Prime Punjab Times

Latest news
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ*
ADVERTISEMENT
You are currently viewing ਲਾਂਬੜਾ ਸਕੂਲ ਵਿਖੇ ਰਛਪਾਲ ਸਿੰਘ ਉੱਪਲ ਨੇ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਅਹੁਦਾ ਸੰਭਾਲਿਆ

ਲਾਂਬੜਾ ਸਕੂਲ ਵਿਖੇ ਰਛਪਾਲ ਸਿੰਘ ਉੱਪਲ ਨੇ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਅਹੁਦਾ ਸੰਭਾਲਿਆ

ਗੜ੍ਹਦੀਵਾਲਾ (ਚੌਧਰੀ) 

: ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਜੀ ਦੇ ਹੁਕਮਾਂ ਅਨੁਸਾਰ ਸਰਦਾਰ ਰਛਪਾਲ ਸਿੰਘ ਉੱਪਲ ਜੀ ਦੀ ਪਦ ਉੱਨਤੀ ਉਹਨਾਂ ਦੀਆ ਸੇਵਾਵਾਂ ਨੂੰ ਦੇਖਦੇ ਹੋਏ ਡੀ.ਪੀ.ਈ. ਤੋਂ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਵਜੋਂ ਕੀਤੀ ਗਈ। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਨੂੰ ਅਲਾਟ ਕੀਤੇ ਗਏ ਸਟੇਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਅੱਜ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਦਾ ਅਹੁਦਾ ਸੰਭਾਲਿਆ। ਇਸ ਮੌਕੇ ਤੇ ਸਮੂਹ ਸਟਾਫ਼ ਮੈਂਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵੱਲੋਂ ਉਹਨਾਂ ਦਾ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ । ਉਨ੍ਹਾਂ ਨੂੰ ਨਵਾਂ ਅਹੁਦਾ ਸੰਭਾਲਣ ਤੇ ਸ਼ੁੱਭਕਾਮਨਾਵਾਂ ਦੇਣ ਲਈ ਵਿਸ਼ੇਸ਼ ਤੌਰ ਤੇ ਸਕੂਲ ਡੀ ਡੀ ਓ ਡਾ. ਅਰਮਨਪ੍ਰੀਤ ਸਿੰਘ ਸਿੰਘ ਜੀ ਪ੍ਰਿੰਸੀਪਲ ਬੀਰਮਪੁਰ, ਸਿੱਖਿਆ ਸੁਧਾਰ ਟੀਮ ਦੇ ਦੇ ਇੰਚਾਰਜ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਸ਼ੈਲੇਂਦਰ ਠਾਕਰ ਜੀ ਨਾਰੂ ਨੰਗਲ, ਪ੍ਰਿੰਸੀਪਲ ਤਰਲੋਚਨ ਸਿੰਘ ਜੀ ਖੱੜਕਾ, ਪ੍ਰਿੰਸੀਪਲ ਰਨਦੀਪ ਸਿੰਘ ਜੀ ਨੰਗਲ ਬਿਹਾਲਾ, ਪ੍ਰਿੰਸੀਪਲ ਅਸ਼ੋਕ ਕੁਮਾਰ ਜੀ ਅੱਜੋਵਾਲ, ਪ੍ਰਿੰਸੀਪਲ ਕੁਲਵੰਤ ਸਿੰਘ ਜੀ ਢੱਡੇ ਫਤਿਹ ਸਿੰਘ, ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਸ੍ਰ ਜਗਜੀਤ ਸਿੰਘ ਜੀ, ਲੈਕਚਰਾਰ ਪ੍ਰਭਜੋਤ ਸਿੰਘ ਸਕੱਤਰ (ਡੀ ਟੀ ਸੀ),ਲੈਕਚਰਾਰ ਜਸਪਿੰਦਰ ਸਿੰਘ, ਲੈਕਚਰਾਰ ਦਵਿੰਦਰ ਸਿੰਘ, ਕੋਚ ਜਸਵੀਰ ਸਿੰਘ ਬਾਲਾ ਕੁੱਲੀਆਂ,ਲੈਕਚਰਾਰ ਬਲਵਿੰਦਰ ਸਿੰਘ, ਲੈਕਚਰਾਰ ਸੁਰਿੰਦਰ ਸਿੰਘ ਜੀ, ਲੈਕਚਰਾਰ ਸੁਭਾਸ਼ ਚੰਦਰ ਜੀ, ਲੈਕਚਰਾਰ ਕਲਦੀਪ ਸਿੰਘ, ਲੈਕਚਰਾਰ ਜਸਵੰਤ ਸਿੰਘ, ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਸ੍ਰੀ ਗੁਰਵਿੰਦਰ ਸਿੰਘ (ਐਮ ਆਈ ਐਸ ਵਿੰਗ), ਸ੍ਰੀ ਹਰਦੀਪ ਸਿੰਘ (ਸਪੋਰਟਸ ਵਿੰਗ), ਸ੍ਰੀ ਕਮਲ ਕੁਮਾਰ ਭਾਰਗਵ (ਵਿੱਕੀ ਗਾਰਮੈਂਟ) ਕੋਚ ਹਰਜਿੰਦਰ ਸਿੰਘ ਟੋਨੀ, ਸ੍ਰੀ ਸੰਜੀਵ ਕੁਮਾਰ, ਸ੍ਰੀ ਖੁਸ਼ਵੰਤ ਸਿੰਘ, ਸ੍ਰੀ ਰਨਵੀਰ ਸਿੰਘ, ਸ੍ਰੀ ਸੰਜੀਵ ਭਾਟੀਆ, ਸ੍ਰੀ ਨਿਰਮਲਜੀਤ ਸੌਖਾਲਾ, ਸ੍ਰੀ ਮਹਿੰਦਰਪਾਲ ਸਿੰਘ, ਸ੍ਰੀ ਨਰਿੰਦਰ ਸਿੰਘ, ਸ੍ਰੀ ਸੰਜੀਵ ਕੁਮਾਰ, ਸ੍ਰੀ ਰਾਮ ਲਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰਿੰਸੀਪਲ ਅਰਮਨਪ੍ਰੀਤ ਸਿੰਘ ਜੀ ਵੱਲੋਂ ਪਹੁੰਚੇਂ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਲੈਕਚਰਾਰ ਰਛਪਾਲ ਸਿੰਘ ਉੱਪਲ ਨੇ ਆਪਣੀਆਂ ਸੇਵਾਵਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਲੱਗ ਅਲੱਗ ਸਕੂਲਾ ਵਿੱਚ ਦਿੰਦੇ ਹੋਏ ਵੁਸ਼ੂ ਅਤੇ ਕਿੱਕ ਬਾਕਸਿੰਗ ਵਿੱਚ ਅਨੇਕਾਂ ਖਿਡਾਰੀ ਸਟੇਟ ਪੱਧਰ, ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਝੋਲੀ ਵਿੱਚ ਪਾਏ। ਇਸੇ ਇਹ ਵੀ ਜ਼ਿਕਰਯੋਗ ਹੈ ਕਿ ਲੈਕਚਰਾਰ ਰਛਪਾਲ ਸਿੰਘ ਉੱਪਲ ਜੀ ਨੇ ਆਪਣੀਆਂ ਸੇਵਾਵਾਂ ਸ ਸ ਸ ਸ ਮਨਹੋਤਾ ਵਿਖੇ ਵੀ ਦਿੱਤੀਆ ਜਿਥੇ ਇਹਨਾਂ ਵਲੋਂ ਤਿਆਰ ਕੀਤੇ ਖਿਡਾਰੀਆ ਨੇ ਅੰਤਰਰਾਸ਼ਟਰੀ ਪੱਧਰ ਤੱਕ ਮੱਲਾਂ ਮਾਰੀਆਂ ਅਤੇ ਇਹਨਾਂ ਦੇ ਯੋਗਦਾਨ ਸਦਕਾ ਸਰਕਾਰ ਵੱਲੋਂ ਸ ਸ ਸ ਸ ਮਨਹੋਤਾ ਸਕੂਲ ਨੂੰ ਵੈਸਟ ਸਕੂਲ ਦਾ ਖਿਤਾਬ ਦਿੱਤਾ। ਸਾਰੇ ਆਏ ਹੋਏ ਮਹਿਮਾਨਾਂ ਨੇ ਲੈਕਚਰਾਰ ਰਛਪਾਲ ਸਿੰਘ ਉੱਪਲ ਜੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਆਪਣੇ ਕੰਮ ਪ੍ਰਤੀ ਸਮਰਪਿਤ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਮੋਕੇ ਤੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ।