Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਦੁਖਾਂਤ..UPDATED.. ਪਿੰਡ ਮਾਛੀਆਂ ਕੋਲ ਵਾਪਰੇ ਦਰਦਨਾਕ ਹਾਦਸੇ ‘ਚ ਬੁਲੇਟ ਸਵਾਰ ਨੌਜਵਾਨ ਅਤੇ ਉਸਦੇ ਮਾਸੜ ਦੀ ਮੌਕੇ ਤੇ ਮੌਤ 

ਦੁਖਾਂਤ..UPDATED.. ਪਿੰਡ ਮਾਛੀਆਂ ਕੋਲ ਵਾਪਰੇ ਦਰਦਨਾਕ ਹਾਦਸੇ ‘ਚ ਬੁਲੇਟ ਸਵਾਰ ਨੌਜਵਾਨ ਅਤੇ ਉਸਦੇ ਮਾਸੜ ਦੀ ਮੌਕੇ ਤੇ ਮੌਤ 

ਗੜ੍ਹਦੀਵਾਲਾ 9 ਫਰਵਰੀ (ਚੌਧਰੀ / ਯੋਗੇਸ਼ ਗੁਪਤਾ ) : ਕੁੱਝ ਦਿਨ ਪਹਿਲਾਂ ਮਾਛੀਆਂ ਦੇ ਨਜਦੀਕ ਬੁਲੇਟ ਮੋਟਰਸਾਈਕਲ ਹਾਦਸੇ ਨੂੰ ਲੋਕ ਅਜੇ ਭੁਲੇ ਨਹੀ ਸਨ ਕਿ ਬੀਤੀ ਰਾਤ ਹੁਸ਼ਿਆਰਪੁਰ ਦਸੂਹਾ ਮਾਰਗ ਤੇ ਪਿੰਡ ਮਾਛੀਆਂ ਵਿਖੇ ਗੋਲਡਨ ਰਿਸੋਰਟ ਦੇ ਨਜਦੀਕ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ । ਜਿਸ ਵਿੱਚ ਬੁਲੇਟ ਸਵਾਰ ਨੌਜਵਾਨ ਅਤੇ ਉਸਦੇ ਮਾਸੜ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਸਰਪੰਚ ਮੁਨਸ਼ੀ ਰਾਮ ਪਿੰਡ ਕੋਟਲੀ (ਭੂੰਗਾ) ਥਾਣਾ ਹਰਿਆਣਾ, ਅਵਤਾਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪੱਸੀ ਕੰਢੀ ਵਜੋਂ ਹੋਈ।
 ਮਿਲੀ ਜਾਣਕਾਰੀ ਅਨੁਸਾਰ ਇੱਕ ਬੁਲੇਟ ਮੋਟਰਸਾਈਕਲ ਨੂੰ ਪੀ ਬੀ 07 ਬੀ ਡਬਲਯੂ 1948 ਤੇ ਅਮਨਦੀਪ ਸਿੰਘ ਅਤੇ ਉਸਦਾ ਮਾਸੜ ਅਵਤਾਰ ਸਿੰਘ ਸਵਾਰ ਹੋਕੇ ਗੜ੍ਹਦੀਵਾਲਾ ਵਲੋਂ ਪਿੰਡ ਕੋਟਲੀ (ਭੁੰਗਾ) ਜਾ ਰਹੇ ਸੀ ਜਦੋਂ ਉਹ ਗੋਲਡਨ ਰਿਸੋਰਟ ਮਾਛੀਆਂ ਦੇ ਨਜਦੀਕ ਪਹੁੰਚੇ ਤੇ ਇੱਕ ਵਰਨਾ ਕਾਰ ਨੂੰ ਪੀ ਬੀ 08 ਬੀ ਵਾਈ 1136 (ਜੋ ਕਿ ਹੁਸ਼ਿਆਰਪੁਰ ਵਲੋਂ ਆ ਰਹੀ ਸੀ) ਨਾਲ ਜਬਰਦਸਤ ਟੱਕਰ ਹੋ ਗਈ। ਹਾਦਸਾ ਹੋਣ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਟੱਕਰ ਇੰਨੀ ਭਿਆਨਕ ਸੀ ਕਿ ਬੁਲੇਟ ਮੋਟਰਸਾਈਕਲ ਸਵਾਰ ਦੋਵਾਂ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ।ਦੋਵੇਂ ਮੋਟਰ ਸਾਈਕਲ  ਸਵਾਰ ਵਿਅਕਤੀ ਇੱਕ ਸ਼ਾਦੀ ਸਮਾਰੋਹ ਤੋਂ ਹੋ ਕੇ ਵਾਪਸ ਕੋਟਲੀ ਜਾ ਰਹੇ ਸਨ। ਮ੍ਰਿਤਕ ਅਮਨ ਦੀਪ ਸਿੰਘ ਫੌਜ ਵਿਚ ਨੌਕਰੀ ਕਰਦਾ ਹੈ ਤੇ ਕੁੱਝ ਹੀ ਦਿਨ ਪਹਿਲਾਂ ਛੁੱਟੀ ਘਰ ਆਇਆ ਹੋਇਆ ਸੀ।ਰਾਹਗੀਰਾਂ ਨੇ ਇਸ ਘਟਨਾ ਸਬੰਧੀ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੂੰ ਸੂਚਨਾ ਦਿੱਤੀ। ਤੁਰੰਤ ਮਨਜੋਤ ਸਿੰਘ ਤਲਵੰਡੀ ਆਪਣੀ ਟੀਮ ਸਮੇਤ ਘਟਨਾ ਸਥਾਨ ਤੇ ਪਹੁੰਚੇ। ਤੱਦ ਤੱਕ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ ਤੇ ਕਾਰ ਸਵਾਰ ਆਪਣੀ ਗੱਡੀ ਦੇ ਕਾਗਜ ਕੱਢ ਕੇ ਫਰਾਰ ਦੱਸਿਆ ਜਾ ਰਿਹਾ ਹੈ । ਮਨਜੋਤ ਸਿੰਘ ਤਲਵੰਡੀ ਨੇ ਘਟਨਾ ਦੀ ਸੂਚਨਾ ਥਾਣਾ ਗੜਦੀਵਾਲਾ ਨੂੰ ਦਿੱਤੀ।ਥਾਣਾ ਗੜਦੀਵਾਲਾ ਦੇ ਕਰਮਚਾਰੀ ਏ ਐਸ ਆਈ ਦਰਸ਼ਨ ਸਿੰਘ ਨੇ ਮੌਕੇ ਤੇ ਪਹੁੰਚ ਕੇ ਦੋਵੇਂ ਲਾਸ਼ਾਂ ਤੇ ਗੱਡੀ ਕਬਜੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।