Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਗੁਆਂਢੀ ਨੇ ਤੇਜ਼+ਧਾਰ ਹਥਿਆਰ ਨਾਲ ਕੀਤਾ ਵਿਅਕਤੀ ਦਾ ਕ+ਤ+ਲ,ਪੁਲਿਸ ਵਲੋਂ

ਗੁਆਂਢੀ ਨੇ ਤੇਜ਼+ਧਾਰ ਹਥਿਆਰ ਨਾਲ ਕੀਤਾ ਵਿਅਕਤੀ ਦਾ ਕ+ਤ+ਲ,ਪੁਲਿਸ ਵਲੋਂ

ਦਸੂਹਾ 5 ਜੁਲਾਈ (ਚੌਧਰੀ) 

: ਦਸੂਹਾ ਦੇ ਪਿੰਡ ਖੇਪੜਾਂ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਗੁਆਂਢੀ ਨੇ ਹੀ ਇੱਕ ਵਿਅਕਤੀ ਦਾ ਤੇਜ਼+ਧਾਰ ਹਥਿ+ਆਰ ਨਾਲ ਕ+ਤ+ਲ ਕਰ ਦਿੱਤਾ।

ਪੁਲਿਸ ਨੂੰ ਦਿੱਤੇ ਬਿਆਨਾਂ ਚ ਅਮਨਦੀਪ ਸਿੰਘ ਉਰਫ ਕਾਕਾ ਪੁੱਤਰ ਲੇਟ ਅਮਰੀਕ ਸਿੰਘ ਵਾਸੀ ਪਿੰਡ ਖੇਪੜਾਂ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਕਿਹਾ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਮੇਰੇ ਪਿਤਾ ਦੀ ਮੌਤ ਕਰੀਬ 18/19 ਸਾਲ ਪਹਿਲਾ ਹੋ ਚੁਕੀ ਹੈ ਅਸੀਂ 02 ਭਰਾ ਹਾਂ ਤੇ ਇੱਕ ਭੈਣ ਹੈ ਜਿਸਦਾ ਦਾ ਨਾਮ ਸੋਨੀ ਹੈ ਜਿਸ ਦੀ ਸਾਦੀ ਹੋ ਚੁਕੀ ਹੈ ਮੈਂ ਅਤੇ ਮੇਰਾ ਭਰਾ ਗੋਰਖ ਸਿੰਘ ਆਪਣੀ ਰਿਸਤੇਦਾਰੀ ਵਿਚ ਪਿੰਡ ਸੇਰਪੁਰ ਥਾਣਾ ਮੁਕੇਰੀਆਂ ਰਹਿ ਰਹੇ ਹਾਂ ਅਸੀ ਦੋਵੇਂ ਭਰਾ ਨਿੱਜੀ ਸਰਪੰਚ ਪਿੰਡ ਸੇਰਪੁਰ ਵਿਖੇ ਖੇਤੀ ਬਾੜੀ ਦਾ ਕੰਮ ਕਰਦੇ ਹਾਂ ਪਿੰਡ ਖੇਪੜਾ ਵਿਖੇ ਘਰ ਵਿਚ ਮੇਰੀ ਮਾਤਾ ਪਰਮਜੀਤ ਕੌਰ ਅਤੇ ਮੇਰਾ ਚਾਚਾ ਗੁਰਮੇਲ ਸਿੰਘ ਰਹਿ ਰਹੇ ਹਨ। ਮਿਤੀ 04-07-2026 ਨੂੰ ਦਿਨ ਸਮੇਂ ਮੇਰੇ ਚਾਚਾ ਗੁਰਮੇਲ ਸਿੰਘ ਨੇ ਮੈਨੂੰ ਫੋਨ ਕੀਤਾ ਕਿ ਗੁਰਦੀਪ ਸਿੰਘ @ ਮੇਟੀ ਪੁੱਤਰ ਸਰਦੂਲ ਸਿੰਘ ਵਾਸੀ ਖੋਪੜਾ ਜੋ ਸਾਡੇ ਘਰ ਦੇ ਪਿਛੇ ਹੀ ਉਸਦੀ ਰਿਹਾਇਸ ਹੈ ਨੇ ਮੇਰੇ ਸਾਈਕਲ ਦੀ ਤੋੜ ਭੰਨ ਕਰ ਦਿੱਤੀ ਹੈ ਅਤੇ ਅੱਜ ਉਸਨੇ ਮੇਰੇ ਨਾਲ ਲੜਾਈ ਝਗੜਾ ਕੀਤਾ ਹੈ ਜਿਸ ਤੇ ਮੈਂ ਬੀਤੀ ਰਾਤ 11.00 ਵਜੇ ਆਪਣੇ ਘਰ ਪਿੰਡ ਖੇਪੜਾ ਆ ਗਿਆ ਜਿਥੇ ਘਰ ਵਿਚ ਮੇਰਾ ਦਾਦਾ ਗੁਰਮੇਲ ਸਿੰਘ ਬਰਾਂਡੇ ਵਿਚ ਮਜੇਂ ਪਰ ਬੈਠਾ ਸੀ ਤੇ ਨਾਲ ਦੇ ਹੀ ਮੱਜੇਂ ਪਰ ਮੇਰੀ ਮਾਤਾ ਬੈਠੀ ਹੋਈ ਸੀ । ਮੈ ਆ ਕੇ ਗੁਰਦੀਪ ਸਿੰਘ @ ਮੌਂਟੀ ਉਕਤ ਨਾਲ ਹੋਏ ਝਗੜੇ ਵਾਰੇ ਆਪਣੇ ਚਾਚਾ ਗੁਰਮੇਲ ਸਿੰਘ ਪਾਸੋਂ ਪੁੱਛਿਆ ਤਾਂ ਮੇਰੇ ਚਾਚਾ ਗੁਰਮੇਲ ਸਿੰਘ ਨੇ ਮੈਨੂੰ ਦੱਸਿਆ ਕਿ ਮਿਤੀ 03/07/2026 ਨੂੰ ਗੁਰਦੀਪ ਸਿੰਘ @ ਮੌਂਟੀ ਨੇ ਮੇਰਾ ਸਾਈਕਲ ਤੋੜ ਦਿਤਾ ਹੈ ਮੈਨੂੰ ਉਸਨੂੰ ਸਾਈਕਲ ਠੀਕ ਕਰਾ ਦੇਣ ਵਾਰੇ ਕਿਹਾ ਸੀ। ਜਿਸਨੇ ਇਸ ਗੱਲ ਤੇ ਮੇਰੀ ਕੁੱਟ ਮਾਰ ਕਰ ਦਿੱਤੀ ਸੀ ।ਮੈਂ ਆਪਣੇ ਚਾਚਾ ਗੁਰਮੇਲ ਸਿੰਘ ਨੂੰ ਕਿਹਾ ਕਿ ਹੁਣ ਤੁਸੀਂ ਸੋ ਜਾਉ ਸਵੇਰ ਨੂੰ ਗੁਰਦੀਪ ਸਿੰਘ @ ਮੌਂਟੀ ਨਾਲ ਗੱਲਬਾਤ ਕਰ ਲੈਦੇ ਹਾਂ ਮੈ ਬਰਾਡੇ ਦੇ ਨਾਲ ਵਾਲੇ ਕਮਰੇ ਵਿਚ ਬੈਡ ਪਰ ਸੋਂ ਗਿਆ ਅਤੇ ਬਰਾਂਡੇ ਵਿਚ ਮੇਰਾ ਚਾਚਾ ਗੁਰਮੇਲ ਸਿੰਘ ਅਤੇ ਮੇਰੀ ਮਾਤਾ ਪਰਮਜੀਤ ਕੌਰ  ਆਪਣੇ ਆਪਣੇ ਮੰਜੇ ਤੇ ਸੋਂ ਗਏ।ਕਰੀਬ 1.00 / 1.30 AM ਬੀਤੀ ਰਾਤ ਦਾ ਹੋਵੇਗਾ ਕਿ ਮੈਨੂੰ ਬਾਹਰ ਚੀਕਾਂ ਦੀ ਆਵਾਜ ਸੁਣਾਈ ਦਿੱਤੀ ਤਾਂ, ਮੇਰੀ ਮਾਤਾ ਪਰਮਜੀਤ ਕੌਰ ਨੇ ਬਚਾਉ ਬਚਾਉ ਦਾ ਰੌਲਾ ਪਾ ਰਹੀ ਸੀ। ਮੈਨੇ ਬਾਹਰ ਆ ਕੇ ਦੇਖਿਆ ਤਾਂ ਗੁਰਦੀਪ ਸਿੰਘ @ ਮੌਂਟੀ ਉਕਤ ਆਪਣੇ ਹੱਥ ਵਿਚ ਫੜਿਆ ਦਾ+ਤ+ਰ ਲੋਹਾ ਦੇ ਵਾ+ਰ ਮੇਰੇ ਚਾਚਾ ਗੁਰਮੇਲ ਸਿੰਘ ਦੇ ਸੁੱਤੇ ਪਏ ਦੇ ਕਰ ਰਿਹਾ ਸੀ ਜੋ ਗੁਰਦੀਪ ਸਿੰਘ @ ਮੌਂਟੀ ਮੈਨੂੰ ਦੇਖ ਕੇ ਆਪਣੇ ਹਥਿ+ਆਰ ਦਾ+ਤਰ ਸਮੇਤ ਮੋਕਾ ਤੇ ਫਰਾਰ ਹੋ ਗਿਆ ।