Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing LATEST.. ਡਾ ਸੁਨੀਤਾ ਸ਼ਰਮਾ ਨੇ ਜ਼ਿਲ੍ਹਾ ਸਿਹਤ ਅਫ਼ਸਰ /-

LATEST.. ਡਾ ਸੁਨੀਤਾ ਸ਼ਰਮਾ ਨੇ ਜ਼ਿਲ੍ਹਾ ਸਿਹਤ ਅਫ਼ਸਰ /-

ਡਾ ਸੁਨੀਤਾ ਸ਼ਰਮਾ ਨੇ ਜ਼ਿਲ੍ਹਾ ਸਿਹਤ ਅਫ਼ਸਰ ਦਾ ਸਭਾਲਿਆ ਚਾਰਜ

ਐਪੀਡੀਮੋਲੋਜਿਸਟ ਡਾ ਸਾਕਸ਼ੀ ਅਤੇ ਹੈਲਥ ਇੰਸਪੈਕਟਰਾਂ ਨੇ ਗੁਲਦਸਤਾ ਭੇਟ ਕਰਕੇ ਕੀਤਾ ਸਵਾਗਤ

ਪਠਾਨਕੋਟ 17 ਨਵੰਬਰ (ਅ‌ਵਿਨਾਸ ਸ਼ਰਮਾ) : ਸਿਵਲ ਸਰਜਨ ਦਫਤਰ ਪਠਾਨਕੋਟ ਵਿਖੇ ਜ਼ਿਲ੍ਹਾ ਸਿਹਤ ਅਫਸਰ ਦੀ ਪੋਸਟ ਜੋ ਕਿ 30 ਸਤੰਬਰ ਤੋਂ ਖਾਲੀ ਪਈ ਸੀ ਅੱਜ ਡਾ ਸੁਨੀਤਾ ਸ਼ਰਮਾ ਵੱਲੋਂ ਬਤੌਰ ਜ਼ਿਲ੍ਹਾ ਸਿਹਤ ਅਫ਼ਸਰ ਦਾ ਕਾਰਜਭਾਰ ਸੰਭਾਲ ਲਿਆ ਗਿਆ। ਇਸ ਤੋਂ ਪਹਿਲਾਂ ਡਾ ਸੁਨੀਤਾ ਸ਼ਰਮਾ ਵੱਲੋਂ ਬਤੌਰ ਜ਼ਿਲ੍ਹਾ ਐਪੀਡਮੋਲੋਜਿਸਟ ਪਠਾਨਕੋਟ, ਐਸ ਐਮ ਓ ਬੁੰਗਲ ਬਧਾਨੀ ਅਤੇ ਇੰਚਾਰਜ ਕੋਵਿਡ ਆਈਸੋਲੇਸ਼ਨ ਸੈਂਟਰ ਬੁੰਗਲ ਬਧਾਨੀ ਵਿਖੇ ਸੇਵਾਵਾਂ ਨਿਭਾਈਆਂ ।

ਇਸ ਤੋਂ ਇਲਾਵਾ ਡਾ ਸ਼ਰਮਾ ਵੱਲੋਂ ਸ਼ਹਿਰ ਪਠਾਨਕੋਟ ਵਿਖੇ ਸੈਨੀਟੇਸ਼ਨ, ਰੋਡ ਸੇਫਟੀ, ਵੈਕਟਰ ਅਤੇ ਵਾਟਰ ਬੋਰਨ ਡਿਜ਼ੀਜ਼ ਸਬੰਧੀ ਆਪਣੀ ਡਿਊਟੀ ਨੂੰ ਵੀ ਬਹੁਤ ਬਾਖ਼ੂਬੀ ਨਿਭਾਇਆ। ਅੱਜ ਸਿਵਲ ਸਰਜਨ ਦਫ਼ਤਰ ਵਿਖੇ ਜੁਆਇਨ ਕਰਨ ਸਮੇਂ ਸਿਵਲ ਸਰਜਨ ਡਾ ਰੁਬਿੰਦਰ ਕੌਰ, ਸਹਾਇਕ ਸਿਵਲ ਸਰਜਨ ਡਾ ਅਦਿੱਤੀ ਸਲਾਰੀਆ, ਐਸ ਐਮ ਓ ਨਰੋਟ ਜੈਮਲ ਸਿੰਘ ਡਾ ਰਵੀ ਕਾਂਤ, ਜ਼ਿਲ੍ਹਾ ਟੀਕਾਕਰਨ ਅਫਸਰ ਡਾ ਦਰਬਾਰ ਰਾਜ, ਡੀ ਐੱਫ ਪੀ ਓ ਡਾ ਰਾਜ ਕੁਮਾਰ ,ਡਾ ਸਾਕਸ਼ੀ, ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ, ਅਨੋਖ ਲਾਲ, ਰਾਜ ਅੰਮ੍ਰਿਤ ਸਿੰਘ, ਐਸ ਐਮ ਐਲ ਟੀ ਗਣੇਸ਼ ਪ੍ਰਸਾਦ ਵੱਲੋਂ ਡਾ ਸ਼ਰਮਾ ਨੂੰ ਜੀ ਆਇਆਂ ਕਹਿੰਦਿਆਂ ਨਿੱਘਾ ਸਵਾਗਤ ਕੀਤਾ ਗਿਆ, ਇਸ ਮੌਕੇ ਡਾ ਸੁਨੀਤਾ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ।