Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵੱਡੀ ਖਬਰ.. ਇੱਕ ਪਿਸਟਲ,ਦੋ ਮੈਗਜ਼ੀਨ 40 ਰੌਂਦ ਜ਼ਿੰਦਾ , ਕਾਰ , ਮੋਬਾਇਲ ਅਤੇ ਨਾਜਾਇਜ਼ ਸ਼ਰਾਬ ਸਮੇਤ ਚਾਰ ਕਾਬੂ

ਵੱਡੀ ਖਬਰ.. ਇੱਕ ਪਿਸਟਲ,ਦੋ ਮੈਗਜ਼ੀਨ 40 ਰੌਂਦ ਜ਼ਿੰਦਾ , ਕਾਰ , ਮੋਬਾਇਲ ਅਤੇ ਨਾਜਾਇਜ਼ ਸ਼ਰਾਬ ਸਮੇਤ ਚਾਰ ਕਾਬੂ

ਗੁਰਦਾਸਪੁਰ 25 ਜਨਵਰੀ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਇਕ ਪਿਸਟਲ , ਦੋ ਮੈਗਜ਼ੀਨ 40 ਰੌਂਦ ਜ਼ਿੰਦਾ , ਕਾਰ ,4 ਮੋਬਾਇਲ ਅਤੇ 90 ਹਜ਼ਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਸਬ ਇੰਸਪੈਕਟਰ ਜਗਦੀਸ਼ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਨਾਕਾਬੰਦੀ ਕਰਕੇ ਬਟਾਲਾ ਸਾਈਡ ਤੋ ਆ ਰਹੇ ਵਹੀਕਲਾ ਦੀ ਚੈਕਿੰਗ ਕਰ ਰਹੇ ਸਨ ਕਿ ਬਟਾਲਾ ਸਾਈਡ ਤੋ ਆਈ ਇਕ ਕਾਰ ਨੰਬਰ ਪੀ ਬੀ 02 ਬੀ ਯੂ 0289 ਜਿਸ ਨੂੰ ਅਭੀਸ਼ੇਕਰਾਜ ਸਿੰਘ ਉਰਫ ਅਭੀ ਮਾਹਲ ਪੁੱਤਰ ਸੁਖਜੀਤ ਸਿੰਘ ਵਾਸੀ ਅਮਿ੍ਰਤਸਰ ਚਲਾ ਰਿਹਾ ਸੀ ਅਤੇ ਇਕ ਵਿਅਕਤੀ ਨਾਲ ਵਾਲੀ ਸੀਟ ਤੇ ਅਤੇ ਦੋ ਵਿਅਕਤੀ ਪਿੱਛਲੀ ਸੀਟ ਤੇ ਬੈਠੇ ਸਨ ਜਿਨਾ ਨੂੰ ਰੋਕ ਕੇ ਕਾਰ ਅਤੇ ਕਾਰ ਵਿੱਚ ਬੈਠੇ ਵਿਅਕਤੀਆਂ ਦੀ ਤਲਾਸ਼ੀ ਕੀਤੀ ਗਈ ਤਾਂ ਅਭੀਸ਼ੇਕਰਾਜ ਸਿੰਘ ਉਰਫ ਅਭੀ ਮਾਹਲ ਪਾਸੋ ਇਕ ਪਿਸਟਲ 30 ਬੋਰ ਸਮੇਤ ਦੋ ਮੈਗਜੀਨ 16 ਰੌਂਦ ਜ਼ਿੰਦਾ , 50 ਹਜ਼ਾਰ ਰੁਪਈਆ ਅਤੇ ਇਕ ਫ਼ੋਨ ਬਰਾਮਦ ਹੋਏ , ਅਭੀਸ਼ੇਕ ਰਾਏ ਪੁੱਤਰ ਬਲਵੰਤ ਰਾਏ ਵਾਸੀ ਛੇਹਰਟਾ ਪਾਸੋ 10 ਰੌਂਦ ਜ਼ਿੰਦਾ ਅਤੇ 35 ਹਜ਼ਾਰ ਰੁਪਈਆ ਅਤੇ ਇਕ ਫ਼ੋਨ ਬਰਾਮਦ ਹੋਏ , ਹਰਮਨਪ੍ਰੀਤ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਅਮਿ੍ਰਤਸਰ ਪਾਸੋ 4 ਰੌਂਦ ਜ਼ਿੰਦਾ ਵੱਖ-ਵੱਖ ਮਾਰਕਾ ਅਤੇ 24 ਹਜ਼ਾਰ 5 ਸੋ ਰੁਪਈਆ ਅਤੇ ਕਮਲ ਮਸੀਹ ਪੁੱਤਰ ਵਿਸ਼ਾਲ ਵਾਸੀ ਗੁਰੂ ਕੀ ਵਢਾਲੀ ਪਾਸੋ ਇਕ ਹਜ਼ਾਰ ਰੁਪਈਆ ਅਤੇ ਇਕ ਫ਼ੋਨ ਬਰਾਮਦ ਹੋਇਆਂ । ਇਹਨਾ ਚਾਰਾਂ ਵਿਰੁੱਧ ਆਰਮਜ ਐਕਟ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਹੈਡ ਕਾਂਸਟੇਬਲ ਮਨਜੀਤ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਰਿਕੀ ਕੁਮਾਰ ਪੁੱਤਰ ਥੂੜਾ ਰਾਮ ਵਾਸੀ ਡੀਡਾ ਸਾਂਹਸੀਆਂ ਦੇ ਘਰ ਰੇਡ ਕੀਤਾ ਕਥਿਤ ਦੋਸ਼ੀ ਪੁਲਿਸ ਪਾਰਟੀ ਨੂੰ ਵੇਖ ਕੇ ਦੋੜ ਗਿਆ ਪਰ ਮੋਕਾ ਤੋ 90 ਹਜ਼ਾਰ ਮਿਲੀ ਲੀਟਰ ਨਜਾਇਜ ਸ਼ਰਾਬ ਬਰਾਮਦ ਹੋਈ ।