Prime Punjab Times

Latest news
ਬੀਚ ਵਾਲੀਬਾਲ ਦੇ ਸੂਬਾ ਪੱਧਰੀ ਮੁਕਾਬਲੇ ਵਿੱਚ ਨਵਜੋਤ ਸਿੰਘ ਨੇ ਜਿੱਤਿਆ ਸੋਨ ਤਮਗਾ ਖ਼ਾਲਸਾ ਕਾਲਜ ਦੀ ਕਬੱਡੀ (ਨੈਸ਼ਨਲ ਸਟਾਈਲ) ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗ਼ਾ ਸਵਰਗਵਾਸੀ ਪ੍ਰਿੰਸੀਪਲ ਡਾ. ਸ਼ਬਨਮ ਕੌਰ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਕੇ.ਐਮ.ਐਸ. ਕਾਲਜ ਦਾ ਕਦਮ, ਨਵੇਂ ਮੁੱਖ ਗੇ... 30 ਨਵੰਬਰ ਤੱਕ ਘਰ ਬੈਠੇ ਆਨਲਾਈਨ ਸਵੈ-ਗਣਨਾ ਕਰਕੇ ਜ਼ਿਲ੍ਹਾ ਵਾਸੀ ਨਿਭਾਉਣ ਆਪਣੀ ਜ਼ਿੰਮੇਵਾਰੀ : ਡਿਪਟੀ ਕਮਿਸ਼ਨਰ ਪਿੰਡ ਸੰਸਾਰਪੁਰ ਵਿਖੇ ਅੱਖਾਂ ਦਾ ਮੁਫ਼ਤ ਕੈਂਪ 22 ਨਵੰਬਰ ਨੂੰ ਖਾਲਸਾ ਕਾਲਜ ਦੀ ਕ੍ਰਿਕੇਟ ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਕ੍ਰਿਕੇਟ ਮੁਕਾਬਲੇ 'ਚ ਜਿੱਤਿਆ ਸੋਨ ਤਮਗ਼ਾ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਯਾਤਰਾ ਦਾ ਗੜ੍ਹਦੀਵਾਲਾ ਪਹੁੰਚਣ ਤੇ ਭਾਜਪਾ ਆਗੂਆ... ਖ਼ਾਲਸਾ ਕਾਲਜ ਦੀ ਵਾਲੀਬਾਲ ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਮੁਕਾਬਲੇ 'ਚ ਜਿੱਤਿਆ ਸੋਨ ਤਮਗ਼ਾ ਜਨਗਣਨਾ-2027: ਸਵੈ-ਗਣਨਾ ਪ੍ਰਕਿਰਿਆ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਮੁਹਿੰਮ ਤੇਜ਼ NPS ਪੀੜ੍ਹਤ ਕਰਮਚਾਰੀ 18 ਨਵੰਬਰ ਨੂੰ ਮੁੱਖ ਮੰਤਰੀ ਦਾ ਪੁਤਲਾ ਅਤੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕਣਗੇ
ADVERTISEMENT
You are currently viewing ਵਿਦੇਸ਼ ਚ ਬੈਠੇ ਪੁੱਤ ਦਾ ਐਕਸੀਡੈਂਟ ਹੋਣ ਤੇ ਬਾਅਦ ‘ਚ ਰੋਣ ਦੀਆਂ ਝੂਠੀਆਂ ਅਵਾਜ਼ਾਂ ਸੁਣਾ ਕੇ ਪਿਤਾ ਪਾਸੋਂ ਠੱਗਬਾਜਾਂ ਨੇ 50,000 ਠੱਗੇ

ਵਿਦੇਸ਼ ਚ ਬੈਠੇ ਪੁੱਤ ਦਾ ਐਕਸੀਡੈਂਟ ਹੋਣ ਤੇ ਬਾਅਦ ‘ਚ ਰੋਣ ਦੀਆਂ ਝੂਠੀਆਂ ਅਵਾਜ਼ਾਂ ਸੁਣਾ ਕੇ ਪਿਤਾ ਪਾਸੋਂ ਠੱਗਬਾਜਾਂ ਨੇ 50,000 ਠੱਗੇ

ਗੜ੍ਹਦੀਵਾਲਾ 27 ਜੂਨ (ਚੌਧਰੀ )

: ਅੱਜ ਇੱਕ ਹੋਰ ਸਾਈਬਰ ਕ੍ਰਾਈਮ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪਿਤਾ ਵਲੋਂ ਫੌਰਨ ਚ ਬੈਠੇ ਪੁੱਤਰ ਦੀ ਜਮਾਨਤ ਦਾ ਝਾਂਸਾ ਠੱਗਬਾਜਾਂ ਵਲੋਂ ਫਰੌਡ ਕਾਲ ਕਰਕੇ 50,000 ਦੀ ਠੱਗੀ ਮਾਰ ਲਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਨਿਰਮਲ ਸਿੰਘ ਪਿੰਡ ਥੇਂਦਾ ਗੜ੍ਹਦੀਵਾਲਾ ਨੇ ਸਾਈਬਰ ਕ੍ਰਾਈਮ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਇੱਕ ਪੁੱਤਰ ਆਸਟ੍ਰੇਲੀਆ ਪੜਾਈ ਕਰਨ ਲਈ ਗਿਆ ਹੋਇਆ ਹੈ । ਓਹਨਾ ਕਿਹਾ ਕਿ ਮੈਨੂੰ ਇੱਕ ਫੌਰਨ ਨੰਬਰ ਤੋ ਵ੍ਹਸਟਅਪ ਤੇ ਫ਼ੋਨ ਆਉਂਦਾ ਹੈ ਜਿਸ ਵਿੱਚ ਇੱਕ ਵਿਅਕਤੀ ਪਹਿਲਾ ਅੰਗਰੇਜ਼ੀ ਚ ਗੱਲ ਕਰਦਾ ਹੈ ਫਿਰ ਪੰਜਾਬੀ ਚ ਬੋਲਦਾ ਹੈ ਕੇ ਤੁਹਾਡੇ ਪੁੱਤਰ ਦਾ ਇੱਕ ਸੜਕ ਹਾਦਸਾ ਹੋ ਗਿਆ ਹੈ, ਨਾਲ ਹੀ ਕਿਸੇ ਦੀ ਰੋਣ ਦੀ ਅਵਾਜ ਵੀ ਮੈਨੂੰ ਸੁਣਾ ਦਿੱਤੀ ਗਈ ਕਿ ਪਿਤਾ ਜੀ ਮੈਨੂੰ ਬਚਾ ਲਓ , ਇਹ ਜਿੰਨੇ ਪੈਸੇ ਕਿਹੰਦੇ ਹਨ ਤੁਰੰਤ ਪਾ ਦਿਓ । ਜਿਸ ਕਾਰਨ ਪਿਤਾ ਬਹੁਤ ਡਰ ਜਾਂਦਾ ਹੈ ਤੇ ਤੁਰੰਤ ਪੈਸੇ ਪਾਉਣ ਲਈ ਮਜ਼ਬੂਰ ਹੋ ਜਾਂਦਾ ਹੈ । ਓਹਨਾ ਦੱਸਿਆ ਕਿ ਠੱਗਾ ਵਲੋਂ ਇਕ ਬਾਰਕੋਡ ਭੇਜਿਆ ਜਾਂਦਾ ਹੈ ਠੱਗਾਂ ਵਲੋਂ 5 ਲੱਖ ਪਾਉਣ ਦੀ ਡਿਮਾਂਡ ਕੀਤੀ ਗਈ । ਜਿਸ ਵਿਚ ਅਸੀ ਪਹਿਲਾਂ 50,000 ਪਾ ਦਿੰਦੇ ਹਾ, ਪਰ ਜਦੋ ਦੁਬਾਰਾ ਪਾਉਣ ਲਗਦੇ ਹਾਂ ਤਾ ਉਸ ਵਿਚ ਪੈਸੇ ਅੱਗੇ ਹੋਰ ਨਹੀਂ ਪੈਂਦੇ , ਠੱਗਾ ਵਲੋਂ ਇੱਕ,ਦੋ ਹੋਰ ਬਾਰ ਕੋਡ ਭੇਜਿਆ ਜਾਂਦਾ ਹੈ , ਜਿਸ ਤੋਂ ਬਾਅਦ ਪਰਿਵਾਰ ਨੂੰ ਸ਼ੱਕ ਪੈਂਦੀ ਹੀ ਤੇ ਉਹ ਆਪਣੇ ਪੁੱਤਰ ਦੇ ਫ਼ੋਨ ਤੇ ਕਾਲ ਕਰਦੇ ਹਨ ਤੇ ਪਤਾ ਲੱਗਦਾ ਹੈ ਕਿ ਪੁੱਤਰ ਬਿਲਕੁਲ ਸਹੀ ਸਲਾਮਤ ਹੈ , ਉਹ ਦੁਰਾਬਾ ਠੱਗਾ ਨੂੰ ਫ਼ੋਨ ਕਰਦੇ ਹਨ ਤੇ ਫੋਨ ਬੰਦ ਆਉਣ ਲੱਗ ਪੈਂਦਾ ਹੈ । ਇਸ ਤੋਂ ਬਾਅਦ ਪਰਿਵਾਰ ਵਲੋਂ ਸਾਈਬਰ ਕ੍ਰਾਈਮ ਚ ਰਿਪੋਰਟ ਦਿੱਤੀ ਗਈ । ਜਿਸ ਤੋਂ ਬਾਅਦ ਹਾਲੇ ਤੱਕ ਕੋਈ ਕਾਰਵਾਹੀ ਨਹੀਂ ਹੋਈ ।

ਫ਼ੋਟੋ :- ਆਪਬੀਤੀ ਸੁਣਾਉਂਦੇ ਹੋਏ ਨਿਰਮਲ ਸਿੰਘ ਚਿਪੜਾ