ਮੈਂ ਦੇਖਿਆ ਤਾਂ ਮੇਰਾ ਚਾਚਾ ਗੁਰਮੇਲ ਸਿੰਘ ਦੇ ਸੱਜੀ ਗੱਲ ਤੇ ਨੱਕ ਤੇ, ਨੱਕ ਤੇ ਉਪਰ ਮੱਥੇ ਪਰ, ਸਿਰ ਦੇ ਪਿੱਛੇ ਅਤੇ ਬੁੱਲਾਂ ਪਰ ਤੇਜ ਧਾਰ ਹਥਿਆਰ ਦਾਤਰ ਨਾਲ ਗੁਰਦੀਪ ਸਿੰਘ @ ਮੋਂਟੀ ਵਲੋ ਸੱਟਾ ਮਾਰ ਕੇ ਉਸਦਾ ਕਤਲ ਕਰ ਦਿੱਤਾ। ਮੇਰੇ ਚਾਚਾ ਗੁਰਮੇਲ ਸਿੰਘ ਦਾ ਕਾਫੀ ਖੂਨ ਵੱਗ ਚੁੱਕਾ ਸੀ ਜਿਸਦੀ ਮੌਕਾ ਪਰ ਹੀ ਮੌ+ਤ ਹੋ ਗਈ ਸੀ ਅੱਜ ਦਿਨ ਚੜਨ ਤੇ ਮੇਨੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੂੰ ਹੋਈ ਘਟਨਾ ਬਾਰੇ ਦੱਸਿਆ ।ਜਿਹਨਾ ਵਲੋ ਪੁਲਿਸ ਕੰਟਰੋਲ ਰੂਮ ਹੁਸ਼ਿਆਰਪੁਰ ਇਤਲਾਹ ਕਰ ਦਿੱਤੀ ਸੀ। ਜੋ ਆਪ ਮੌਕਾ ਪਰ ਆ ਗਏ। ਉਸ ਨੇ ਦੱਸਿਆ ਕਿ ਮੇਰੇ ਚਾਚਾ ਗੁਰਮੇਲ ਸਿੰਘ ਨੇ ਗੁਰਦੀਪ ਸਿੰਘ @ ਮੌਂਟੀ ਨਾਲ ਕਣਕ ਦੀ ਕਟਾਈ ਸਮੇਂ ਤੁੜੀ ਦਾ ਕੰਮ ਇੱਕਠੇ ਕਰਦੇ ਸਨ ।ਜਿਹਨਾ ਦੋਨਾਂ ਦਾ ਪੈਸਿਆਂ ਦੇ ਲੈਣ ਦੇਣ ਸਬੰਧੀ ਰੋਲਾ ਸੀ ਇਸੇ ਰੰਜਸ਼ ਨੂੰ ਲੈ ਕੇ ਗੁਰਦੀਪ ਸਿੰਘ @ ਮੋਟੀ ਨੇ ਪਹਿਲਾ ਮਿਤੀ 03/07/26 ਨੂੰ ਮੇਰੇ ਚਾਚਾ ਗੁਰਮੇਲ ਸਿੰਘ ਦਾ ਸਾਈਕਲ ਤੋੜ ਦਿਤਾ ਅਤੇ ਬੀਤੀ ਰਾਤ ਗੁਰਦੀਪ ਸਿੰਘ @ ਮੇਟੀ ਨੇ ਤੇਜ+ਧਾਰ ਹਥਿ+ਆਰ ਨਾਲ ਮੇਰੇ ਚਾਚਾ ਗੁਰਮੇਲ ਸਿੰਘ ਦੇ ਸੱਟਾ ਮਾਰ ਕੇ ਕ+ਤ+ਲ ਕਰ ਦਿਤਾ। ਗੁਰਦੀਪ ਸਿੰਘ @ ਮੇਟੀ ਉਕਤ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਦਸੂਹਾ ਪੁਲਿਸ ਵਲੋਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।