Prime Punjab Times

Latest news
ਗੜ੍ਹਦੀਵਾਲਾ ਵਿਖੇ 12 ਤੋਂ 20 ਸਤੰਬਰ ਤੱਕ "ਸ੍ਰੀ ਕ੍ਰਿਸ਼ਨ ਰਾਸਲੀਲਾ" ਪ੍ਰੋਗਰਾਮ ਆਯੋਜਿਤ ਕੌਮੀ ਲੋਕ ਅਦਾਲਤ ਵਿੱਚ 29,451 ਮਾਮਲਿਆਂ ਦਾ ਨਿਪਟਾਰਾ, 11.96 ਕਰੋੜ ਰੁਪਏ ਤੋਂ ਵੱਧ ਦੇ ਅਵਾਰਡ ਪਾਸ ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਖ਼ਾਲਸਾ ਕਾਲਜ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦੇ ਰੋਸ 'ਚ ਗੜ੍ਹਦੀਵਾਲਾ ਰਿਹਾ ਮੁਕੰਮਲ ਬੰਦ,ਮੁੱਖ ਮੰਤਰੀ ਦੇ ਨਾਮ ਐੱਸ.ਐਚ.ਓ ਧੂਤ ਨੂ... ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੀ ਗੜ੍ਹਦੀਵਾਲਾ ਵਿਖੇ ਹੋਈ ਅਹਿਮ ਮੀਟਿੰਗ *ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ* ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਨਗਰ ਕੌਂਸਲ ਗੜ੍ਹਦੀਵਾਲਾ ਦੇ ਵਾਈਸ ਪ੍ਰਧਾਨ ਬਣੇ 15 ਸਤੰਬਰ ਨੂੰ ਜ਼ਿਲ੍ਹੇ ਵਿੱਚ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ
ADVERTISEMENT
You are currently viewing ਅਬਾਦ ਹੁਨਰ ਹੱਟ ਨੇ ਗੁਰਦਾਸਪੁਰ ਸ਼ਹਿਰ ਵਿੱਚ ਬਹੁਤ ਥੋੜੇ ਸਮੇਂ ਅੰਦਰ ਆਪਣੀ ਮਾਰਕਿਟ ਬਣਾਈ

ਅਬਾਦ ਹੁਨਰ ਹੱਟ ਨੇ ਗੁਰਦਾਸਪੁਰ ਸ਼ਹਿਰ ਵਿੱਚ ਬਹੁਤ ਥੋੜੇ ਸਮੇਂ ਅੰਦਰ ਆਪਣੀ ਮਾਰਕਿਟ ਬਣਾਈ

ਗੁਰਦਾਸਪੁਰ / ਬਟਾਲਾ ( ਅਵਿਨਾਸ਼ ਸ਼ਰਮਾ) 

ਅਬਾਦ ਹੁਨਰ ਹੱਟ’ ਨੇ ਸਵੈ ਸਹਾਇਤਾ ਸਮੂਹਾਂ ਨੂੰ ਸਮਾਨ ਵੇਚਣ ਦਾ ਪਲੇਟਫਾਰਮ ਦਿੱਤਾ

ਅਬਾਦ ਹੁਨਰ ਹੱਟ ਵਿੱਚ ਸਵੈ ਸਹਾਇਤਾ ਸਮੂਹਾਂ ਵੱਲੋਂ ਵੇਚਿਆ ਜਾਂਦਾ ਸਮਾਨ ਕੁਆਲੀ ਪੱਖੋਂ ਸਭ ਤੋਂ ਬੇਹਤਰ ਅਤੇ ਬਜ਼ਾਰ ਨਾਲੋਂ ਸਸਤਾ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਬਾਦ ਹੁਨਰ ਹੱਟ ਤੋਂ ਸਮਾਨ ਖਰੀਦਣ ਦੀ ਅਪੀਲ

