Prime Punjab Times

Latest news
ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ*
ADVERTISEMENT
You are currently viewing ਜਿਉਂਦੇ ਜੀ ਮੁਕਤੀ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ

ਜਿਉਂਦੇ ਜੀ ਮੁਕਤੀ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ

ਹੁਸ਼ਿਆਰਪੁਰ,26 ਦਸੰਬਰ (ਚੌਧਰੀ ) 

: ਸੰਸਾਰ ਵਿੱਚ ਇਹ ਆਮ ਧਾਰਨਾ ਹੈ ਕਿ ਇਨਸਾਨ ਨੂੰ ਮੁਕਤੀ ਜਾਂ ਮੋਕਸ਼ ਕੇਵਲ ਮੌਤ ਦੇ ਬਾਅਦ ਹੀ ਮਿਲਦਾ ਹੈ, ਲੇਕਿਨ ਇਹ ਧਾਰਨਾ ਸਹੀ ਨਹੀਂ ਹੈ ਕਿਉਂਕਿ ਪਿਛਲੇ ਗੁਰੂ ਪੀਰ ਪੈਗੰਬਰਾਂ ਦੇ ਜੀਵਨ ਅਤੇ ਉਹਨਾਂ ਵੱਲੋਂ ਲਿਖੇ ਧਾਰਮਿਕ ਗ੍ਰੰਥਾਂ ਤੋਂ ਇਹ ਪੂਰਨ ਰੂਪ ਵਿੱਚ ਸਪਸ਼ਟ ਹੁੰਦਾ ਹੈ ਕਿ ਇਨਸਾਨ ਜਿਉਂਦੇ ਜੀ ਵਰਤਮਾਨ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਪਰਮ ਪਿਤਾ ਪਰਮਾਤਮਾ ਦੀ ਜਾਣਕਾਰੀ ਹਾਸਿਲ ਕਰਕੇ ਮੁਕਤੀ ਭਾਵ ਮੋਕਸ਼ ਨੂੰ ਪ੍ਰਾਪਤ ਕਰ ਸਕਦਾ ਹੈ। ਇਹ ਵਿਚਾਰ ਚੰਡੀਗੜ੍ਹ ਦੇ ਸੈਕਟਰ 45 ਵਿੱਚ ਸਥਿਤ ਸਬਜ਼ੀ ਮੰਡੀ ਗਰਾਊਂਡ ਵਿੱਚ ਹੋਏ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਦੇ ਮੌਕੇ ਤੇ ਦਿੱਲੀ ਤੋਂ ਆਏ ਸੰਤ ਨਿਰੰਕਾਰੀ ਮੰਡਲ ਦੇ ਕੇਂਦਰੀ ਪ੍ਰਚਾਰਕ ਸ੍ਰੀ ਇੰਦਰਜੀਤ ਸ਼ਰਮਾ ਜੀ ਨੇ ਹਜ਼ਾਰਾਂ ਦੀ ਗਿਣਤੀ ਵਿਚ ਹਾਜ਼ਰ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ।
ਜਿਉਂਦੇ ਜੀ ਮੁਕਤੀ ਦੇ ਅਰਥ ਦੀ ਚਰਚਾ ਕਰਦੇ ਹੋਏ ਸ਼੍ਰੀ ਸ਼ਰਮਾ ਜੀ ਨੇ ਕਿਹਾ ਕਿ ਇਹ ਸੰਸਾਰ ਦਾ ਤਿਆਗ ਨਹੀਂ ਬਲਕਿ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰ ਤੋਂ ਅਲੱਗ ਅਰਥਾਤ ਇਨਸਾਨ ਦਾ ਦੁੱਖ ਸੁੱਖ, ਲਾਭ ਹਾਨੀ ਅਤੇ ਮਾਨ ਅਪਮਾਨ ਤੋਂ ਉੱਪਰ ਉੱਠ ਕੇ ਕਮਲ ਦੇ ਫੁੱਲ ਦੀ ਤਰ੍ਹਾਂ ਆਪਣੀ ਜੀਵਨ ਯਾਤਰਾ ਤੈਅ ਕਰਨਾ ਹੈ ਜਿਵੇਂ ਕਿ ਰਾਜਾ ਜਨਕ ਇੱਕ ਰਾਜਾ ਹੁੰਦੇ ਹੋਏ ਅਤੇ ਭਗਤ ਕਬੀਰ ਜੀ ਇੱਕ ਸਧਾਰਨ ਪਰਿਵਾਰ ਤੋਂ ਹੁੰਦੇ ਹੋਏ ਵੀ ਮੋਹ ਮਾਇਆ ਤੋਂ ਅਲੱਗ ਸਨ ਅਤੇ ਉਨਾਂ ਤੇ ਯਸ਼ ਅਪ ਯਸ ਦਾ ਕੋਈ ਪ੍ਰਭਾਵ ਨਹੀਂ ਸੀ। ਪ੍ਰੰਤੂ ਇਹ ਅਵਸਥਾ ਕੇਵਲ ਬ੍ਰਹਮ ਗਿਆਨ ਦੁਆਰਾ ਹੀ ਸੰਭਵ ਹੈ।
ਇਸ ਤੋਂ ਪਹਿਲਾਂ ਇਸ ਮੌਕੇ ਤੇ ਹਰ ਉਮਰ ਦੇ ਵਕਤਾਵਾਂ ਨੇ ਅਨੇਕਾਂ ਭਾਸ਼ਾਵਾਂ ਦਾ ਸਹਾਰਾ ਲੈਂਦੇ ਹੋਏ ਗੀਤ ਕਵਿਤਾ ਸਪੀਚ ਆਦਿ ਦੇ ਮਾਧਿਅਮ ਨਾਲ ਆਪਣੇ ਭਾਵ ਪ੍ਰਗਟ ਕਰਦੇ ਹੋਏ ਕਿਹਾ ਕਿ ਜਿਸ ਪਰਮਾਤਮਾ ਦੀ ਇਨਸਾਨ ਥਾਂ-ਥਾਂ ਜਾ ਕੇ ਖੋਜ ਕਰ ਰਿਹਾ ਹੈ ਜਾਂ ਪਰਮਾਤਮਾ ਨੂੰ ਲੱਭ ਰਿਹਾ ਹੈ ਉਸ ਦੀ ਜਾਣਕਾਰੀ ਸਮੇਂ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਸਹਿਜ ਵਿੱਚ ਹੀ ਕਰਵਾ ਰਹੇ ਹਨ। ਇਹਨਾਂ ਨੇ ਸਾਡਾ ਜੀਵਨ ਅਧਿਆਤਮਿਕ ਰੂਪ ਵਿੱਚ ਸੁਖਮਈ ਬਣਾ ਦਿੱਤਾ ਹੈ ਇਸ ਲਈ ਸਾਰੇ ਜਗਿਆਸੂ ਸੱਜਣ ਵੀ ਇਸ ਜਾਣਕਾਰੀ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸੁਖਮਈ ਬਣਾ ਸਕਦੇ ਹਨ।
ਇਸ ਮੌਕੇ ਤੇ ਇਹ ਵੀ ਸਪਸ਼ਟ ਕੀਤਾ ਗਿਆ ਕਿ ਸੰਤ ਨਿਰੰਕਾਰੀ ਮਿਸ਼ਨ ਕੋਈ ਪ੍ਰਚੱਲਿਤ ਧਰਮ ਜਾਂ ਸੰਪਰਦਾਇ ਨਹੀਂ ਬਲਕਿ ਇੱਕ ਅਧਿਆਤਮਿਕ ਵਿਚਾਰਧਾਰਾ ਹੈ ਇੱਕ ਮਰਿਆਦਤ ਜੀਵਨ ਜੀਉਣ ਦਾ ਤਰੀਕਾ ਹੈ। ਇਸ ਮੌਕੇ ਤੇ ਸਮਾਜ ਦੇ ਅਨੇਕਾਂ ਵਰਗਾਂ ਦੇ ਸੱਜਣ ਵੀ ਹਾਜ਼ਰ ਹੋਏ। ਸੇਵਾ ਦਲ ਮੈਂਬਰਾਂ ਵੱਲੋਂ ਵੀ ਕੀਤੇ ਗਏ ਵੱਖ ਵੱਖ ਪ੍ਰਬੰਧ ਵੀ ਸਲਾਘਾਯੋਗ ਸਨ ।
ਇਥੇ ਤੇ ਜ਼ੋਨਲ ਇੰਚਾਰਜ ਸ਼੍ਰੀ ਓਪੀ ਨਿਰੰਕਾਰੀ ਜੀ ਅਤੇ ਮੁਖੀ ਸ੍ਰੀ ਐਨ ਕੇ ਗੁਪਤਾ ਜੀ ਨੇ ਇਸ ਮੌਕੇ ਤੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਅਤੇ ਦਿੱਲੀ ਤੋਂ ਆਏ ਇੰਦਰਜੀਤ ਸ਼ਰਮਾ ਜੀ ਦਾ ਧੰਨਵਾਦ ਕੀਤਾ।

error: copy content is like crime its probhihated