Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ ਗੜ੍ਹਦੀਵਾਲਾ ਜ਼ੋਨ ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਹਾਸਲ ਕੀਤਾ ਪਹਿਲਾ ਸਥਾਨ, DAV ਪਬਲਿਕ ਸਕੂਲ ਦੇ ਦੋ... KMS ਕਾਲਜ ਦੇ ‘ਡਾ. ਸ਼ਬਨਮ ਕੌਰ ਹੋਟਲ ਮੈਨੇਜਮੈਂਟ ਵਿਭਾਗ’ ਦਾ ਵਿਜੇ ਕੁਮਾਰ ਵੱਲੋਂ ਕੀਤਾ ਗਿਆ ਉਦਘਾਟਨ  *श्री कृष्ण जन्माष्टमी महोत्सव सबंधी कार्ड रिलीज ,1 से 4 सितंबर तक श्री कृष्ण कथा व जन्मोत्सव मनाया ... ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ...
ADVERTISEMENT
You are currently viewing ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਮੌ+ਤ ਦੇ ਘਾਟ ਉਤਾਰਿਆ,ਦੌੜਦੇ ਸਮੇਂ ਹਮਲਾਵਰਾਂ ਦੀ ਕਾਰ ਹੋਈ ਦੁਰਘਟਨਾ ਗ੍ਰਸਤ,ਇੱਕ ਹਮਲਾਵਰ ਦੀ ਵੀ ਇਲਾਜ ਦੌਰਾਨ ਮੌ+ਤ

ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਮੌ+ਤ ਦੇ ਘਾਟ ਉਤਾਰਿਆ,ਦੌੜਦੇ ਸਮੇਂ ਹਮਲਾਵਰਾਂ ਦੀ ਕਾਰ ਹੋਈ ਦੁਰਘਟਨਾ ਗ੍ਰਸਤ,ਇੱਕ ਹਮਲਾਵਰ ਦੀ ਵੀ ਇਲਾਜ ਦੌਰਾਨ ਮੌ+ਤ

ਗੜ੍ਹਦੀਵਾਲਾ 24 ਦਸੰਬਰ (PPT NEWS )

ਜਖਮੀ ਨੌਜਵਾਨਾਂ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਐਡ ਵੈਲਫੇਅਰ ਸੋਸਾਇਟੀ ਦੇ ਟੀਮ ਮੈਂਬਰ ਜਸਦੀਪ ਸਿੰਘ ਕੰਗ ਨੇ ਆਪਣੀ ਥਾਰ ਗੱਡੀ ਚ ਤੁਰੰਤ ਦਸੂਹਾ ਹਸਪਤਾਲ ਵਿਖੇ ਪਹੁੰਚਾਇਆ 

ਰਾਤ 8.10 ਵਜੇ ਵਾਰਦਾਤ ਤੋਂ ਬਾਅਦ ਹਮਲਾਵਰਾਂ ਦੀ ਕਾਰ ਪਿੰਡ ਗੌਂਦਪੁਰ ਵਿਖੇ ਇੱਕ ਕਾਰ ਨਾਲ ਟਕਰਾਉਣ ਤੋਂ ਬਾਅਦ ਟਰੈਕਟਰ ਟਰਾਲੀ ਨਾਲ ਟਕਰਾਈ,ਪੰਜ ਗੰਭੀਰ ਜਖਮੀ

ਪੁਲਿਸ ਨੇ ਕਾਰ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ। 

: ਗੜਦੀਵਾਲਾ ਬਸ ਸਟੈਂਡ ਨਜਦੀਕ ਬੀਤੀ ਰਾਤ 8 ਵਜੇ ਬਸ ਸਟੈਂਡ ਉੱਤੇ ਦੋ ਨੌਜਵਾਨਾਂ ਤੇ ਕਾਰ ਵਿੱਚ ਆਏ ਨੌਜਵਾਨਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਲਿਆ।ਜਿਸ ਨਾਲ ਅਵਿਨਾਸ਼ ਪੁੱਤਰ ਗੁਰਦਿਆਲ ਸਿੰਘ ਮੰਗੀ ਨਿਵਾਸੀ ਮਿਰਜਾਪੁਰ ਤੇ ਗਗਨਦੀਪ ਸਿੰਘ ਨਿਵਾਸੀ ਭਟਲਾਂ ਗੰਭੀਰ ਜਖਮੀ ਹੋ ਗਏ ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਐਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਦੀ ਟੀਮ ਮੈਂਬਰ ਜਸਦੀਪ ਸਿੰਘ ਕੰਗ ਨੇ ਆਪਣੀ ਥਾਰ ਗੱਡੀ  ਰਾਹੀਂ ਤੁਰੰਤ ਸਿਵਲ ਹਸਪਤਾਲ ਦਸੂਹਾ ਵਿਖੇ ਪਹੁੰਚਾਇਆ। ਜਿਥੇ ਅਵਿਨਾਸ਼ ਪੁੱਤਰ ਗੁਰਦਿਆਲ ਸਿੰਘ ਮੰਗੀ ਦੀ ਮੌਤ ਹੋ ਗਈ ਅਤੇ ਗਗਨਦੀਪ ਸਿੰਘ ਦੀ ਹਾਲਤ ਗੰਭੀਰ ਦੇਖਦਿਆਂ ਉਸ ਡਾਕਟਰਾਂ ਜਲੰਧਰ ਰੈਫਰ ਕਰ ਦਿੱਤਾ ਗਿਆ। ਅਵਿਨਾਸ਼ ਮਾਪਿਆਂ ਦਾ ਇਕਲੌਤਾ ਪੁੱਤ ਸੀ। ਇਸ ਵਾਰਦਾਤ ਨਾਲ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

 ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰਾਂ ਪਿਛੇ ਪੁਲਿਸ ਲੱਗਣ ਤੇ ਹਮਲਾਵਰਾਂ ਦੀ ਕਾਰ ਪਿੰਡ ਗੌਂਦਪੁਰ ਵਿਖੇ ਇੱਕ ਕਾਰ  ਨਾਲ ਟਕਰਾਉਣ ਤੋਂ ਬਾਅਦ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਜਿਸ ਨਾਲ ਕਾਰ ਵਿਚ ਸਵਾਰ ਹਮਲਾਵਰਾਂ ਚੋਂ ਤਿੰਨ ਗੰਭੀਰ ਜਖਮੀ ਹੋ ਗਏ। ਜਿਨਾਂ ਨੂੰ ਵੀ ਬਾਬਾ ਦੀਪ ਸਿੰਘ ਸੇਵਾ ਦਲ ਐਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵਲੋਂ  ਸਿਵਲ ਹਸਪਤਾਲ ਦਸੂਹਾ ਵਿਖੇ ਲੈ ਜਾਇਆ ਗਿਆ।

ਸੂਤਰਾਂ ਅਨੁਸਾਰ ਦੌੜਦੇ ਸਮੇਂ ਹਮਲਾਵਰਾਂ ਦੀ ਕਾਰ ਓਵਰ ਸਪੀਡ ਕਾਰਨ ਇੱਕ ਐਡਵੋਕੇਟ ਦੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਟਰੈਕਟਰ ਟਰਾਲੀ ਨਾਲ ਜਾ ਟਕਰਾਈ । ਜਿਸ ਨਾਲ ਐਡਵੋਕੇਟ ਕਰਨੈਲ ਸਿੰਘ, ਉਨ੍ਹਾਂ ਦੀ ਪਤਨੀ ਗੰਭੀਰ ਜਖਮੀ ਹੋ ਗਏ ਤੇ ਉਨ੍ਹਾਂ ਦਾ ਬੱਚਾ ਬਾਲ ਬਾਲ ਬੱਚ ਗਿਆ।ਐਡਵੋਕੇਟ ਕਰਨੈਲ ਸਿੰਘ ਦੇ ਜਖਮੀ ਹੋਣ ਦੀ ਖਬਰ ਮਿਲਦਿਆਂ ਹੀ ਐਡਵੋਕੇਟ ਰਾਮ ਸਰੂਪ ਅੱਬੀ ਮੌਕੇ ਪਰ ਪਹੁੰਚੇ। ਜਿਨਾਂ ਨੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਇਆ ਬਾਬਾ ਦੀਪ ਸਿੰਘ ਸੇਵਾ ਦਲ ਐਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਦੀ ਮਦਦ ਨਾਲ ਹੁਸ਼ਿਆਰਪੁਰ ਵਿਖੇ ਪਹੁੰਚਾਇਆ।

 ਕਾਰ ਚ ਸਵਾਰ ਹਮਲਾਵਰ ਨੌਜਵਾਨਾਂ ਦੀ ਪਛਾਣ ਰਿਸ਼ੀ, ਗੌਰਵ, ਰਵੀ, ਰਵਜੋਤ ਅਤੇ ਗੁਰਪ੍ਰੀਤ ਸਿੰਘ ਦੇ ਰੂਪ ਵਿੱਚ ਦੱਸੀ ਜਾ ਰਹੀ ਹੈ। ਜਿਨਾਂ ਵਿੱਚ ਗੰਭੀਰ ਜਖਮੀ ਤਿੰਨਾਂ ਦੀ ਹਾਲਤ ਨੂੰ ਦੇਖਦਿਆਂ ਅਮ੍ਰਿਤਸਰ ਰੈਫਰ ਕੀਤਾ ਗਿਆ। ਜਿਥੇ ਰਿਸ਼ੀ ਨਾਮਕ ਨੌਜਵਾਨ ਦੀ ਮੌਤ ਹੋ ਗਈ।

ਘਟਨਾ ਦੇ ਬਾਅਦ ਦਸੂਹਾ ਹਸਪਤਾਲ ਵਿੱਚ ਦਸੂਹਾ, ਗੜਦੀਵਾਲਾ ਅਤੇ ਟਾਂਡਾ ਦੀ ਪੁਲਿਸ ਨੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਅਤੇ ਜਖਮੀਆਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ। ਗੜ੍ਹਦੀਵਾਲਾ ਪੁਲਿਸ ਘਟਨਾ ਹੋਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।