20 ਅਪ੍ਰੈਲ  – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਇੱਕ ਹੋਰ ਪਹਿਲਕਦਮੀ ਨਾਲ ਜ਼ਿਲ੍ਹੇ ਦੇ ਸਵੈ ਸਹਾਇਤਾਂ ਸਮੂਹਾਂ ਨਾਲ ਜੁੜ ਕੇ ਆਪਣੀ ਉਪਜੀਵਕਾ ਕਮਾ ਰਹੀਆਂ ਔਰਤਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਵਿਖੇ ਚਲਾਏ ਜਾ ਰਹੇ ‘ਅਬਾਦ ਹੁਨਰ ਹੱਟ’ ਨੇ ਸਵੈ ਸਹਾਇਤਾਂ ਸਮੂਹਾਂ ਨੂੰ ਉਨ੍ਹਾਂ ਵੱਲੋਂ ਤਿਆਰ ਕੀਤੇ ਸਮਾਨ ਨੂੰ ਵੇਚਣ ਲਈ ਇੱਕ ਬਹੁਤ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਹੈ। ਅਬਾਦ ਹੁਨਰ ਹੱਟ ਨੇ ਗੁਰਦਾਸਪੁਰ ਸ਼ਹਿਰ ਵਿੱਚ ਬਹੁਤ ਥੋੜੇ ਸਮੇਂ ਅੰਦਰ ਆਪਣੀ ਮਾਰਕਿਟ ਬਣਾ ਲਈ ਹੈ ਅਤੇ ਲੋਕਾਂ ਵੱਲੋਂ ਇਥੋਂ ਵੱਖ-ਵੱਖ ਉਤਪਾਦਾਂ ਨੂੰ ਖਰੀਦਣ ਨੂੰ ਪਹਿਲ ਦਿੱਤੀ ਜਾ ਰਹੀ ਹੈ।

ਅਬਾਦ ਹੁਨਰ ਹੱਟ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ ਨੇ ਦੱਸਿਆ ਕਿ ਏਥੇ ਵੇਚਿਆ ਜਾਂਦਾ ਸਾਰਾ ਸਮਾਨ ਜ਼ਿਲ੍ਹੇ ਦੇ ਸਵੈ ਸਹਾਇਤਾਂ ਸਮੂਹਾਂ ਦੀਆਂ ਮਿਹਨਤੀ ਸਵਾਣੀਆਂ ਵੱਲੋਂ ਆਪਣੇ ਘਰਾਂ ਵਿੱਚ ਤਿਆਰ ਕੀਤਾ ਜਾਂਦਾ ਹੈ, ਜਿਸਦੀ ਕੁਆਲਿਟੀ ਬਹੁਤ ਵਧੀਆ ਹੋਣ ਦੇ ਨਾਲ ਕੀਮਤਾਂ ਵੀ ਬਹੁਤ ਵਾਜ਼ਬ ਹਨ। ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਵੱਲੋਂ ਪਿੰਡਾਂ ਵਿੱਚ ਘਰੇਲੂ ਜਰੂਰਤ ਦਾ ਸਮਾਨ ਬਣਾਇਆ ਜਾ ਰਿਹਾ ਸੀ ਪਰ ਉਸਦੀ ਮਾਰਕਟਿੰਗ ਨਾ ਹੋਣ ਕਰਕੇ ਸਵੈ ਸਹਾਇਤਾ ਸਮੂਹਾਂ ਨੂੰ ਪੂਰਾ ਲਾਭ ਨਹੀਂ ਸੀ ਮਿਲ ਪਾਉਂਦਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸਵੈ ਸਹਾਇਤਾਂ ਸਮੂਹਾਂ ਵੱਲੋਂ ਤਿਆਰ ਕੀਤੇ ਸਮਾਨ ਨੂੰ ਵੇਚਣ ਲਈ ਪਲੇਟਫਾਰਮ ਮਹੁੱਈਆ ਕਰਵਾਉਣ ਦੇ ਮਕਸਦ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਕੋਲ ਅਬਾਦ ਹੁਨਰ ਹੱਟ ਦੀ ਸਥਾਪਨਾ ਕੀਤੀ ਗਈ ਹੈ, ਜੋ ਕਿ ਮਾਰਕਟਿੰਗ ਦੇ ਪੱਖ ਤੋਂ ਬਹੁਤ ਅਹਿਮ ਸਾਬਤ ਹੋਇਆ ਹੈ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ ਨੇ ਦੱਸਿਆ ਕਿ ਅਬਾਦ ਹੁਨਟ ਹੱਟ ਨੂੰ ਇੱਕ ਸ਼ੋਅਰੂਮ ਵਾਂਗ ਬਣਾਇਆ ਗਿਆ ਹੈ ਅਤੇ ਇਸਦਾ ਪ੍ਰਬੰਧ ਚਲਾਉਣ ਲਈ ਸੈਲਫ ਹੈਲਪ ਗੁਰੱਪ ਦੀ ਮੈਂਬਰ ਸੁਖਵਿੰਦਰ ਕੌਰ ਨੂੰ ਸੇਲਜ ਮੈਨੇਜਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਬਾਦ ਹੁਨਰ ਹੱਟ ’ਚ ਸਮਾਨ ਵੇਚਣ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਸਵੈ ਸਹਾਇਤਾਂ ਸਮੂਹਾਂ ਵੱਲੋਂ ਤਿਆਰ ਸਮਾਨ ਦੀ ਬਰੈਂਡਿੰਗ, ਰਜ਼ਿਸਟਰੇਸ਼ਨ ਅਤੇ ਪ੍ਰਮੋਸ਼ਨ ਦਾ ਕੰਮ ਵੀ ਕੀਤਾ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਅਬਾਦ ਹੁਨਰ ਹੱਟ ਤੋਂ ਵੱਧ ਤੋਂ ਵੱਧ ਸਮਾਨ ਖਰੀਦਣ ਤਾਂ ਜੋ ਇਹ ਸਮਾਨ ਬਣਾ ਰਹੀਆਂ ਔਰਤਾਂ ਦੀ ਉਪਜੀਵਕਾ ਵਿੱਚ ਵਾਧਾ ਹੋ ਸਕੇ।

