ਦਸੂਹਾ 7 ਜੁਲਾਈ (ਚੌਧਰੀ)
: ਅੱਜ ਸਵੇਰੇ ਦਸੂਹਾ ਤਲਵਾੜਾ ਰੋੜ ਪਰ ਪਿੰਡ ਸੱਗਰਾਂ ਵਿਖੇ ਇੱਕ ਬੱਸ ਤੇ ਕਾਰ ਵਿਚਾਲੇ ਜਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮਿਲੀ ਜਾਣਕਾਰੀ ਦੇ ਇੱਕ ਬੱਸ ਨੰਬਰ ਪੀ ਬੀ 07 ਐਕਸ 6091 ਜੋ ਤਲਵਾੜਾ ਤੋਂ ਦਸੂਹਾ ਆ ਰਹੀ ਸੀ ਜਦੋਂ ਪਿੰਡ ਸੱਗਰਾਂ ਦੇ ਕੋਲ ਪਹੁੰਚ ਤੋਂ ਇੱਕ ਕਾਰ ਨੰਬਰ ਪੀ ਬੀ 07 ਸੀ ਡੀ 4002 ਨਾਲ ਟੱਕਰ ਹੋ ਗਈ ।ਐਕਸੀਡੈਂਟ ਦੇ ਕਾਰਣਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।ਰਾਹਗੀਰਾਂ ਨੇ ਦੱਸਿਆ ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਦੇ ਪਰਖ੍ਖ੍ਚੇ ਉੱਡ ਗਏ ਅਤੇ ਬੱਸ ਦੀਆਂ ਦੋ ਪਲਟੀਆਂ ਲੱਗ ਗਈਆਂ ।ਮੌਕੇ ਪਰ ਚੀਕ ਚਿਹਾੜਾ ਮੱਚ ਗਿਆ ।

ਸੂਤਰਾਂ ਅਨੁਸਾਰ ਇਸ ਘਟਨਾ ਵਿਚ ਇੱਕ ਬੱਚੇ ਸਮੇਤ 10 ਦੇ ਕਰੀਬ ਲੋਕਾਂ ਦੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜਖਮੀਆਂ ਨੂੰ ਤੁਰੰਤ ਐਬੁਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਸਿਵਲ ਹਸਪਤਾਲ ਦੇ ਡਾਕਟਰ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਬੱਸ ਵਿਚ 35/40 ਦੇ ਕਰੀਬ ਲੋਕ ਸਵਾਰ ਸਨ।ਕਈਜਖਮੀਆਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਰੈਫਰ ਕਰ ਦਿੱਤਾ ਗਿਆ ਹੈ। ਦਸੂਹਾ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

ਸੂਚਨਾ ਮਿਲਦੇ ਹੀ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ,ਉਨਾਂ ਦੇ ਪਿਤਾ ਜਗਮੋਹਨ ਸਿੰਘ ਬੱਬੂ ਘੁੰਮਣ, ਮਾਰਕੀਟ ਕਮੇਟੀ ਚੇਅਰਮੈਨ ਕੇ ਪੀ ਸਿੰਘ, ਐਸ ਪੀ ਡੀ ਹੁਸ਼ਿਆਰਪੁਰ, ਨਗਰ ਕੌਂਸਲ ਦਸੂਹਾ ਦੇ ਕਾਰਜ ਸਾਧਕ ਅਫਸਰ, ਡੀ ਐਸ ਪੀ ਦਸੂਹਾ ਬਲਵਿੰਦਰ ਸਿੰਘ ,ਡੀ ਐਸ ਪੀ ਮੁਕੇਰੀਆ,ਐਸ ਐਚ ਓ ਦਸੂਹਾ ਰਜਿੰਦਰ ਕੁਮਾਰ ਐਸ ਐਚ ਓ ਤਲਵਾੜਾ ਸਤਪਾਲ ਸਿੰਘ ਨੇ ਦਸੂਹਾ ਹਸਪਤਾਲ ਪਹੁੰਚ ਕੇ ਜਖ਼ਮੀਆਂ ਦਾ ਹਾਲ ਚਾਲ ਪੁੱਛਿਆ।ਬਾਕੀ ਜਾਣਕਾਰੀ ਆਪ ਤੱਕ ਜਲਦ ਪਹੁੰਚਾਈ ਜਾਏਗੀ।









