ਬੇਗਮਪੁਰਾ ਟਾਈਗਰ ਫੋਰਸ ਨੇ ਸਿਵਲ ਹਸਪਤਾਲ ਵਿੱਚ ਸੀਟੀ ਸਕੈਨ ਮਸੀਨ ਲੱਗਣ ‘ਚ ਰੁਕਾਵਟ ਪਾਉਣ ਵਾਲੇ ਅਧਿਕਾਰੀਆਂ ਦਾ ਫੂਕਿਆ ਮਲਟੀ ਪੁਤਲਾ
* ਕਸੂਰਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕਰਕੇ ਨੌਕਰੀਆਂ ਤੋ ਬਰਖਾਸਤ ਕੀਤਾ ਜਾਵੇ *
ਹੁਸ਼ਿਆਰਪੁਰ 11 ਮਈ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਜ਼ਿਲ੍ਹਾ ਇੰਚਾਰਜ ਬੀਰਪਾਲ ਠਰੋਲੀ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਅਤੇ ਹਲਕਾ ਪ੍ਰਧਾਨ ਚੱਬੇਵਾਲ ਰਾਹੁਲ ਕੁਮਾਰ ਚੱਬੇਵਾਲ ਦੀ ਅਗਵਾਈ ‘ਚ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਗੇਟ ਸਾਹਮਣੇ ਸਿਹਤ ਅਧਿਕਾਰੀਆਂ ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੇਗਮਪੁਰਾ ਟਾਈਗਰ ਫੋਰਸ ਦੇ ਉੱਪ ਪ੍ਰਧਾਨ ਬਿੱਲਾ ਦਿਓਵਾਲ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਨਵੀਂ ਸੀਟੀ ਸਕੈਨ ਮਸ਼ੀਨ ਲਾਉਣ ਵਿੱਚ ਰਸੂਖਦਾਰ ਲੋਕਾਂ ਦੀ ਸ਼ਹਿ ‘ਤੇ ਅੜਿਕਾ ਡਾਉਣ ਵਾਲੇ ਸਿਵਲ ਸਰਜਨ ਦਫਤਰ ਦੇ ਨਾਲ ਸਬੰਧਿਤ ਅਧਿਕਾਰੀ ਕ੍ਰਮਵਾਰ ਡਾ ਸੁਨੀਲ ਅਹੀਰ ਜ਼ਿਲਾ ਪਰਿਵਾਰ ਭਲਾਈ ਅਫਸਰ, ਐਸ ਐਮ ਓ ਡਾ ਸਵਾਤੀ ਸਿਵਲ ਹਸਪਤਾਲ ਹੁਸ਼ਿਆਰਪੁਰ ਅਭੈ ਮੋਹਨ ਸ਼ਰਮਾ ਕੋਆਰਡੀਨੇਟਰ ਪੀਐੱਨਡੀਟੀ,ਤੇ ਕਲਰਕ ਕੇਵਲ ਸਿੰਘ ਉਕਤ ਅਧਿਕਾਰੀਆਂ ਦਾ ਮਲਟੀ ਪੁਤਲਾ ਫੂਕਿਆ ਗਿਆ ਹੈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਆਗੂਆਂ ਨੇ ਦੱਸਿਆ ਕਿ ਪਿਛਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਬਜ਼ਾਰ ਨਾਲੋਂ ਘੱਟ ਕੀਮਤਾਂ ਤੇ ਮੁਹੱਈਆ ਕਰਵਾਉਣ ਨੂੰ ਲੈ ਕੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ (ਪੀਪੀਪੀ) ਦੀ ਸਹਾਇਤਾ ਨਾਲ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਨਿੱਜੀ ਲੈਬਾਂ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਤਹਿਤ ਨਿੱਜੀ ਕੰਪਨੀਆਂ ਵੱਲੋਂ ਜਿੱਥੇ ਲੈਬਾਰਟਰੀ ਟੈਸਟ ਬਹੁਤ ਘੱਟ ਕੀਮਤਾਂ ਤੇ ਕੀਤੇ ਜਾਣੇ ਸਨ ਉੱਥੇ ਬਹੁ ਕਰੋੜੀ ਸੀਟੀ ਸਕੈਨ ਮਸ਼ੀਨਾਂ ਸਥਾਪਿਤ ਕਰਕੇ ਲੱਗਭੱਗ ਬਾਜ਼ਾਰ ਨਾਲ ਚੌਥੇ ਹਿੱਸੇ ਤੋਂ ਵੀ ਘੱਟ ਕੀਮਤਾਂ ‘ਤੇ ਦਿਮਾਗ,ਦਿਲ ਅਤੇ ਪੇਟ ਦੀਆਂ ਸਕੈਨਿੰਗ ਕੀਤੀਆਂ ਜਾਣੀਆਂ ਸਨ ਜਿਸ ਨਾਲ ਖਾਸ ਕਰਕੇ ਗਰੀਬ ਲੋਕਾਂ ਨੂੰ ਬਹੁਤ ਵੱਡਾ ਆਰਥਿਕ ਫਾਇਦਾ ਹੋਣਾ ਸੀ ਪਰ ਮਾਫੀਆ ਨਾਲ ਸੰਬੰਧ ਰੱਖਦੇ ਰਸੂਖਧਾਰੀ ਲੋਕਾਂ ਦੀ ਸ਼ਹਿ ‘ਤੇ ਸਿਵਲ ਸਰਜਨ ਦਫ਼ਤਰ ਨਾਲ ਸਬੰਧਿਤ ਅਧਿਕਾਰੀਆਂ ਕ੍ਰਮਵਾਰ ਅਭੈ ਮੋਹਨ ਸ਼ਰਮਾ ਕੋਆਰਡੀਨੇਟਰ ਪੀਐੱਨਡੀਟੀ,ਡਾ.