ਘਰ ਅੱਗੇ ਇੱਕ ਨੌਜਵਾਨ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਲਈ ਉਨ੍ਹਾਂ ਦੀ ਮਾਤਾ ਦੀਆਂ ਕੰਨਾ ਦੀਆਂ ਵਾਲੀਆ ਨੂੰ ਝਪਟ ਮਾਰ ਕੇ ਫਰਾਰ ਹੋ ਲੱਗਾ ਤਾਂ ਉਨ੍ਹਾਂ ਵਲੋਂ ਕਾਬੂ ਕਰਕੇ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਇੰਨੇ ਨੂੰ ਉਸ ਦਾ ਪਿਤਾ ਸਮੇਤ ਕ੍ਰੀਬ 15 ਮੁੰਡੇ ਮੋਟਰ ਸਾਇਕਲਾ ਉਪਰ ਉਥੇ ਪੁੱਜੇ ਜਿਨ੍ਹਾਂ ਦੇ ਹੱਥਾ ਵਿੱਚ ਤੇਜਧਾਰ ਹਥਿਆਰਾ ਨਾਲ ਲੈਂਸ ਹੋ ਕੇ ਉਨ੍ਹਾਂ ਦੇ ਘਰ ਪੁੱਜੇ । ਜਿੱਥੇ ਕਿ ਉਹਨਾ ਨਾਲ ਝਗੜਾ ਕਰਨ ਲੱਗ ਪਏ । ਏਨੇ ਨੂੰ ਮੌਕੇ ਤੇ ਪੁਲਿਸ ਵੀ ਪੁੱਜ ਗਈ ਜਿਨ੍ਹਾਂ ਨੂੰ ਵੇਖ ਉਹ ਉਥੋ ਫਰਾਰ ਹੋ ਗਏ ਮਗਰ ਪੁਲਿਸ ਵਲੋਂ 2 ਨੌਜਵਾਨਾ ਨੂੰ ਮੌਕੇ ਤੇ ਮੋਟਰ ਸਾਇਕਲਾ ਸਮੇਤ ਕਾਬੂ ਕਰ ਲਿਆ । ਪੁਲਿਸ ਕਾਬੂ ਕੀਤੇ ਨੌਜਵਾਨਾ ਨੂੰ ਥਾਣੇ ਲੈ ਗਈ ਅਤੇ ਉਨ੍ਹਾਂ ਨੂੰ ਵੀ ਥਾਣੇ ਆਉਣ ਲਈ ਕਿਹਾ । ਜਦੋਂ ਹਰਦੀਪ ਕੁਮਾਰ ਅਤੇ ਉਸ ਦੇ ਤਾਏ ਦਾ ਲੜਕਾ ਜਸਵੰਤ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਮਹਿਤਪੁਰ ਥਾਣਾ ਸਦਰ ਬਲਾਚੌਰ ਨੂੰ ਮੋਟਰ ਸਾਇਕਲਾ ਤੇ ਜਾ ਰਹੇ ਸਨ ਅਤੇ ਅਜੇ ਉਹ ਮੈਕਡੋਨਰ ਫਾਸਟ ਫੂਡ ਪਿੰਡ ਗੜੀਕਾਨੂੰਗੋ ਲਾਗੇ ਪੁੱਜੇ ਤਾਂ ਉਥੇ ਘਾਤ ਲਾ ਕੇ ਖੜੇ ਨੌਜਵਾਨਾ ਨੇ ਉਨ੍ਹਾਂ ਉਪਰ ਤੇਜਧਾਰ ਹਥਿਆਰਾ ਨਾਲ ਮੁੜ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ । ਉਹਨਾਂ ਨੂੰ ਸਿਵਲ ਹਸਪਤਾਲ ਬਲਾਚੌਰ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਕਿ ਉਹ ਜੇਰੇ ਇਲਾਜ਼ ਹਨ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਥਿਤ ਦੋਸ਼ੀਆ ਖਿਲਾਫ ਥਾਣਾ ਸਦਰ ਅਤੇ ਥਾਣਾ ਸਿਟੀ ਬਲਾਚੌਰ ਵਿੱਚ ਦੋ ਵੱਖ ਵੱਖ ਮੁਕੱਦਮੇ ਦਰਜ ਹੋਏ । ਤਫਤੀਸ਼ੀ ਅਧਿਕਾਰੀ ਏਐਸਆਈ ਲਖਵੀਰ ਚੰਦ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਕੇ ਉਨ੍ਹਾਂ ਵਲੋਂ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਫੋਟੋ : ਸਿਵਲ ਹਸਪਤਾਲ ਬਲਾਚੌਰ ਜਖਮੀ ਜਸਵੰਤ ਸਿੰਘ ਅਤੇ ਹਰਦੀਪ ਕੁਮਾਰ ਜਾਣਕਾਰੀ ਦਿੰਦਾ ਹੋਇਆ।