Prime Punjab Times

Latest news
KMS ਕਾਲਜ ਵਿਖੇ ਆਈ.ਸੀ.ਟੀ.ਅਕੈਡਮੀ ਵੱਲੋਂ ਡਿਜੀਟਲ ਮਾਰਕੀਟਿੰਗ ਸਬੰਧੀ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਖ਼ਾਲਸਾ ਕਾਲਜ ਵਿਖੇ ਬਿਜ਼ਨੈੱਸ ਫੈਸਟ ਦਾ ਆਯੋਜਨ ਸਤਵੀਰ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ 'ਚ ਜਿੱਤਿਆ ਸੋਨ ਤਗਮਾ, 10 ਹਜ਼ਾਰ ਰੁਪਏ ਦਾ ਨਕਦ ਇਨਾਮ ਕੀਤਾ ਪ੍ਰਾਪਤ  ਅਧਿਆਤਮਕ ਜਾਗ੍ਰਤੀ ਦੇ ਅਲੌਕਿਕ ਪ੍ਰਕਾਸ਼ ਵਿੱਚ 79ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀ ਸ਼ਾਨਦਾਰ ਸ਼ੁਰੂਆਤ ਭਗਵਾਨ ਵਾਲੀਮੀਕਿ ਜੀ ਦੇ ਪ੍ਰਗਟ ਦਿਵਸ ਦੇ ਮੱਦੇਨਜ਼ਰ ਸ਼ੋਭਾ ਯਾਤਰਾ 24 ਨੂੰ, ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ ਅੱਧੇ ਦਿਨ ਛ... DAV ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਨੇ ਵਿੱਦਿਅਕ ਯਾਤਰਾ ਦਾ ਆਨੰਦ ਮਾਣਿਆ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਉਦਯੋਗਿਕ ਟੂਰ ਲਿਜਾਇਆ ਗਿਆ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ 25,000 ਰੁਪਏ ਦਾ ਇਨਾਮ, ਰਾਹ-ਵੀਰ ਯੋਜਨਾ ਤਹਿਤ ਲੋਕਾਂ ਨੂੰ... 24 ਅਕਤੂਬਰ ਨੂੰ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਆਸ਼ਿਕਾ ਜੈਨ ਵੂਸ਼ੋ ਮੁਕਾਬਲੇ ਵਿੱਚ DAV ਪਬਲਿਕ ਸਕੂਲ ਦੇ ਤਿੰਨ ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ 'ਚ ਜਿੱਤੇ ਕਾਂਸੇ ਮੈਡਲ 
ADVERTISEMENT
You are currently viewing ਖ਼ਾਲਸਾ ਕਾਲਜ ਵਿਖੇ ਬਿਜ਼ਨੈੱਸ ਫੈਸਟ ਦਾ ਆਯੋਜਨ

ਖ਼ਾਲਸਾ ਕਾਲਜ ਵਿਖੇ ਬਿਜ਼ਨੈੱਸ ਫੈਸਟ ਦਾ ਆਯੋਜਨ

ਗੜ੍ਹਦੀਵਾਲਾ 24 ਅਕਤੂਬਰ (ਚੌਧਰੀ / ਪ੍ਰਦੀਪ ਕੁਮਾਰ) 

