Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਵੱਡੀ ਖਬਰ.. ਮੁਕੇਰੀਆਂ : ਨਜਾਇਜ ਮਾਈਨਿੰਗ ਦੇ ਚਲਦਿਆਂ ਪੁੱਟੇ ਟੋਏ ਚ ਫੱਸਣ ਨਾਲ ਇੱਕ ਵਿਅਕਤੀ ਹੋਇਆ ਦਰਿਆ ‘ਚ ਲਾਪਤਾ…

ਵੱਡੀ ਖਬਰ.. ਮੁਕੇਰੀਆਂ : ਨਜਾਇਜ ਮਾਈਨਿੰਗ ਦੇ ਚਲਦਿਆਂ ਪੁੱਟੇ ਟੋਏ ਚ ਫੱਸਣ ਨਾਲ ਇੱਕ ਵਿਅਕਤੀ ਹੋਇਆ ਦਰਿਆ ‘ਚ ਲਾਪਤਾ…

ਮੁਕੇਰੀਆਂ / ਦਸੂਹਾ (ਚੌਧਰੀ) : ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਜ਼ਾਹਲ ਪੁਰ  ਵਿਚ ਨਾਜਾਇਜ ਮਾਈਨਿੰਗ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜਿਸਦੇ ਚਲਦਿਆਂ ਮੁਕੇਰੀਆਂ ਦੇ ਪਿੰਡ ਜ਼ਾਹਦ ਪੁਰ ਤਗੜਾਂ ਦਾ ਸੁਦੇਸ਼ ਕੁਮਾਰ ਸੋਨੂੰ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਮੁਕੇਰੀਆਂ ਦੇ ਪਿੰਡ ਜ਼ਾਹਦ ਪੁਰ ਤਗੜਾ ਦੇ ਰਹਿਣ ਵਾਲਾ ਸੁਦੇਸ਼ ਕੁਮਾਰ ਜਿਸ ਦੇ ਖੇਤ ਵਿਆਸ ਦਰਿਆ ਦੇ ਨਾਲ ਲੱਗਦੇ ਹਨ ਆਪਣੇ ਖੇਤਾਂ ਵਿਚ ਪੱਠੇ ਵੱਢਣ ਗਿਆ ਤਾਂ ਨਾਜਾਇਜ ਮਾਈਨਿੰਗ ਲਈ ਲੱਗੀ ਪੋਗ ਲੇਨ ਮਸ਼ੀਨਾਂ ਨਾਲ ਪੁਟੇ ਡੂੰਗੇ ਖੜਿਆ ਵਿਚ ਫਸ ਗਿਆ। ਜਿਸ ਤੋਂ ਬਾਦ ਸੁਦੇਸ਼ ਕੁਮਾਰ ਦੀ ਭਾਲ ਗੋਤਾਂ ਖੋਰਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਪਰ ਖ਼ਬਰ ਲਿਖੇ ਜਾਣ ਤਕ ਕੋਈ ਸੁਹ ਨਹੀ ਮਿਲ ਸਕੀ।

ਸੁਦੇਸ਼ ਕੁਮਾਰ ਦੀ ਖ਼ਬਰ ਪਿੰਡ ਵਿਚ ਤੇਜੀ ਨਾਲ ਫੈਲ ਗਈ। ਖਬਰ ਮਿਲਦੇ ਹੀ ਪਿੰਡ ਵਾਸੀ ਵਿਆਸ ਦਰਿਆ ਕੰਢੇ ਵੱਡੀ ਗਿਣਤੀ ਵਿਚ ਪਹੁੰਚੇ। ਇਸ ਮੌਕੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਜਦੋਂ ਸੁਦੇਸ਼ ਆਪਣੇ ਖੇਤਾਂ ਵਿਚ ਪਹੁੰਚਾ ਤਾਂ ਉਸ ਨੇ ਮਾਈਨਿੰਗ ਮਸ਼ੀਨਾਂ ਲੱਗੀਆਂ ਨੂੰ ਦੇਖਿਆ ਅਤੇ ਜਦੋਂ ਉਹਨਾਂ ਨੂੰ ਰੋਕਣ ਲਈ ਉਹਨਾਂ ਵੱਲ ਜਾ ਰਿਹਾ ਸੀ ਤਾਂ ਪਾਣੀ ਵਿਚ ਇਹਨਾਂ ਮਸ਼ੀਨਾਂ ਨਾਲ ਪੁਟੇ ਡੂੰਗੇ ਟੋਏ ਵਿਚ ਫਸ ਗਿਆ ਅਜੇ ਤੱਕ ਸੁਰੇਸ਼ ਕੁਮਾਰ ਲਾਪਤਾ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।