Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਅੰਨੇ ਕਤਲ ਮਾਮਲੇ ਦਾ ਪਰਦਾਫਾਸ਼ : ਦੋਸ਼ੀ ਗ੍ਰਿਫ਼ਤਾਰ, ਹਥਿਆਰ ਤੇ ਮੋਟਰਸਾਈਕਲ ਬਰਾਮਦ

ਅੰਨੇ ਕਤਲ ਮਾਮਲੇ ਦਾ ਪਰਦਾਫਾਸ਼ : ਦੋਸ਼ੀ ਗ੍ਰਿਫ਼ਤਾਰ, ਹਥਿਆਰ ਤੇ ਮੋਟਰਸਾਈਕਲ ਬਰਾਮਦ

ਹੁਸ਼ਿਆਰਪੁਰ 23 ਫਰਵਰੀ (ਪ੍ਰਾਈਮ ਪੰਜਾਬ ਟਾਈਮਜ) 
: ਗੌਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਦੇ ਹੁਕਮਾਂ ਤੇ  ਸੰਦੀਪ ਮਲਿਕ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਲਜੀਤ ਸਿੰਘ ਖੱਖ ਪੀ.ਪੀ.ਐਸ ਉਪ ਪੁਲਿਸ ਕਪਤਾਨ ਸ.ਡ. ਗੜ੍ਹਸ਼ੰਕਰ ਦੀ ਯੋਗ ਅਗਵਾਈ ਹੇਠ ਸੰਗੀਨ ਅਪਰਾਧੀਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇ ਭਰਵਾਂ ਚੰਗਾ ਹੁੰਗਾਰਾ ਮਿਲਿਆ ਜਦੋਂ ਪਿਛਲੇ ਦਿਨੀ ਪਿੰਡ ਮਹਿੰਦਵਾਣੀ ਵਿੱਚ ਹੋਏ ਹਾਈ ਪ੍ਰੋਫਾਈਲ ਬਲਾਇੰਡ ਮਰਡਰ ਨੂੰ ਟਰੇਸ ਕਰਦੇ ਹੋਏ ਮੁਕੱਦਮੇ ਦੇ ਦੋਸ਼ੀ ਰਾਕੇਸ਼ ਕੁਮਾਰ ਪੁੱਤਰ ਲੇਟ ਰੋਸ਼ਨ ਲਾਲ ਵਾਸੀ ਮਹਿੰਦਵਾਣੀ ਥਾਣਾ ਗੜਸ਼ੰਕਰ ਨੂੰ ਸ਼ਾਹਪੁਰ ਘਾਟੇ ਤੋਂ ਮਿਤੀ 22/2/26 ਨੂੰ ਕਰੀਬ 7.00 ਵਜੇ ਸ਼ਾਮ ਗ੍ਰਿਫਤਾਰ ਕਰ ਲਿਆ ਅਤੇ ਅੱਜ ਮਿਤੀ 23/2/26 ਨੂੰ ਗ੍ਰਿਫਤਾਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਵਾਰਦਾਤ ਵਿੱਚ ਵਰਤਿਆ ਗਿਆ 32 ਬੋਰ ਪਿਸਤੌਲ 3 ਜਿੰਦਾ ਕਾਰਤੂਸ ਅਤੇ ਇੱਕ ਦਾਤਰ ਸਮੇਤ ਇੱਕ ਪਲਟੀਨਾ ਮੋਟਰ ਸਾਈਕਲ ਪੀ.ਬੀ-16-ਐਫ-7663 ਬ੍ਰਾਮਦ ਕੀਤਾ