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਬਿਜ਼ਨੈੱਸ ਫੈਸਟ ਦਾ ਆਯੋਜਨ ਕੀਤਾ ਗਿਆ। ਇਸ ਫੈਸਟ ਦਾ ਉਦੇਸ਼ ਵਿਦਿਆਰਥੀਆਂ ਵਿੱਚ ਉਦਯੋਗਤਾ ਦੀ ਭਾਵਨਾ ਪੈਦਾ ਕਰਨਾ, ਆਤਮ-ਨਿਰਭਰਤਾ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੀ ਪ੍ਰਬੰਧਕੀ ਸਮਰੱਥਾ ਨੂੰ ਉਭਾਰਨ ਸੀ। ਇਸ ਸਮਾਰੋਹ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਫੈਸਟ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਸਟਾਲਾਂ ਲਗਾਈਆਂ, ਜਿਨ੍ਹਾਂ ਵਿੱਚ ਖਾਣ-ਪੀਣ, ਹੈਂਡੀਕ੍ਰਾਫਟਸ, ਗੇਮ ਜ਼ੋਨ, ਆਰਟ ਗੈਲਰੀ, ਕਾਸਮੈਟਿਕਸ, ਜੂਸ ਕਾਰਨਰ ਅਤੇ ਫੈਸ਼ਨ ਐਕਸੈਸਰੀਜ਼ ਦੇ ਸਟਾਲ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ। ਵਿਦਿਆਰਥੀਆਂ ਨੇ ਆਪਣੇ ਨਵੇਂ-ਨਵੇਂ ਕਾਰੋਬਾਰੀ ਵਿਚਾਰਾਂ ਨੂੰ ਅਮਲ ਵਿੱਚ ਲਿਆਉਂਦੇ ਹੋਏ ਵਿਕਰੀ, ਮਾਰਕੀਟਿੰਗ ਅਤੇ ਗਾਹਕ ਸੇਵਾ ਦੇ ਗੁਣਾਂ ਦਾ ਪ੍ਰਦਰਸ਼ਨ ਕੀਤਾ। ਫੈਸਟ ਵਿੱਚ ਸਭ ਤੋਂ ਵੱਧ ਭੀੜ ਖਾਣ-ਪੀਣ ਵਾਲੇ ਸਟਾਲਾਂ ‘ਤੇ ਦੇਖੀ ਗਈ, ਜਿੱਥੇ ਵਿਦਿਆਰਥੀਆਂ ਨੇ ਸਵਾਦਿਸ਼ਟ ਪਕਵਾਨਾਂ ਦੀ ਪੇਸ਼ਕਸ਼ ਕੀਤੀ। ਇਸ ਤੋਂ ਇਲਾਵਾ ਹੈਂਡੀਕ੍ਰਾਫਟ ਸਟਾਲਾਂ ਨੇ ਵਿਦਿਆਰਥੀਆਂ ਦੀ ਰਚਨਾਤਮਕ ਸੋਚ ਨੂੰ ਦਰਸਾਇਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਜੀਵਨ ਵਿੱਚ ਆਗੇ ਵੱਧਣ ਲਈ ਆਤਮ-ਵਿਸ਼ਵਾਸ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿਰਫ ਪਾਠਕ੍ਰਮਕ ਗਿਆਨ ਹੀ ਨਹੀਂ, ਸਗੋਂ ਪ੍ਰਯੋਗਾਤਮਕ ਤਜ਼ਰਬਾ ਵੀ ਕਾਮਯਾਬ ਜੀਵਨ ਦੀ ਕੁੰਜੀ ਹੈ, ਜਿਹੜਾ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਅਤੇ ਮਾਰਕੀਟ ਸਮਝ ਪੈਦਾ ਕਰਦਾ ਹੈ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨਾਲ ਬਿਜਨੈੱਸ ਫੈਸਟ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਖਾਣ ਪੀਣ ਦੀਆਂ ਵਸਤਾਂ ਦੀਆਂ ਸਟਾਲਾਂ ਵਿੱਚ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਨੇ ਤੀਸਰਾ, ਕਮਿਸਟਰੀ ਵਿਭਾਗ ਨੇ ਦੂਸਰਾ ਅਤੇ ਕਮਰਸ ਵਿਭਾਗ ਨੇ ਪਹਿਲਾ ਸਥਾਨ ਹਾਸਲ ਕੀਤਾ। ਗੇਮ ਜ਼ੋਨ ਵਿੱਚ ਪੋਲੀਟੀਕਲ ਸਾਇੰਸ ਵਿਭਾਗ ਨੇ ਤੀਸਰਾ, ਕੰਪਿਊਟਰ ਸਾਇੰਸ ਵਿਭਾਗ ਨੇ ਦੂਸਰਾ ਅਤੇ ਅੰਗਰੇਜ਼ੀ ਵਿਭਾਗ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਤ ਵਿੱਚ, ਉਤਕ੍ਰਿਸ਼ਟ ਸਟਾਲਾਂ ਲਗਾਉਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੇ ਵੀ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਜ਼ਰਬੇ ਨਾਲ ਉਨ੍ਹਾਂ ਨੂੰ ਕਾਰੋਬਾਰ ਦੀਆਂ ਬੁਨਿਆਦੀ ਬਰੀਕੀਆਂ ਨੂੰ ਸਮਝਣ ਦਾ ਮੌਕਾ ਮਿਲਿਆ ਹੈ ਅਤੇ ਉਨ੍ਹਾਂ ਵਿੱਚ ਭਵਿੱਖ ਵਿੱਚ ਉਨ੍ਹਾਂ ਲਈ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ। ਇਸ ਸਮਾਰੋਹ ਵਿੱਚ ਵਿਦਿਆਰਥੀਆਂ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੇ ਵੀ ਸ਼ਿਰਕਤ ਕੀਤੀ।