Prime Punjab Times

Latest news
ਵਾਅਦਿਆਂ ਤੋਂ ਅੱਗੇ ਵਧ ਕੇ ਫੈਸਲੇ ਲਾਗੂ ਕਰੇ ਪੰਜਾਬ ਸਰਕਾਰ : ਦਰਸ਼ਵੀਰ ਸਿੰਘ ਰਾਣਾ ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ ਗੜ੍ਹਦੀਵਾਲਾ ਜ਼ੋਨ ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਹਾਸਲ ਕੀਤਾ ਪਹਿਲਾ ਸਥਾਨ, DAV ਪਬਲਿਕ ਸਕੂਲ ਦੇ ਦੋ... KMS ਕਾਲਜ ਦੇ ‘ਡਾ. ਸ਼ਬਨਮ ਕੌਰ ਹੋਟਲ ਮੈਨੇਜਮੈਂਟ ਵਿਭਾਗ’ ਦਾ ਵਿਜੇ ਕੁਮਾਰ ਵੱਲੋਂ ਕੀਤਾ ਗਿਆ ਉਦਘਾਟਨ  *श्री कृष्ण जन्माष्टमी महोत्सव सबंधी कार्ड रिलीज ,1 से 4 सितंबर तक श्री कृष्ण कथा व जन्मोत्सव मनाया ... ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ
ADVERTISEMENT
You are currently viewing ਪਿੰਡ ਧੁਤਕਲਾਂ ਵਿਖੇ ਡਾ.ਬੀ ਆਰ ਅੰਬੇਦਕਰ ਦਾ ਜਨਮ ਦਿਹਾੜਾ 140 ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਮਨਾਇਆ

ਪਿੰਡ ਧੁਤਕਲਾਂ ਵਿਖੇ ਡਾ.ਬੀ ਆਰ ਅੰਬੇਦਕਰ ਦਾ ਜਨਮ ਦਿਹਾੜਾ 140 ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਮਨਾਇਆ

ਗੜਦੀਵਾਲਾ 20 ਅਪ੍ਰੈਲ (ਚੌਧਰੀ) 