ਸੁਨੀਲ ਅਹੀਰ ਜ਼ਿਲਾ ਪਰਿਵਾਰ ਭਲਾਈ ਅਫਸਰ,ਡਾ.ਸਵਾਤੀ ਐੱਸ ਐੱਮ ਓ.,ਕੇਵਲ ਸਿੰਘ ਕਲਰਕ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਗਰੀਬਾਂ ਦੇ ਹਿੱਤ ਵਿੱਚ ਲੱਗਣ ਵਾਲੀ ਸਿਟੀ ਸਕੈਨ ਮਸ਼ੀਨ ਲੱਗਣ ਵਿਚ ਕਥਿਤ ਤੌਰ ‘ਤੇ ਅੜਿੱਕਾ ਪਾਇਆ।ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਸਿਵਲ ਹਸਪਤਾਲਾਂ ਵਿੱਚ ਸੀਟੀ ਸਕੈਨ ਮਸ਼ੀਨ ਲੱਗ ਚੁੱਕੀ ਹੈ।ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਸੀਟੀ ਸਕੈਨ ਮਸ਼ੀਨ ਹਸਪਤਾਲ ਹੁਸ਼ਿਆਰਪੁਰ ਵਿੱਚ ਲੱਗਣ ‘ਚ ਅੜਿੱਕਾ ਪਾਉਣ ਵਾਲਿਆਂ ਖਿਲਾਫ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਕਸੂਰਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕਰਕੇ ਨੌਕਰੀਆਂ ਤੋ ਬਰਖਾਸਤ ਕੀਤਾ ਜਾਵੇ । ਇਸ ਮੌਕੇ ਬੇਗਮਪੁਰਾ ਟਾਈਗਰ ਫ਼ੋਰਸ ਦੇ ਉਪ ਪ੍ਰਧਾਨ ਬਿੱਲਾ ਦਿਓਵਾਲ ਅਤੇ ਕੌਮੀ ਪ੍ਰਧਾਨ ਅਸ਼ੋਕ ਸੱਲਣ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਇਹ ਬਹੁ ਕਰੋੜੀ ਸਿਟੀ ਸਕੈਨ ਮਸ਼ੀਨ ਅੱਜ ਤੋਂ ਤਕਰੀਬਨ ਤਿੰਨ ਮਹੀਨੇ ਪਹਿਲਾਂ ਹੀ ਲੱਗ ਜਾਣੀ ਸੀ ਜੇਕਰ ਇਹ ਅਧਿਕਾਰੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ। ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਅਧਿਕਾਰੀਆਂ ਦੀ ਆਮਦਨ ਬਾਰੇ ਵੀ ਜਾਂਚ ਕਰਵਾਈ ਜਾਵੇ ਤਾਂ ਜੋ ਲੋਕਾਂ ਦੇ ਸਾਹਮਣੇ ਸੱਚ ਆ ਸਕੇ। ਉਨ੍ਹਾਂ ਸਿਹਤ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਹਸਪਤਾਲ ਵਿਚ ਜਲਦੀ ਸੀਟੀ ਸਕੈਨ ਮਸ਼ੀਨ ਨਾ ਲਗਵਾਈ ਅਤੇ ਕਥਿਤ ਭ੍ਰਿਸ਼ਟ ਅਧਿਕਾਰੀਆਂ ਤੇ ਕਾਰਵਾਈ ਨਾ ਕੀਤੀ ਤਾਂ ਪੂਰੇ ਪੰਜਾਬ ਵਿੱਚ ਉਕਤ ਅਧਿਕਾਰੀਆਂ ਦੇ ਪੁਤਲੇ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਸ਼ ਕੁਮਾਰ ਬੱਧਣ ਉਂਕਾਰ ਚੰਦ ਬਜ਼ਰਾਵਰ ਜੱਸੀ ਸਿੰਗੜੀਵਾਲ ਅਮਰਜੀਤ ਸੰਧੀ ਰਿੰਕੂ ਜੱਸਾ ਨੰਦਨ ਰੋਸ਼ਨ ਲਾਲ ਰੋਸ਼ੀ ਬਜਵਾੜਾ ਦੇਵਰਾਜ ਭਗਤ ਨਗਰ ਚਮਨ ਲਾਲ ਜਤਿੰਦਰ ਮਹਿੰਦਰ ਪਾਲ ਨਾਨਕ ਚੰਦ ਰਕੇਸ਼ ਕੁਮਾਰ ਸਿੰਗੜੀਵਾਲ ਕਮਲਜੀਤ ਸਿੰਘ ਚਰਨਜੀਤ ਸਿੰਘ ਮੁਲਖਾ ਆਦਿ ਵੀ ਮੌਜੂਦ ਸਨ।
ਫੋਟੋ ਮੁਨੀਰ