ਮਿਤੀ 07/02/26 ਨੂੰ ਰਚਨਾ ਉਮਰ ਕਰੀਬ 60 ਸਾਲ ਪਤਨੀ ਸ਼ਾਮ ਲਾਲ ਵਾਸੀ ਮਹਿੰਦਵਾਣੀ ਦਾ ਮਹਾਰਾਜ ਭੂਰੀਵਾਲੇ ਕੁਟੀਆ ਪਿੰਡ ਮਹਿੰਦਵਾਣੀ ਤੋ ਸਵੇਰੇ 5:30 ਏ.ਐਮ ਮੱਥਾ ਟੇਕ ਕੇ ਵਾਪਸ ਆਉਂਦੇ ਸਮੇ ਮੋਟਰ ਸਾਈਕਲ ਤੇ ਸਵਾਰ ਕਿਸੇ ਅਣਪਛਾਤੇ ਵਿਅਕਤੀ ਵੱਲੋ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 20 ਮਿਤੀ 7/2/26 ਅ/ਧ 103(1), 25/27/54/59 ਅਸਲਾ ਐਕਟ ਥਾਣਾ ਗੜ੍ਹਸ਼ੰਕਰ  ਦਰਜ ਰਜਿਸਟਰ ਕਰਕੇ ਤਫਤੀਸ਼ ਅਰੰਭ ਕੀਤੀ ਗਈ ਸੀ।ਇਸ ਸਬੰਧੀ ਮਾਨਯੋਗ ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਵਲੋਂ ਸ੍ਰੀ ਦਲਜੀਤ ਸਿੰਘ ਖੱਖ ਡੀ.ਐਸ.ਪੀ ਗੜਸ਼ੰਕਰ ਦੀ ਅਗਵਾਈ ਹੇਠ ਇੱਕ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ। ਇਸ ਟੀਮ ਨੇ ਰਾਤ ਦਿਨ ਮਿਹਨਤ ਕਰਦੇ ਹੋਏ ਵੱਖ-ਵੱਖ ਥਿਊਰੀਆਂ ਤੇ ਕੰਮ ਕੀਤਾ ਤੇ ਇਸ ਹਾਈ ਪ੍ਰੋਫਾਈਲ ਅੰਨੇ ਕਤਲ ਨੂੰ ਟਰੇਸ ਕੀਤਾ। ਪੁੱਛਗਿਛ ਦੌਰਾਨ ਦੋਸ਼ੀ ਰਕੇਸ਼ ਕੁਮਾਰ ਨੇ ਮੰਨਿਆ ਕਿ ਉਹ ਰੇਡੀਮੇਡ ਕੱਪੜੇ ਦੀ ਪਿੰਡ ਗੋਂਦਪੁਰ ਹਿਮਾਚਲ ਪ੍ਰਦੇਸ਼ ਵਿੱਚ ਦੁਕਾਨ ਕਰਦਾ ਸੀ।ਉਸਦੇ ਪਿਤਾ ਰੋਸ਼ਨ ਲਾਲ ਦੀ ਕੁਝ ਸਮਾ ਪਹਿਲਾ ਮੋਤ ਹੋ ਗਈ। ਰਾਕੇਸ਼ ਕੁਮਾਰ ਨੂੰ ਪੂਰਾ ਸ਼ੱਕ ਸੀ ਕਿ ਉਸਦੀ ਚਾਚੀ ਰਚਨਾ (ਮ੍ਰਿਤਕਾ) ਪਤਨੀ ਸ਼ਾਮ ਲਾਲ ਵਾਸੀ ਮਹਿੰਦਵਾਣੀ ਵੱਲੋ ਉਸਦੇ ਘਰ ਕਾਲਾ ਜਾਦੂ ਟੂਣਾ ਕੀਤਾ ਹੈ ਜਿਸ ਕਰਕੇ ਉਸਦੇ ਪਿਤਾ ਦੀ ਮੌਤ ਹੋਈ ਹੈ ਅਤੇ ਉਸਦੀ ਕੱਪੜੇ ਦੀ ਦੁਕਾਨ ਵੀ ਨਹੀ ਚੱਲ ਰਹੀ ਸੀ। ਦੋਸ਼ੀ ਵਲੋਂ ਆਪਣੀ ਚਾਚੀ ਨੂੰ ਜਾਨ ਤੋਂ ਮਾਰਨ ਦੀ ਵਿਉਂਤ ਬਣਾਈ ਗਈ। ਦੋਸ਼ੀ ਨੇ ਕਤਲ ਤੋਂ ਪਹਿਲਾਂ ਵੀ ਦੋ ਵਾਰ ਸਵੇਰੇ ਕੁੱਟੀਆ ਨੂੰ ਜਾਂਦੀ ਆਪਣੀ ਚਾਚੀ ਨੂੰ ਮਾਰਨਾ ਚਾਹਿਆ ਪਰ ਡਰ ਗਿਆ ਤੇ ਮਾਰ ਨਾ ਸਕਿਆ।