Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ ਗੜ੍ਹਦੀਵਾਲਾ ਜ਼ੋਨ ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਹਾਸਲ ਕੀਤਾ ਪਹਿਲਾ ਸਥਾਨ, DAV ਪਬਲਿਕ ਸਕੂਲ ਦੇ ਦੋ... KMS ਕਾਲਜ ਦੇ ‘ਡਾ. ਸ਼ਬਨਮ ਕੌਰ ਹੋਟਲ ਮੈਨੇਜਮੈਂਟ ਵਿਭਾਗ’ ਦਾ ਵਿਜੇ ਕੁਮਾਰ ਵੱਲੋਂ ਕੀਤਾ ਗਿਆ ਉਦਘਾਟਨ  *श्री कृष्ण जन्माष्टमी महोत्सव सबंधी कार्ड रिलीज ,1 से 4 सितंबर तक श्री कृष्ण कथा व जन्मोत्सव मनाया ... ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ...
ADVERTISEMENT
You are currently viewing ਪਿੰਡ ਪੱਸੀ ਬੇਟ ਵਿਚ ਸਮੇਂ ਸਿਰ ਕਾਰਵਾਈ ਕਰਕੇ ਧੁੱਸੀ ਬੰਨ੍ਹ ਨੂੰ ਕੀਤਾ ਸੁਰੱਖਿਅਤ

ਪਿੰਡ ਪੱਸੀ ਬੇਟ ਵਿਚ ਸਮੇਂ ਸਿਰ ਕਾਰਵਾਈ ਕਰਕੇ ਧੁੱਸੀ ਬੰਨ੍ਹ ਨੂੰ ਕੀਤਾ ਸੁਰੱਖਿਅਤ

ਦਸੂਹਾ/ਹੁਸ਼ਿਆਰਪੁਰ, 31 ਅਗਸਤ (ਚੌਧਰੀ) 

: ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਕਿ ਦਸੂਹਾ ਦੇ ਪਿੰਡ ਪੱਸੀ ਬੇਟ ਵਿਚ ਮੀਂਹ ਕਾਰਨ ਧੁੱਸੀ ਬੰਨ੍ਹ ਨੂੰ ਕੁਝ ਨੁਕਸਾਨ ਜ਼ਰੂਰ ਹੋਇਆ ਸੀ, ਪਰੰਤੂ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੇ ਸਰਗਰਮ ਸਹਿਯੋਗ ਨਾਲ ਬੰਨ੍ਹ ਨੂੰ ਸੁਰੱਖਿਅਤ ਬਣਾਉਣ ਲਈ ਸਮੇਂ ਸਿਰ ਕਾਰਵਾਈ ਕੀਤੀ ਗਈ। ਉਨ੍ਹਾਂ ਨੇ ਰਾਧਾ ਸਵਾਮੀ ਸਤਿਸੰਗ ਘਰ, ਭੂਰੀ ਵਾਲੇ ਬਾਬਾ ਜੀ ਦੀ ਸੰਗਤ, ਸਮਾਜਿਕ ਸੰਗਠਨਾਂ, ਪਿੰਡ ਵਾਸੀਆਂ ਅਤੇ ਨੌਜਵਾਨਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਸੰਭਾਵੀ ਖ਼ਤਰੇ ਨੂੰ ਟਾਲਿਆ। ਵਿਧਾਇਕ ਨੇ ਸਪੱਸ਼ਟ ਕੀਤਾ ਕਿ ਇਸ ਸਮੇਂ ਕਿਸੇ ਵੀ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।

ਵਿਧਾਇਕ ਘੁੰਮਣ ਨੇ ਕਿਹਾ ਕਿ ਉਹ ਹਰ ਸਮੇਂ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਮਦਦ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਅਤੇ ਸਰਕਾਰ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।