ਗੁਰਦਾਸਪੁਰ 9 ਨਵੰਬਰ ( ਅਸ਼ਵਨੀ ) :- ਰੇਲਵੇ ਵਿੱਚ ਨੋਕਰੀ ਲਗਵਾਉਣ ਦਾ ਝਾਂਸਾ ਦੇ ਕੇ 8.50 ਲੱਖ ਠੱਗੇ ਮਾਰਣ ਤੇ ਜਾਅਲੀ ਨਿਯੁਕਤੀ ਪੱਤਰ ਦੇਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਕਲਾਨੋਰ ਦੀ ਪੁਲਿਸ ਵੱਲੋਂ ਦੋ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ। ਸ਼ਮਰਾਟ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਫਤਿਹਪੁਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਹਰਜਿੰਦਰ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਕਲਾਨੋਰ ਅਤੇ ਜੋਗਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਨਿਜਾਮਪੁਰ ਨੇ ਉਸ ਨੂੰ ਰੇਲਵੇ ਵਿਭਾਗ ਵਿੱਚ ਨੋਕਰੀ ਲਗਵਾਉਣ ਦਾ ਝਾਂਸਾ ਦੇ ਕੇ 8.50 ਰੁਪਈਆ ਲੇ ਕੇ ਉਸ ਨੂੰ ਜਾਅਲੀ ਨਿਯੁਕਤੀ ਪੱਤਰ ਦੇ ਦਿੱਤਾ । ਸਹਾਇਕ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦਸਿਆਂ ਕਿ ਸ਼ਮਰਾਟ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਕਲਾਨੋਰ ਵੱਲੋਂ ਕਰਨ ਉਪਰੰਤ ਉਕਤ ਦੋ ਵਿਅਕਤੀਆਂ ਦੇ ਵਿਰੁੱਧ ਧਾਰਾ 420 ਅਤੇ 34 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

ਵੱਡੀ ਖਬਰ… ਰੇਲਵੇ ‘ਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 8.50 ਲੱਖ ਠੱਗੇ,ਦੋ ਵਿਰੁੱਧ ਮਾਮਲਾ ਦਰਜ
- Post published:November 9, 2021
You Might Also Like

ਪੁਰਤਗਾਲ ਭੇਜਣ ਦੇ ਨਾਂ ਤੇ 4.80 ਲੱਖ ਦੀ ਠੱਗੀ ਇਕ ਨਾਮਜ਼ਦ

ਵੱਡੀ ਖਬਰ ..ਨਬਾਲਿਗ ਲੜਕੀ ਨਾਲ ਜ਼ਬਰਦਸਤੀ ਕਰਨ ਦੇ ਦੋਸ਼ ‘ਚ ਦੋ ਵਿਰੁੱਧ ਮਾਮਲਾ ਦਰਜ

10 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇੱਕ ਨੌਜਵਾਨ ਚੜਿਆ ਪੁਲਿਸ ਦੇ ਹੱਥੇ

ਹਾਂਗਕਾਂਗ ਭੇਜਣ ਦੇ ਨਾਂ ਤੇ 7.50 ਲੱਖ ਦੀ ਮਾਰੀ ਠੱਗੀ, ਤਿੰਨ ਵਿਰੁੱਧ ਮਾਮਲਾ ਦਰਜ
