ਗੜ੍ਹਦੀਵਾਲਾ 25 ਨਵੰਬਰ (ਚੌਧਰੀ)
: ਅੱਜ ਸਬਤਹਿਸੀਲ ਗੜਦੀਵਾਲਾ ਵਿਖੇ ਸ. ਮੱਖਣ ਸਿੰਘ ਨੇ ਨਾਇਬ ਤਹਿਸੀਲਦਾਰ ਵਜੋਂ ਅਹੁਦਾ ਸੰਭਾਲਿਆ ਹੈ । ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਸਬ ਤਹਿਸੀਲ ਗੜ੍ਹਦੀਵਾਲਾ ਵਿਖੇ ਵਿਭਾਗ ਨਾਲ ਸਬੰਧਤ ਕੋਈ ਵੀ ਪ੍ਰੇਸ਼ਾਨੀ ਆਉਂਦੀ ਹੈ ਤੇ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਤੋਂ ਪਹਿਲਾਂ ਸਰਦਾਰ ਮੱਖਣ ਸਿੰਘ ਆਦਮਪੁਰ ਵਿਖੇ ਬਤੌਰ ਕਾਨੂੰਨਗੋ ਵਜੋਂ ਸੇਵਾਵਾਂ ਨਿਭਾ ਰਹੇ ਸਨ । ਉਨ੍ਹਾਂ ਦੀ ਨਾਇਬ ਤਸੀਲਦਾਰ ਵਜੋਂ ਗੜਦੀ ਵਾਲਾ ਵਿਖੇ ਪਹਿਲੀ ਜੁਆਇਨਿੰਗ ਹੈ। ਇਸ ਮੌਕੇ ਉਹਨਾਂ ਦੇ ਨਾਲ ਸਬ ਤਹਿਸੀਲ ਗੜ੍ਹਦੀਵਾਲਾ ਦਾ ਸਟਾਫ ਕਾਨੂੰਨਗੋ ਮਨਪ੍ਰੀਤ ਸਿੰਘ,ਸੰਤੋਖ ਰਾਜ,ਗੁਰਪ੍ਰੀਤ ਸਿੰਘ,ਪਟਵਾਰੀ ਸਤਵਿੰਦਰ ਸਿੰਘ,ਪਟਵਾਰੀ ਚਰਨਜੀਤ ਸਿੰਘ,ਪਟਵਾਰੀ ਗੁਰਪ੍ਰੀਤ ਕੌਰ,ਪਟਵਾਰੀ ਭਾਰਤ ਭੂਸ਼ਣ,ਸੁਖਵਿੰਦਰ ਸਿੰਘ ਹਰਜਿੰਦਰ ਕੁਮਾਰ, ਅਮਨਪ੍ਰੀਤ ਸਿੰਘ ,ਹਰਜੀਤ ਕੁਮਾਰ ਆਰਸੀ ,ਮਨਪ੍ਰੀਤ ਕੌਰ ਪਟਵਾਰੀ , ਨਿਰਜੀਤ ਸਿਘ ਸਤੀਸ਼ ਕੁਮਾਰ, ਹਰਜਿੰਦਰ ਕੁਮਾਰ ਆਦਿ ਹਾਜ਼ਰ ਸਨ।








