Prime Punjab Times

Latest news
DAV ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਪਾਰੀਕਾ ਸ਼ਰਮਾ ਅਤੇ ਯਬਮੀਤਾ ਨੇ ਤਾਈਕਵਾਡੋ ਖੇਡ 'ਚ ਮਾਰੀ ਬਾਜ਼ੀ ਵਿਸ਼ੇਸ਼ ਮੁਹਿੰਮ ‘ਪ੍ਰਹਾਰ 3.0’ ਤਹਿਤ ਬਾਰਡਰ ਰੇਂਜ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖ਼ਿਲਾਫ਼ ਕ... ਤੀਵ੍ਰ ਗਰਮੀ ਦੀ ਲਹਿਰ ਮਨੁੱਖੀ ਸਿਹਤ ਤੇ ਗੰਭੀਰ ਅਸਰ ਪਾ ਸਕਦੀ ਹੈ : ਡਾ. ਸੁਦੇਸ਼ ਰਾਜਨ ਨਿਊ ਜਾਗਦੀ ਜ਼ਮੀਰ ਪ੍ਰੈੱਸ ਐਸੋਸੀਏਸ਼ਨ ਨੂੰ ਮਿਲਿਆ ਨਵਾਂ ਮਜ਼ਬੂਤ ਸਾਥ, ਕਰਮਜੀਤ ਜੰਬਾ ਤੇ ਮੈਡਮ ਅਮਨਦੀਪ ਦਾ ਸਨਮਾਨ ਸਹਿਤ... 1572 ਧੀਆਂ ਦੇ ਸੁਪਨੇ ਕੀਤੇ ਸਾਕਾਰ: ਅਸ਼ੋਕ ਭਗਤ ਦੀ ਸਮਾਜ ਸੇਵਾ ਨੂੰ ਮਿਲਿਆ ਵੱਡਾ ਸਨਮਾਨ *ਪਿੰਡ ਮੱਕੋਵਾਲ ਵਿਖੇ ਨੌਵਾ ਪੇਂਡੂ ਕ੍ਰਿਕਟ ਟੂਰਨਾਮੈਂਟ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ* ਸੀਨੀਅਰ ਮੈਡੀਕਲ ਅਫਸਰ ਵਲੋਂ ਬਲਾਕ ਭੂੰਗਾ ਅਧੀਨ ਏ.ਏ.ਕੇ ਅਰਗੋਵਾਲ, ਬਲਾਲਾ ਅਤੇ ਪੰਡੋਰੀ ਸੁਮਲਾ ਦਾ ਅਚਨਚੇਤ ਨਿਰੀਖਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਦੇ ਘਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ KMS ਕਾਲਜ ਵਿਖੇ ਨਵੇਂ ਸੈਸ਼ਨ 2026-27 ਦੀਆਂ ਕਲਾਸਾਂ ਦੀ ਸ਼ੁਰੂਆਤ ਇੰਡਕਸ਼ਨ ਪ੍ਰੋਗਰਾਮ ਦੇ ਨਾਲ – ਪ੍ਰਿੰਸੀਪਲ ਡਾ.ਮਾਨਵ ... ਗੁਆਂਢੀ ਨੇ ਤੇਜ਼+ਧਾਰ ਹਥਿਆਰ ਨਾਲ ਕੀਤਾ ਵਿਅਕਤੀ ਦਾ ਕ+ਤ+ਲ,ਪੁਲਿਸ ਵਲੋਂ
ADVERTISEMENT
You are currently viewing DAV ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਪਾਰੀਕਾ ਸ਼ਰਮਾ ਅਤੇ ਯਬਮੀਤਾ ਨੇ ਤਾਈਕਵਾਡੋ ਖੇਡ ‘ਚ ਮਾਰੀ ਬਾਜ਼ੀ

DAV ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਪਾਰੀਕਾ ਸ਼ਰਮਾ ਅਤੇ ਯਬਮੀਤਾ ਨੇ ਤਾਈਕਵਾਡੋ ਖੇਡ ‘ਚ ਮਾਰੀ ਬਾਜ਼ੀ

ਗੜ੍ਹਦੀਵਾਲਾ 7 ਜੁਲਾਈ (ਚੌਧਰੀ) 

: ਲਾਲਾ ਜਗਤ ਨਾਰਾਇਣ ਡੀ.ਏ.ਵੀ. ਪਬਲਿਕ ਸਕੂਲ, ਗੜਦੀਵਾਲਾ ਦੀਆਂ ਵਿਦਿਆਰਥਣਾਂ ਨੇ ਤਾਇਕਵਾਂਡੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੋਸ਼ਨ ਕੀਤਾ। ਆਪਣੀ ਲਗਨ,ਮਿਹਨਤ ਅਤੇ ਅਨੁਸ਼ਾਸਨ ਦੇ ਬਲਬੁਰੇ ਵਿਦਿਆਰਥਣਾਂ ਨੇ ਵੱਖ-ਵੱਖ ਵਰਗਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਕੇ ਤਗਮੇ ਜਿੱਤੇ ਅਤੇ ਬਾਜ਼ੀ ਮਾਰੀ।

ਵਿਜੇਤਾ ਵਿਦਿਆਰਥਣਾਂ ਨੂੰ ਸਕੂਲ ਪਹੁੰਚਣ ‘ਤੇ ਪ੍ਰਿੰਸੀਪਲ  ਸ਼ੇਖਰ ਮੋਦਗਿਲ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਅਜਿਹੀਆਂ ਪ੍ਰਾਪਤੀਆਂ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ।

ਇਹ ਖੇਡ ਆਰੀਆ ਤਾਈਕਵਾਡੋ ਅਤੇ ਫਿਟਨੈਸ ਅਕੈਡਮੀ ਜਲੰਧਰ ਵਿਖੇ ਆਯੋਜਿਤ ਕਰਵਾਈ ਗਈ ਸੀ । ਮਿਤੀ 5 ਜੁਲਾਈ 2026 ਨੂੰ ਇਹ ਖੇਡ ਜਲੰਧਰ ਵਿਖੇ ਕਰਵਾਈ ਗਈ ਜਿਸ ਵਿੱਚ ਸਾਡੇ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਅਤੇ ਯਸਮੀਤਾ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ। ਤਾਇਕਵਾਂਡ ਕੋਰੀਆ ਦੀ ਇੱਕ ਪ੍ਰਸਿੱਧ ਮਾਰਸਲ ਆਰਟ ਅਤੇ ਓਲੰਪਿਕ ਖੇਡ ਹੈ। “Taekwondo” ਸ਼ਬਦ ਦਾ ਅਰਥ ਹੈ ਪੈਰ (Tae), ਮੁਨੀ (Kwon) ਅਤੇ ਰਾਹ/ਕਲਾ (Do) ਅਰਥਾਤ ਪੈਰਾ ਅਤੇ ਹੱਥਾਂ ਦੀ

ਤਾਇਕਵਾਂਡੋ ਦੀਆਂ ਵਿਸ਼ੇਸ਼ਤਾਵਾਂ

ਤੇਜ ਅਤੇ ਉੱਚੀਆਂ ਕਿੱਕਾਂ (Kicks)

ਜਦੋ-ਰੱਖਿਆ ਦੀ ਕਲਾ

ਸਰੀਰਕ ਤਾਕਤ ਅਤੇ ਲਚਕਤਾ ਦਾ ਵਿਕਾਸ

ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਧੀਰਜ ਵਿੱਚ ਵਾਧਾ

ਮਨ ਅਤੇ ਸਰੀਰ ਦਾ ਸੰਤੁਲਿਤ ਵਿਕਾਸ

ਕੋਚਾਂ ਅਤੇ ਮਾਪਿਆਂ ਨੇ ਵੀ ਵਿਦਿਆਰਥਣਾਂ ਦੀ ਇਸ ਕਾਮਯਾਬੀ ‘ਤੇ ਖੁਸ਼ੀ ਪ੍ਰਗਟ ਕੀਤੀ। ਸਕੂਲ ਪ੍ਰਬੰਧਕ ਕਮੇਟੀ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਉਪਲਬਧੀ ਨਾਲ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਸਮੂਹ ਇਲਾਕੇ ਨੂੰ ਆਪਣੀਆਂ ਧੀਆਂ ਦੀ ਇਸ ਸਫਲਤਾ ‘ਤੇ ਮਾਣ ਹੈ।

error: copy content is like crime its probhihated