Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਖ਼ਾਲਸਾ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਅਧਿਆਪਕ ਜਗਦੀਪ ਕੁਮਾਰ ਨੂੰ ਪੀ.ਐੱਚ-ਡੀ ਦੀ ਉਪਾਧੀ ਹਾਸਿਲ ਕੀਤੀ

ਖ਼ਾਲਸਾ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਅਧਿਆਪਕ ਜਗਦੀਪ ਕੁਮਾਰ ਨੂੰ ਪੀ.ਐੱਚ-ਡੀ ਦੀ ਉਪਾਧੀ ਹਾਸਿਲ ਕੀਤੀ

ਗੜ੍ਹਦੀਵਾਲਾ 20 ਦਸੰਬਰ (ਚੌਧਰੀ ) 

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਅਧਿਆਪਕ ਜਗਦੀਪ ਕੁਮਾਰ ਨੇ
ਪੀ.ਐੱਚ-ਡੀ.ਦੀ ਉਪਾਧੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਇਮੈਨੁੂਅਲ ਨਾਹਰ ਦੀ ਨਿਗਰਾਨੀ ਹੇਠ ‘ਦਲਿਤ ਅਤੇ ਉਹਨਾਂ ਦੀ ਪੰਜਾਬ ਦੀ ਰਾਜਨੀਤੀ ਵਿੱਚ ਸਹਿਭਾਗਤਾ : ਦੁਆਬੇ ਦੇ ਤਿੰਨ ਜ਼ਿਲ੍ਹਿਆਂ ਦਾ ਤੁਲਨਾਤਮਕ ਅਧਿਐਨ’ (Dalit And Their Participation In Punjab Politics : A Comparative Study Of Three District Doaba Region) ਵਿਸ਼ੇ ਉੱਪਰ ਸਫ਼ਲਤਾਪੂਰਵਕ ਹਾਸਿਲ ਕੀਤੀ ਹੈ। ਇਸ ਖੋਜ ਅਧਿਐਨ ਵਿੱਚ ਸ਼੍ਰੀ ਜਗਦੀਪ ਕੁਮਾਰ ਨੇ ਦੁਆਬਾ ਖੇਤਰ ਦੇ ਤਿੰਨ ਜ਼ਿਲ੍ਹਿਆਂ ਨੂੰ ਆਧਾਰ ਬਣਾਉਂਦਿਆਂ ਦਲਿਤ ਵਰਗ ਦੀ ਰਾਜਨੀਤਿਕ ਭਾਗੀਦਾਰੀ, ਵੋਟਿੰਗ ਵਿਹਾਰ, ਨੇਤ੍ਰਤਵ ਅਤੇ ਨੀਤੀ-ਨਿਰਧਾਰਣ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਭੂਮਿਕਾ ਦਾ ਗਹਿਰਾਈ ਨਾਲ ਵਿਸ਼ਲੇਸ਼ਣ ਕੀਤਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਗਦੀਪ ਕੁਮਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਖੋਜ ਨਾ ਸਿਰਫ਼ ਕਾਲਜ ਲਈ ਮਾਣ ਦੀ ਗੱਲ ਹੈ, ਸਗੋਂ ਸਮਾਜਿਕ ਨਿਆਂ ਅਤੇ ਸਮਾਵੇਸ਼ੀ ਰਾਜਨੀਤੀ ਨੂੰ ਸਮਝਣ ਵਿੱਚ ਵੀ ਸਹਾਇਕ ਸਾਬਤ ਹੋਵੇ। ਸ਼੍ਰੀ ਜਗਦੀਪ ਕੁਮਾਰ ਨੇ ਆਪਣੇ ਮਾਰਗਦਰਸ਼ਕ, ਪਰਿਵਾਰ ਅਤੇ ਸੰਸਥਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਇਹ ਖੋਜ ਭਵਿੱਖ ਵਿੱਚ ਨੀਤੀ-ਨਿਰਧਾਰਕਾਂ ਅਤੇ ਵਿਦਿਆਰਥੀਆਂ ਲਈ ਲਾਭਕਾਰੀ ਸਾਬਤ ਹੋਵੇ।