Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਵੱਖ-ਵੱਖ ਬੈਂਕਾਂ ਦੇ ATM ਭੰਨਣ ਦੀ ਕੋਸਿਸ਼ ਚ ਨਾਮਜ਼ਦ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਵੱਖ-ਵੱਖ ਬੈਂਕਾਂ ਦੇ ATM ਭੰਨਣ ਦੀ ਕੋਸਿਸ਼ ਚ ਨਾਮਜ਼ਦ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਬਟਾਲਾ 11ਜਨਵਰੀ(ਅਵਿਨਾਸ਼ )

: ਐਸਐਸਪੀ ਬਟਾਲਾ ਸੁਹੇਲ ਕਾਸਮ ਮੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਐਸ ਪੀ ਗੁਰਪ੍ਰੀਤ ਸਿੰਘ ਸਹੋਤਾ ਅਤੇ ਡੀਐਸਪੀ ਸੰਜੀਵ ਕੁਮਾਰ ਵੱਲੋਂ ਪੱਤਰਕਾਰਾਂ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਡਾ ਡੇਹਰੀਵਾਲ ਦਰੋਗਾ ਥਾਣਾ ਸੇਖਵਾਂ ਵਿਖੇ ਐਸ ਬੀ ਆਈ ਬੈਂਕ ਦਾ ਏਟੀਐਮ ਦਾ ਸਟਰ ਨਾਮਲੂਮ ਵਿਅਕਤੀਆਂ ਵੱਲੋਂ ਗੈਸ ਕਟਰ ਨਾਲ ਕਟ ਕਿ ATM ਵਿਚੋ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਿਸਤੇ ਨਾਮਲੂਮ ਵਿਅਕਤੀਆਂ ਖਿਲਾਫ ਮੁਕਦਮਾ ਨੰਬਰ 02 ਥਾਣਾ ਸੇਖਵਾਂ ਵਿੱਚ ਦਰਜ ਕੀਤਾ ਗਿਆ। ਜਿਸ ਤੇ ਐਸ ਐਸ ਪੀ ਬਟਾਲਾ ਨੇ ਮਾਮਲੇ ਦੀ ਸੰਗਨੀਤਾ ਨੂੰ ਵੇਖਦਿਆਂ ਹੋਇਆਂ ਡੀ ਐਸ ਪੀ ਸਿਟੀ ਬਟਾਲਾ ਅਤੇ ਡੀਐਸਪੀ (ਡੀ) ਬਟਾਲਾ ਨੂੰ ਵਿਸ਼ੇਸ਼ ਦਿਸ਼ਾ ਨਿਰਦੇਸ਼ ਦੇ ਕੇ ਮਾਮਲੇ ਨੂੰ ਸੁਲਝਾਉਣ ਲਈ ਸੁਲਝਾਉਣ ਲਈ ਕਿਹਾ । ਬਣਾਈਆਂ ਹੋਈਆਂ ਟੀਮਾਂ ਨੇ ਮਸਲੇ ਨੂੰ ਚਾਰ ਦਿਨਾਂ ਵਿੱਚ ਸੁਲਝਾ ਕੇ ਹੀਰਾ ਮਸੀਹ ਪੁੱਤਰ ਜੁਰਾ ਮਸੀਹ ਤੇ ਗੋਲਡੀ ਪੁੱਤਰ ਰੂਪ ਲਾਲ ਵਾਸੀ ਸੋਰੀਆ ਬਾਂਗਰ ਅਤੇ ਹੋਲਦਾਰ ਪ੍ਰਵੀਨ ਕੁਮਾਰ ਪੁੱਤਰ ਸੂਬ ਕਰਮ ਵਾਸੀ ਗਰੋਟਾ ਤਹਿ ਪਲਵਲ ਜਿਲਾ ਹੋਡਲ ਹਰਿਆਣਾ ਨੂੰ ਦੋਸ਼ੀ ਨਾਮਜਦ ਕਰਕੇ ਹੀਰਾ ਮਸੀਹ ਪੁੱਤਰ ਜੁਰਾ ਮਸੀਹ ਤੇ ਗੋਲਡੀ ਪੁੱਤਰ ਰੂਪ ਲਾਲ ਵਾਸੀਆਨ ਸੋਰੀਆ ਬਾਂਗਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਪੁੱਛ ਗਿੱਛ ਦੌਰਾਨ ਦੇਸੀ ਹੀਰਾ ਮਸੀਹ ਅਤੇ ਗੋਲਡੀ ਉਕਤਾਨ ਨੇ ਦੱਸਿਆ ਕਿ ATM ਤੋੜਣ ਦਾ ਕੰਮ ਤਿੰਨਾ ਨੇ ਰੋਲ ਕੇ ਕੀਤਾ ਹੈ। ਹੋਲਦਾਰ ਪ੍ਰਵੀਨ ਕੁਮਾਰ ਉਕਤ ਤਿੱਬੜੀ ਕੈਟ ਗੁਰਦਾਸਪੁਰ ਵਿਖੇ ਆਰਮੀ ਵਿੱਚ ਨੌਕਰੀ ਕਰਦਾ ਹੈ ਅਤੇ ਹੀਰਾ ਮਸੀਹ ਉਕਤ ਤਿੱਬੜੀ ਕੈਟ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਹੈ ਜਿਸਨੂੰ ਕੈਟ ਵਿਚ ਕੰਮ ਕਰਨ ਲਈ ਆਰਮੀ ਵੱਲੋਂ ਗੇਟ ਪਾਸ ਵੀ ਜਾਰੀ ਹੋਇਆ ਹੈ। ਦੋਸੀ ਹੋਲਦਾਰ ਪ੍ਰਵੀਨ ਕੁਮਾਰ ਉਕਤ ਨੂੰ ਗ੍ਰਿਫਤਾਰ ਕਰਨ ਲਈ ਆਰਮੀ ਤਿੱਬੜੀ ਕੈਟ ਪੁੱਜ ਕਿ ਆਰਮੀ ਅਫਸਰਾਂ ਨੂੰ ਉਕਤ ਮੁਕੱਦਮਾ ਵਿੱਚ ਨਾਮਜਦ ਹੋਣ ਕਰਕੇ ਹਵਾਲਗੀ ਸਬੰਧੀ ਦਰਖਾਸਤ ਦਿੱਤੀ ਗਈ। ਜਿੰਨਾ ਵੱਲੋਂ ਹੋਲਦਾਰ ਪ੍ਰਵੀਨ ਕੁਮਾਰ ਉਕਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਿਸਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਦੋਸੀਆ ਪਾਸੇ ਮੋਕੇ ਪਰ ਵਰਤਿਆ ਗਿਆ ਸਮਾਨ ਗੈਸ ਸਿਲਡੰਰ, ਕਟਰ ਅਤੇ ਇੱਕ ਮੋਟਰ ਸਾਈਕਲ ਬ੍ਰਾਮਦ ਕੀਤਾ ਗਿਆ ਹੈ। ਦੌਰਾਨੇ ਤਫਤੀਸ ਪੁੱਛ ਗਿੱਛ ਦੋਸੀਆ ਨੇ ਮੰਨਿਆ ਕਿ ਮਿਤੀ 7,8-01-25 ਦੀ ਰਾਤ ਨੂੰ ਭਟੋਆ ਅੱਡੇ ਤੋਂ PNB ਬੈਂਕ ਦਾ ATM ਵੀ ਭੰਨਣ ਦੀ ਕੋਸਿਸ਼ ਕੀਤੀ ਸੀ ਜਿਸ ਸਬੰਧੀ ਮੁਕੰਮਦਾ ਨੰਬਰ 08 ਥਾਣਾ ਦੀਨਾਨਗਰ ਦਰਜ ਹੋਇਆ ਹੈ। ਦੌਰਾਨੇ ਪੁਛਗਿੱਛ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹਨਾ ਦੇ ਅਸਫਲ ਕੋਸਿਸਾ ਕਰਕੇ ਧੁੰਦਾ ਵਾਲੀਆਂ ਰਾਤਾਂ ਦਾ ਫਾਇਦਾ ਉਠਾ ਕੇ ਮਜੀਦ ਏਟੀਐਮ ਤੋੜਨ ਦੀ ਵੀ ਇਹਨਾ ਦੀਆਂ ਯੋਜਨਾ ਸੀ, ਜੇ ਇਹ ਇੰਟਰਡਿਸਟ੍ਰਿਕ ਗੈਂਗ ਦੀ ਗ੍ਰਿਫਤਾਰੀ ਨਾਲ ਏ.ਟੀ.ਐਮ ਮਸ਼ੀਨਾ ਤੋੜਨ ਵਾਲੀ ਗੈਂਗ ਸਫਾਇਆ ਹੋਇਆ ਹੈ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਮਜੀਦ ਪੁਛਗਿੱਛ ਕੀਤੀ ਜਾ ਰਹੀ ਹੈ।