ਅਬਾਦ ਹੁਨਰ ਹੱਟ ਦੀ ਸੇਲਜ ਮੈਨੇਜਰ ਸੁਖਵਿੰਦਰ ਕੌਰ ਨੇ ਦੱਸਿਆ ਕਿ ਇਥੇ ਘਰੇਲੂ ਵਰਤੋਂ ਦੇ 35 ਤੋਂ ਵੱਧ ਉਤਪਾਦਾਂ ਦੀ ਵਿਕਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਮੁਰੱਬਾ, ਅਚਾਰ, ਗੁੜ, ਸ਼ੱਕਰ, ਸਰੋਂ ਦਾ ਤੇਲ, ਸ਼ਹਿਦ, ਕੋਧਰੇ ਦਾ ਆਟਾ, ਹੈਂਡ ਵਾਸ਼, ਡਾਲੀਆ, ਗਿਰੀ ਦਾ ਤੇਲ, ਹਲਦੀ, ਸੇਵੀਆਂ, ਚੌਲ, ਸਾਬਣ, ਸਰਫ਼, ਟੂਥਪੇਸਟ, ਫਨਾਇਲ ਦਾ ਤੇਲ, ਕਿਚਨ ਮਸਾਲਾ, ਲੱਕੜ ਦੇ ਵੱਖ-ਵੱਖ ਖਿਡੌਣੇ, ਪੱਖੀਆਂ, ਜੂਟ ਦੇ ਬੈਗ, ਵਰਮੀਕੰਪੋਸਟ, ਫੁਲਕਾਰੀਆਂ, ਬਾਗ, ਸਜ਼ਾਵਟ ਦਾ ਸਮਾਨ, ਲੇਡੀਜ਼ ਪਰਸ, ਹੱਥੀਂ ਤਿਆਰ ਕੀਤੇ ਊਨੀ ਤੇ ਸੂਤੀ ਕੱਪੜੇ, ਸਜ਼ਾਵਟੀ ਫੁੱਲ, ਡੈਕੋਰੇਸ਼ਨ ਦਾ ਸਮਾਨ, ਰੰਗ-ਬਿਰੰਗੇ ਹਾਰ, ਸਜ਼ਾਵਟੀ ਤਸਵੀਰਾਂ ਸਮੇਤ ਘਰੇਲੂ ਵਰਤੋਂ ਦਾ ਹੋਰ ਸਮਾਨ ਵੀ ਵੇਚਿਆ ਜਾਂਦਾ ਹੈ। ਉਨ੍ਹਾਂ ਗੁਰਦਾਸਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰੇਲੂ ਸਮਾਨ ਵਰਤੋਂ ਦਾ ਸਮਾਨ ਖਰੀਦਣ ਲਈ ਅਬਾਦ ਹੁਨਰ ਹੱਟ ਨੂੰ ਤਰਜੀਹ ਦੇਣ ਕਿਉਂਕਿ ਇਥੇ ਸਮਾਨ ਸਸਤਾ ਹੋਣ ਦੇ ਨਾਲ ਕੁਆਲਟੀ ਪੱਖੋਂ ਬਹੁਤ ਵਧੀਆ ਹੈ।