: ਸਮਾਜ ਭਲਾਈ ਸੋਸਾਇਟੀ ਧੂਤਕਲਾ ਵੱਲੋਂ ਸਾਡੇ ਸੰਵਿਧਾਨ ਨਿਰਮਾਤਾ, ਭਾਰਤ ਰਤਨ, ਉੱਘੇ ਸਮਾਜ ਸੁਧਾਰਕ, ਡਾਕਟਰ ਬੀ ਆਰ ਅੰਬੇਦਕਰ ਦਾ ਜਨਮ ਦਿਹਾੜਾ 140 ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਮਨਾਇਆ ਗਿਆ। ਸੋਸਾਇਟੀ ਦੇ ਮੈਂਬਰਾਂ ਨੇ ਪਹਿਲਾਂ ਡਾਕਟਰ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਸਰਧਾ ਦੇ ਫੁੱਲ ਭੇਂਟ ਕੀਤੇ। ਸ਼ਰਧਾਂਜਲੀ ਸਮਰੋਹ ਤੋ ਬਾਅਦ ਵਿੱਚ ਸੁਸਾਇਟੀ ਦੇ ਪ੍ਰਧਾਨ ਕਾਮਰੇਡ ਹਰਬੰਸ ਸਿੰਘ ਧੂਤ ਨੇ ਬੋਲਦਿਆਂ ਕਿਹਾ ਕਿ ਡਾਕਟਰ ਬੀ ਆਰ ਅੰਬੇਦਕਰ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਸਨ ਉਹਨਾਂ ਨੇ ਐਜੂਕੇਸ਼ਨ ਵਿੱਚ ਜਿੰਨੀਆਂ ਡਿਗਰੀਆਂ ਦੇਸ਼ਾਂ ਤੇ ਪਰਦੇਸਾਂ ਚੋਂ ਪ੍ਰਾਪਤ ਕੀਤੀਆਂ ਅੱਜ ਤੱਕ ਉਹਨਾਂ ਦੀ ਕੋਈ ਮਿਸਾਲ ਨਹੀਂ ਹੈ। ਉਹਨਾਂ ਨੇ ਸੰਸਦ ਵਿੱਚ ਕਾਨੂੰਨ ਮੰਤਰੀ ਦਾ ਵੀ ਅਹੁਦਾ ਨਿਭਾਇਆ। ਉਹਨਾਂ ਕਿਹਾ ਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਹੈ ਜਿਸ ਨੂੰ ਜੋ ਪੀਏਗਾ ਦਹਾੜੇਗਾ। ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਇਹ ਸੁਸਾਇਟੀ 2019 ਵਿੱਚ ਹੋਂਦ ਵਿੱਚ ਆਈ ਸੀ ਜਿਸਦਾ ਮੇਨ ਮਕਸਦ ਕਮਜ਼ੋਰ ਪਰਿਵਾਰਾਂ ਦੀ ਮਦਦ ਕਰਨਾ ,ਗਰੀਬ ਬੱਚਿਆਂ ਦੀ ਸ਼ਾਦੀ ਤੇ ਮਦਦ ਕਰਨਾ, ਬਿਮਾਰੀ ਵਿੱਚ ਸਹਾਇਤਾ ਕਰਨੀ ਤੇ ਬੇਸਹਾਰਾ ਬਜ਼ੁਰਗਾਂ ਦੀ ਮਦਦ ਕਰਨੀ ਸੀ ।ਕੋਵਿਡ ਦੌਰਾਨ ਅਸੀਂ ਸਕੂਲੀ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡਣ ਦਾ ਪਹਿਲਾ ਉਪਰਾਲਾ ਕੀਤਾ ਸੀ ਤੇ ਅੱਜ ਅਸੀਂ ਇਹ ਚੌਥਾ ਸਟੇਸ਼ਨਰੀ ਵੰਡ ਸਮਾਰੋਹ 140 ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਮਨਾ ਰਹੇ ਹਾਂ ।ਅੱਜ 30 ਹਜਾਰ ਰੁਪਏ ਦੀ ਕਾਪੀਆਂ ਵਗੈਰਾ ਵੰਡੀਆਂ ਗਈਆਂ। ਉਹਨਾਂ ਕਿਹਾ ਕਿ ਸੁਸਾਇਟੀ ਬੱਚਿਆਂ ਤੋਂ ਉਮੀਦ ਕਰਦੀ ਹੈ ਕਿ ਉਹ ਪੜ ਲਿਖ ਕੇ ਵਧੀਆ ਨਾਗਰਿਕ ਬਣਨ, ਅਫਸਰ ਬਣਨ ਤੇ ਨਾਲ ਹੀ ਇਸ ਨਾਲ ਸਮਾਜ ਦੇ ਵਿੱਚ ਕ੍ਰਾਂਤੀ ਆਵੇ। ਅੱਜ ਸੁਸਾਇਟੀ ਦਾ ਬਜਟ 3 ਲੱਖ 65 ਹਜਾਰ ਹੈ, ਅੱਜ ਇਸ ਸਮਰੋਹ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੀ ਜੀਵਨੀ ਬਾਰੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਕਾਫੀ ਬੱਚਿਆਂ ਨੇ ਭਾਗ ਲਿਆ ਵਧੀਆ ਭਾਸ਼ਣ ਦੇਣ ਵਾਲਿਆਂ ਨੂੰ ਸਨਮਾਨ ਦਿੱਤਾ ਗਿਆ। ਅੱਜ ਦੇ ਇਸ ਸਮਰੋਹ ਵਿੱਚ ਪ੍ਰਧਾਨ ਕਾਮਰੇਡ ਹਰਬੰਸ ਸਿੰਘ ਧੂਤ, ਅਰਜਨ ਦਾਸ, ਰਘਵੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੋਸਾਇਟੀ ਮੈਂਬਰ ਹਾਜਰ ਸਨ।