ਗੜ੍ਹਦੀਵਾਲਾ 29 ਅਗਸਤ (ਚੌਧਰੀ)
: ਪੰਜਾਬ ਦੇ ਮੁਲਾਜ਼ਮਾ ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹਦੀਵਾਲਾ ਦੇ ਬੱਸ ਸਟੈਂਡ ਤੇ ਪੁਤਲਾ ਫੂਕਿਆ ਕਿਉਂਕਿ 27 ਅਗਸਤ ਨੂੰ ਮੁੱਖ ਮੰਤਰੀ ਨੇ ਜਲੰਧਰ ਵਿਖੇ ਮੀਟਿੰਗ ਰੱਖ ਕੇ ਮੁਲਾਜ਼ਮਾਂ ਦੇ ਨਾਲ ਧੋਖਾ ਕੀਤਾ। ਜਿਸ ਵਿੱਚ ਉਹਨਾਂ ਨੇ ਮੁਲਾਜ਼ਮਾਂ ਦੇ ਨਾਲ ਮੀਟਿੰਗ ਕਰਨ ਤੋਂ ਕੋਰੀ ਨਾਹ ਕਰ ਦਿੱਤੀ ਅਤੇ ਸ਼ਰਤਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ । ਜਿਸ ਦੇ ਰੋਸ ਵਜੋਂ ਪੰਜਾਬ ਦੇ ਸਾਰੇ ਮੁਲਾਜ਼ਮ ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਅੱਜ ਸਾਰੇ ਪੰਜਾਬ ਦੇ ਕੋਨੇ- ਕੋਨੇ ਵਿੱਚ ਪੁਤਲੇ ਫੂਕੇ ਗਏ ਅਤੇ ਉਹਨਾਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੇ ਡੀ. .ਏ ਸਬੰਧੀ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ , ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ , ਨਿਗੂਣੀਆ ਤਨਖਾਹਾਂ ਸਬੰਧੀ , ਕੰਪਿਊਟਰ ਅਧਿਆਪਕਾਂ ਨੂੰ ਪੱਕੇ ਕਰਨ ਸਬੰਧੀ, ਅਤੇ ਮੁਲਾਜ਼ਮਾਂ ਦੇ ਹੋਰ ਮਸਲਿਆਂ ਸਬੰਧੀ ਗੱਲ ਕਰਨ ਤੋਂ ਭੱਜ ਰਹੀ ਹੈ।

ਇਸ ਲਈ ਹੁਣ ਆਉਣ ਵਾਲੇ ਸਮੇਂ ਲਈ 30 ਅਗਸਤ ਨੂੰ ਲੁਧਿਆਣਾ ਵਿਖੇ ਸਾਂਝੇ ਤਾਲਮੇਲ ਕਮੇਟੀ ਨਵੀਆਂ ਵਿਉਤਾਂ ਅਤੇ ਤਿੱਖੇ ਸੰਘਰਸ਼ਾਂ ਨਾਲ ਸਰਕਾਰ ਨੂੰ ਘੇਰੇਗੀ ਇਸ ਮੌਕੇ ਪ੍ਰਿਤਪਾਲ ਸਿੰਘ ਚੌਟਾਲਾ , ਪ੍ਰਿੰਸ ਗੜ੍ਹਦੀਵਾਲਾ, ਸੰਜੀਵ ਧੂਤ, ਤਿਲਕ ਰਾਜ , ਸਰਬਜੀਤ ਸਿੰਘ ਕੰਗ , ਜਗਤਜੀਤ ਸਿੰਘ, ਜਗਵਿੰਦਰ ਸਿੰਘ ਮਾਛੀਆਂ, ਗੁਰਮੁਖ ਸਿੰਘ , ਗੁਰਮੁਖ ਸਿੰਘ ਸੀ ਐਚ ਟੀ ਮਸਤੀਵਾਲ , ਨਵੀਨ ਕਪਲਾ , ਕਰਨੈਲ ਸਿੰਘ, ਦੀਪਕ ਕੋਂਡਲ, ਮਨੋਜ ਕੁਮਾਰ, ਗੁਰਮੁਖ ਸਿੰਘ ਬਲਾਲਾ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ, ਪ੍ਰਿੰਸੀਪਲ ਨਵਤੇਜ ਸਿੰਘ, ਰਿਟਾਇਰਡ ਮਾਸਟਰ ਸੁਰਿੰਦਰ ਸਿੰਘ,ਸਰਬਜੀਤ ਕੰਗ, ਜਸਬੀਰ ਸਿੰਘ ਰਾਹੀ, ਕਰਮ ਸਿੰਘ ਰਿਟਾਇਰਡ ਜ਼ਿਲ੍ਹਾ ਰੁਜ਼ਗਾਰ ਅਫਸਰ, ਮਾਸਟਰ ਸਵਰਨ ਸਿੰਘ
ਨਿਰਮਲ ਸਿੰਘ,ਗੁਰਦੇਵ ਸਿੰਘ,ਗੁਰਮੀਤ ਸਿੰਘ ਪ੍ਰਧਾਨ, ਦੋਆਬਾ ਕਿਸਾਨ ਕਮੇਟੀ ਦਲਜੀਤ ਸਿੰਘ ਬਾਠ, ਫਰੀਡਮ ਫਾਈਟਰ ਜੱਥੇ ਬੰਦੀ ਉੱਤਰਾਧਿਕਾਰੀ ਜਗਵਿੰਦਰ ਸਿੰਘ, ਜਗਮੋਹਣ ਸਿੰਘ ਬਲਾਲਾ, ਨਵਜੋਤ ਸਿੰਘ, ਸਰਬਜੀਤ ਸਿੰਘ,
ਜਤਿੰਦਰ ਕੌਰ,ਜਗਤਜੀਤ ਸਿੰਘ, ਨਵਜੋਤ ਕੌਰ, ਨਵਨੀਤ ਕੌਰ, ਅਮਨਦੀਪ ਸਿੰਘ ਮਾਂਗਾ,ਪਰਮਾਨੰਦ,ਅਮਨਦੀਪ ਸਿੰਘ ਪਨੇਸਰ ,ਅਨਿਲ ਕੁਮਾਰ ਗੜ੍ਹਦੀਵਾਲਾ,ਹਰਮੀਕ ਸਿੰਘ ਮੀਕਾ,ਅਨਿਲ ਕੁਮਾਰ, ਰਸ਼ਪਾਲ ਸਿੰਘ, ਲਖਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜਰ ਸਨ।