ਫਿਰ ਰਕੇਸ਼ ਕੁਮਾਰ ਨੇ ਆਪਣੀ ਨਿਜੀ ਕਾਰ ਤੇ ਆਪਣੀ ਘਰਵਾਲੀ ਤੇ ਬੱਚਿਆ ਨੂੰ ਦੋ ਦਿਨ ਪਹਿਲਾਂ ਸਹੁਰੇ ਪਿੰਡ ਮੈਲੀ ਛੱਡ ਦਿੱਤਾ ਤੇ ਆਪਣੀ ਕਾਰ ਖਰਾਬ ਹੋਣ ਦਾ ਬਹਾਨਾ ਲਗਾ ਕੇ ਇੱਕ ਢਾਬੇ ਵਾਲੇ ਕੋਲ ਪਿੰਡ ਗੋਂਦਪੁਰ ਦੇ ਮਾਲਕ ਕਰਮ ਚੰਦ ਪੁੱਤਰ ਪ੍ਰੇਮ ਚੰਦ ਵਾਸੀ ਬਖਲੌਰ ਖੱਡ ਥਾਣਾ ਨੂਰਪੁਰ ਬੇਦੀ ਕੋਲ ਛੱਡ ਕੇ ਉਸਦਾ ਮੋਟਰ ਸਾਈਕਲ ਮੰਗ ਕੇ ਆਪਣੇ ਘਰ ਆ ਗਿਆ ਤੇ ਅਗਲੇ ਦਿਨ ਮਿਤੀ 7/2/26 ਨੂੰ ਇਸਨੇ ਤੜਕਸਾਰ ਮੂੰਹ ਬੰਨ ਕੇ ਉਸ ਮੋਟਰ ਸਾਈਕਲ ਤੇ ਸਵਾਰ ਹੋ ਕੇ 5:15 ਏ.ਐਮ ਕੁਟੀਆ ਵਾਲੇ ਰਸਤੇ ਤੇ ਖੜਾ ਹੋ ਗਿਆ ਜਦੋ ਇਸਦੀ ਚਾਚੀ ਰਚਨਾ ਤੁਰਦੀ ਹੋਈ ਇਸਦੇ ਕੋਲ ਦੀ ਗੁਜਰਨ ਲੱਗੀ ਤਾਂ ਇਸਨੇ ਉਸਦੇ ਪਿਸਟਲ ਤਾਣ ਕੇ ਉਸਤੇ 3 ਗੋਲੀਆ ਮਾਰ ਕੇ ਉਸਦਾ ਕਤਲ ਕਰ ਦਿੱਤਾ ਤੇ ਮੋਟਰ ਸਾਈਕਲ ਲੈਕੇ ਮੌਕਾ ਤੋਂ ਫਰਾਰ ਹੋ ਗਿਆ। ਇਸਨੇ ਆਪਣਾ ਮੋਬਾਇਲ ਫੌਨ ਪਹਿਲਾਂ ਤੋਂ ਹੀ ਬੰਦ ਕਰ ਲਿਆ ਸੀ। ਹੁਣ ਦੌਰਾਨੇ ਰਿਮਾਂਡ ਇਸ ਤੋ ਮਜੀਦ ਪੁੱਛਗਿੱਛ ਕੀਤੀ ਜਾਵੇਗੀ।

ਗ੍ਰਿਫਤਾਰ ਦੋਸ਼ੀ :- ਰਾਕੇਸ਼ ਕੁਮਾਰ ਪੁੱਤਰ ਲੇਟ ਰੋਸ਼ਨ ਲਾਲ ਵਾਸੀ ਮਹਿੰਦਵਾਣੀ ਥਾਣਾ ਗੜ੍ਹਸੰਕਰ।

ਬ੍ਰਾਮਦਗੀ :- 32 ਬੋਰ ਪਿਸਟਲ 3 ਜਿੰਦਾ ਰੋਦ 1 ਦਾਤਰ ਅਤੇ ਪਲਾਟੀਨਾ ਮੋਟਰਸਾਈਕਲ ਪੀ.ਬੀ 16 ਐਫ 7663

error: copy content is like crime its probhihated