Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪ੍ਰਾਚੀਨ ਪਾਂਡਵ ਸਰੋਵਰ ਵਿਖੇ ਵਿਧੀ ਪੂਰਵਕ ਨਦੀਆਂ ਅਤੇ ਗੰਗਾ ਜਲ ਨਾਲ ਪਾਂਡਵ ਸਰੋਵਰ…

ਪ੍ਰਾਚੀਨ ਪਾਂਡਵ ਸਰੋਵਰ ਵਿਖੇ ਵਿਧੀ ਪੂਰਵਕ ਨਦੀਆਂ ਅਤੇ ਗੰਗਾ ਜਲ ਨਾਲ ਪਾਂਡਵ ਸਰੋਵਰ…

ਦਸੂਹਾ (ਚੌਧਰੀ) 

ਪ੍ਰਾਚੀਨ ਪਾਂਡਵ ਸਰੋਵਰ ਵਿਖੇ ਵਿਧੀ ਪੂਰਵਕ ਨਦੀਆਂ ਅਤੇ ਗੰਗਾ ਜਲ ਨਾਲ ਪਾਂਡਵ ਸਰੋਵਰ ਦਾ ਕੀਤਾ ਸ਼ੁੱਧੀਕਰਨ 

28 ਸਤੰਬਰ : ਪ੍ਰਾਚੀਨ ਪਾਂਡਵ ਸਰੋਵਰ ਨਿਰਮਾਣ ਕਮੇਟੀ ਦੇ ਵੱਲੋਂ ਸਨਾਤਨ ਧਰਮ ਸਭਾ, ਸੀਨੀਅਰ ਸਿਟੀਜ਼ਨਜ਼ ਅਤੇ ਪ੍ਰਸਿੱਧ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਡਿਤ ਦਿਨੇਸ਼ ਅਤੇ ਪੰਡਿਤ ਤਰਦੀਪ ਮਿਸ਼ਰਾ ਦੁਆਰਾ ਵਿਧੀ ਪੂਰਵਕ ਭਾਰਤ ਦੀਆਂ ਨਦੀਆਂ ਅਤੇ ਗੰਗਾ ਜਲ ਦੁਆਰਾ ਪਾਂਡਵ ਸਰੋਵਰ ਨੂੰ ਸ਼ੁੱਧ ਕੀਤਾ ਗਿਆ। ਪਾਂਡਵ ਸਰੋਵਰ ਦੇ ਨਿਰਮਾਣ ਦਾ ਕੰਮ ਦੀਪਕ ਧੀਰ, ਮੁਕੇਸ਼ ਰੰਜਨ ਅਤੇ ਸ਼ਹਿਰ ਦੇ ਸਮੂਹ ਨਿਵਾਸੀਆਂ ਦੇ ਸਹਿਯੋਗ ਦੁਆਰਾ ਕੀਤਾ ਗਿਆ ਅਤੇ ਇਸ ਤੋਂ ਬਾਅਦ ਚੌਧਰੀ ਕੁਮਾਰ ਸੈਣੀ ਦੇ ਸਹਿਯੋਗ ਨਾਲ ਪਾਂਡਵ ਸਰੋਵਰ ਦਾ ਜਲ ਪ੍ਰਬੰਧਨ ਕੀਤਾ ਗਿਆ। ਇਸ ਮੌਕੇ ਤੇ ਗੰਗਾ ਮਾਤਾ ਦੀ ਜੈ, ਸਨਾਤਨ ਧਰਮ ਸਭਾ ਦੀ ਜੈ ਦੇ ਨਾਅਰਿਆਂ ਨਾਲ ਸਰੋਵਰ ਗੂੰਜ ਉੱਠਿਆ। ਇਸ ਤੋਂ ਇਲਾਵਾ ਸਨਾਤਨ ਧਰਮ ਸਭਾ ਵੱਲੋਂ ਸਤੀਸ਼ ਕਾਲੀਆ, ਚੰਦਰ ਮੋਹਨ, ਰਜਨੀ ਕੌਸ਼ਲ, ਅਨਿਸ਼ ਮਹਾਜਨ ਆਦਿ ਅਤੇ ਸੀਨੀਅਰ ਸਿਟੀਜ਼ਨਜ਼ ਵੱਲੋਂ ਕਰਨਲ ਜੋਗਿੰਦਰ ਲਾਲ ਸ਼ਰਮਾ, ਰਣਵੀਰ ਚੰਦ, ਵਿਪਨ ਗੰਭੀਰ, ਜਗਮੋਹਨ ਸ਼ਰਮਾ, ਸ਼ਾਮ ਨਾਥ ਮਹਿਤਾ, ਦਿਲਬਾਗ ਸਿੰਘ, ਸੁਰਿੰਦਰ ਨਾਥ, ਚੰਦਰ ਮੋਹਨ, ਪ੍ਰੇਮ ਸ਼ਰਮਾ, ਭਾਗ ਸਿੰਘ, ਵਿਨੋਦ ਹੰਸ, ਮਦਨ ਮੋਹਨ, ਅਨਿਲ ਕੁਮਾਰ ਅਤੇ ਪਰਦੀਪ ਕੁਮਾਰ ਆਦਿ ਹਾਜ਼ਰ ਸਨ।

ਫੋਟੋ : ਪਾਂਡਵ ਸਰੋਵਰ ਦੇ ਸ਼ੁੱਧੀਕਰਨ ਮੌਕੇ ਚੌਧਰੀ ਕੁਮਾਰ ਸੈਣੀ, ਕਰਨਲ ਜੋਗਿੰਦਰ ਲਾਲ ਸ਼ਰਮਾ,ਚੰਦਰ ਮੋਹਨ, ਸਤੀਸ਼ ਕਾਲੀਆ ਅਤੇ ਰਜਨੀ ਕੌਸ਼ਲ ਆਦਿ।