ਗੜ੍ਹਦੀਵਾਲਾ 24 ਜੂਨ (ਚੌਧਰੀ)
*ਜਥੇਬੰਦੀ ਨਾਲ ਮੀਟਿੰਗਾਂ ਦੌਰਾਨ ਕੀਤੇ ਵਾਅਦੇ ਪੂਰੇ ਨਾਂ ਹੋਣ ਤੇ ਵਰਕਰਾਂ ਵਿੱਚ ਭਾਰੀ ਨਿਰਾਸ਼ਾ*
*ਨਵੇਂ ਬਿੱਲਾਂ ਵਿਚ ਸ਼ਾਮਿਲ ਕਰਨ ਲਈ ਪੰਜਾਬ ਸਰਕਾਰ ਤੇ ਮੈਨੇਜਮੈਂਟ ਵੱਲੋਂ ਦਿੱਤਾ ਸਮਾਂ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਹੀਂ*
: ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ ਨੰ. 26 ਦੀ ਬ੍ਰਾਂਚ ਗੜਦੀਵਾਲ ਦੀ ਮੀਟਿੰਗ ਹੋਈ ਜਿਸ ਵਿੱਚ ਜਰਨਲ ਸਕੱਤਰ ਰਵਿੰਦਰ ਕੁਮਾਰ ਅਤੇ ਬ੍ਰਾਂਚ ਖਜਾਨ ਜੀ ਜਗਦੀਸ਼ ਸਿੰਘ ਧੁੱਗਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ 2800 ਦੇ ਲੱਗਭਗ ਇੰਨਲਿਸਟਮੈਂਟ ਕਾਮਿਆਂ ਨੂੰ ਪੰਜਾਬ ਸਰਕਾਰ ਤੇ ਜਲ ਸਪਲਾਈ ਵਿਭਾਗ ਦੀ ਮੈਨੇਜਮੈਂਟ ਵੱਲੋਂ ਕੀਤੇ ਅਖੋਂ ਪਰੋਖੇ ਤੇ ਨਵੇਂ ਆਰਡੀਨੈਂਸ ਵਿਚ ਸ਼ਾਮਿਲ ਕਰਨ ਦਾ ਕੋਈ ਜ਼ਿਕਰ ਨਾਂ ਹੋਣ ਤੇ ਜਥੇਬੰਦੀ ਨੇ ਤਿੱਖੇ ਸੰਘਰਸ਼ ਦੇ ਰਾਹ ਤੇ ਸੀ ਜਿਸ ਦੌਰਾਨ ਪੰਜਾਬ ਸਰਕਾਰ,ਸਬ ਕਮੇਟੀ ਚੇਅਰਮੈਨ ਹਰਪਾਲ ਸਿੰਘ ਚੀਮਾ,ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਜਲ ਸਪਲਾਈ ਵਿਭਾਗ ਦੀ ਉੱਚ ਮੈਨੇਜਮੈਂਟ ਵੱਲੋਂ ਲਗਾਤਾਰ ਮੀਟਿੰਗਾਂ ਕਰਕੇ ਇਹ ਭਰੋਸਾ ਦਿੱਤਾ ਜਾਂਦਾ ਸੀ ਕਿ ਇਸ ਬਿੱਲ ਵਿਚ ਇੰਨਲਿਸਟਮੈਂਟ ਕਾਮਿਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।
ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਜਥੇਬੰਦੀ ਨਾਲ ਪੰਜਾਬ ਭਵਨ ਚੰਡੀਗੜ੍ਹ ਮੀਟਿੰਗ ਦੌਰਾਨ ਵਾਅਦਾ ਕੀਤਾ ਸੀ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਇੰਨਲਿਸਟਮੈਂਟ ਕੈਟਾਗਰੀ ਨੂੰ ਸ਼ਾਮਲ ਕਰਕੇ ਜਥੇਬੰਦੀ ਸੁਚਿਤ ਕਰ ਦਿੱਤਾ ਜਾਵੇਗਾ।ਪਰ ਅਫਸੋਸ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਵੀ ਪਰਨਾਲਾ ਉਥੇ ਦਾ ਉਥੇ ਹੀ ਹੈਂ। ਅੱਜ ਉਸ ਸਮੇਂ ਵਰਕਰਾਂ ਵਿੱਚ ਭਾਰੀ ਨਿਰਾਸ਼ਾ ਪਾਈ ਗਈ ਜਦੋਂ ਪ੍ਰਸੋਨਲ ਵਿਭਾਗ ਦੀਆਂ ਹਦਾਇਤਾ ਅਨੁਸਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਹੈਡ ਆਫਿਸ ਪਟਿਆਲਾ ਵੱਲੋਂ ਥੱਲੇ ਹਦਾਇਤਾ ਜਾਰੀ ਕੀਤੀਆਂ ਗਈਆਂ ਕਿ ਠੇਕਾ ਕਾਮਿਆਂ ਦੀਆਂ ਐਂਟਰੀਆਂ HRMS ਪੋਰਟਲ ਉਪਰ ਕਰਕੇ 25/06/2026 ਤੱਕ ਵਿਭਾਗ ਨੂੰ ਸੁਚਿਤ ਕੀਤਾ ਜਾਵੇ,ਜਿਸ ਵਿੱਚੋਂ ਇੰਨਲਿਸਟਮੈਂਟ ਕਾਮਿਆਂ ਦਾ ਕੋਈ ਜ਼ਿਕਰ ਨਹੀਂ ਜਦੋਂ ਇਸ ਸਬੰਧੀ ਜਥੇਬੰਦੀ ਨੇ ਵਿਭਾਗੀ ਅਧਿਕਾਰੀਆਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪ੍ਰਸੋਨਲ ਵਿਭਾਗ ਦੀਆਂ ਹਦਾਇਤਾ ਦਾ ਹਵਾਲਾ ਦਿੰਦਿਆਂ ਪੱਲਾ ਝਾੜ ਦਿੱਤਾ।
ਜਿਸ ਤੇ ਜਥੇਬੰਦੀ ਨੇ ਤੁਰੰਤ ਐਕਸ਼ਨ ਲੈਂਦਿਆਂ ਫੈਸਲਾ ਕੀਤਾ ਕਿ ਵਾਅਦਾ ਖਿਲਾਫੀ ਵਿਰੂੱਧ 01/07/2026 ਨੂੰ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਰਿਹਾਇਸ਼ ਮੁੰਡੀਆਂ ਕਲਾਂ ਮੂਹਰੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿੱਚ ਗੜ੍ਹਦੀਵਾਲਾ ਬ੍ਰਾਂਚ ਦੇ ਸਾਥੀ ਵੱਧ ਚੜ ਕੇ ਧਰਨੇ ਵਿੱਚ ਸ਼ਮੂਲੀਅਤ ਕਰਨਗੇ ਅਤੇ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਇੰਨਲਿਸਟਮੈਂਟ ਕਾਮਿਆਂ ਨੂੰ ਨਵੇਂ ਬਿੱਲਾਂ ਵਿਚ ਸ਼ਾਮਿਲ ਕਰਨ ਤੱਕ ਜਾਰੀ ਰਹੇਗਾ। ਸੰਘਰਸ਼ ਦੌਰਾਨ ਨਿਕਲਣ ਵਾਲੇ ਨਤੀਜੀਆਂ ਦੀ ਨਿਰੋਲ ਜੁਮੇਵਾਰੀ ਪੰਜਾਬ ਸਰਕਾਰ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਹੋਵੇਗੀ ਇਸ ਸਮੇਂ ਹਾਜਰ ਸਾਥੀ ਜਗੀਰ ਸਿੰਘ, ਰਾਜ ਸਿੰਘ, ਸੰਦੀਪ ਕੁਮਾਰ ,ਹਰਨੇਕ ਸਿੰਘ ,ਦਿਲਬਾਗ ਸਿੰਘ ਮਨਿੰਦਰ ਸਿੰਘ ,ਗੁਰਵਿੰਦਰ ਸਿੰਘ ,ਅਨਿਲ ਕੁਮਾਰ, ਰਜੇਸ਼ ਕੁਮਾਰ ਜੋਗਿੰਦਰ ਸਿੰਘ, ਹਰਪਿੰਦਰ ਕੁਮਾਰ ,ਗੁਰਬਖਸ਼ ਰਾਏ, ਸਤੀਸ਼ ਕੁਮਾਰ, ਸੰਦੀਪ ਸਿੰਘ, ਵਿਨੋਦ ਕੁਮਾਰ |








