Prime Punjab Times

Latest news
ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰ... ਮਨਜੀਤ ਫਰੂਟ ਨਰਸਰੀ ਦੌਸੜਕਾ ਵਿਖੇ ਬੂਟਿਆਂ ਦਾ ਲਗਾਇਆ ਲੰਗਰ ਖਾਲਸਾ ਕਾਲਜ ਵਿਖੇ ਐਨ.ਐਸ.ਐਸ.ਦਾ ਇੱਕ ਰੋਜ਼ਾ ਕੈਂਪ ਆਯੋਜਿਤ ਸਾਲ 2026 ਦੇ ਚੌਥੇ ਅਤੇ ਆਖਰੀ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਸਾਇੰਸ ਵਿਭਾਗ ਦੇ ਮਨਜਿੰਦਰ ਸਿੰਘ ਨੂੰ... ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਰਾਜ ਵਪਾਰੀ ਕਮਿਸ਼ਨ ਵਲੋਂ “ਵਪਾਰੀਆਂ ਨਾਲ ਗੱਲਬਾਤ” ਵਿਸ਼ੇਸ਼ ਪ੍ਰੋਗਰਾਮ 1... ਸੀ.ਐਚ.ਸੀ ਭੂੰਗਾ ਵਿਖੇ ਪਲਸ ਪੋਲੀਓ ਤੇ ਰੁਟੀਨ ਟੀਕਾਕਰਨ ਸਬੰਧੀ ਵਿਸ਼ੇਸ਼ ਮੀਟਿੰਗ ਜ਼ਿਲ੍ਹੇ ਦੇ ਪੰਜ ਬਲਾਕਾਂ ‘ਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ  *श्री राधा कृष्ण मंदिर गढ़दीवाला में (साईं संध्या) 9वां वार्षिक उत्सव 21 जून से* ਗੜ੍ਹਦੀਵਾਲਾ ਦੇ ਪਿੰਡ ਭਟਲਾਂ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੋਕ ਮਿਲਣੀ ਦੌਰਾਨ ਹਲਕੇ ਦੇ ਲੋਕਾਂ ਦੀਆਂ ਸੁਣ... ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਹੋਈ
ADVERTISEMENT
You are currently viewing PHC ਭੂੰਗਾ ਵਿਖੇ ਵਿਸ਼ਵ ਨਿਮੋਨਿਆ ਜਾਗਰੂਕਤਾ ਦਿਵਸ ਮਨਾਇਆ

PHC ਭੂੰਗਾ ਵਿਖੇ ਵਿਸ਼ਵ ਨਿਮੋਨਿਆ ਜਾਗਰੂਕਤਾ ਦਿਵਸ ਮਨਾਇਆ

ਗੜ੍ਹਦੀਵਾਲਾ 14 ਨਵੰਬਰ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਹਰਜੀਤ ਸਿੰਘ ਦੀ ਅਗਵਾਈ ਹੇਠ ਪੀ.ਐਚ. ਸੀ ਭੂੰਗਾ ਵਿਖੇ ਵਿਸ਼ਵ ਨਿਮੋਨਿਆ ਜਾਗਰੂਕਤਾ ਦਿਵਸ ਮਨਾਇਆ ।ਇਸ ਮੌਕੇ ਡਾ.ਹਰਜੀਤ ਸਿੰਘ ਜੀ ਨੇ ਜਾਣਕਾਰੀ ਦਿੰਦੀਆ ਕਿਹਾ ਕਿ ਨਿਮੋਨੀਆ ਫੇਫੜਿਆਂ ਵਿੱਚ ਇੱਕ ਲਾਗ ਹੈ ਜੋ ਗੰਬੀਰ ਰੂਪ ਲੈ ਸਕਦਾ ਹੈ । ਇਹ ਮੁੱਖ ਤੌਰ ‘ਤੇ ਵਾਇਰਲ ਜਾਂ ਬੈਕਟੀਰੀਆ ਦੀ ਲਾਗ ਕਾਰਨ ਹੁੰਦਾ ਹੈ। ਇਹ ਬੈਕਟੀਰੀਆ, ਵਾਇਰਸ ਜਾਂ ਪਰਜੀਵੀ ਕਾਰਨ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਸੂਖਮ ਜੀਵਾਣੂਆਂ ਦੀ ਲਾਗ, ਅਤੇ ਹੋਰ ਬਿਮਾਰੀਆਂ ਨਾਲ ਵੀ ਨਿਮੋਨੀਆ ਹੋ ਸਕਦਾ ਹੈ।ਅੱਗੇ ਉਨ੍ਹਾ ਕਿਹਾ ਕਿ ਨਿਮੋਨੀਆ ਦੇ ਮੁੱਖ ਲੱਛਣ ਖੰਘ ਹੈ।ਮਰੀਜ਼ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਦਾ ਹ, ਬਲਗ਼ਮ ਦੇ ਨਾਲ ਖੰਘ ਤੋਂ ਪੀੜਤ ਮਰੀਜ਼ ਨੂੰ ਬੁਖਾਰ ਦੇ ਨਾਲ ਪਸੀਨਾ ਅਤੇ ਕੰਬਣੀ ਵੀ ਹੋ ਸਕਦੀ ਹੈ, ਮਰੀਜ਼ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ, ਜਾਂ ਉਹ ਤੇਜ਼ੀ ਨਾਲ ਸਾਹ ਲੈਣ ਲੱਗ ਪੈਂਦਾ ਹੈ ਛਾਤੀ ਵਿੱਚ ਦਰਦ, ਬੇਚੈਨੀ ਮਹਿਸੂਸ ਹੁੰਦੀ ਹੈ, ਭੁੱਖ ਨਹੀ ਲਗਦੀ ਹੈ,ਛੋਟੇ ਬੱਚਿਆਂ ਨੂੰ ਬੁਖਾਰ ਦੇ ਨਾਲ-ਨਾਲ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ, ਬੱਚੇ ਬਹੁਤ ਜ਼ਿਆਦਾ ਖੰਘਦੇ ਹਨ।ਉਹ ਬਿਮਾਰ ਦਿਖਾਈ ਦਿੰਦਾ ਹੈ ਅਤੇ ਹੋ ਸਕਦਾ ਹੈ ਉਸਨੂੰ ਭੁੱਖ ਨਾ ਲੱਗ ਰਹੀ ਹੋਵੇ।ਨਿਮੋਨੀਆ ਦੇ ਮਾਮਲੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਜੇਕਰ ਕਿਸੇ ਨੂੰ ਖੰਘ ਹੈ ਤਾਂ ਉਸ ਤੋਂ ਦੂਰ ਰਹੋ।ਖੰਘਦੇ ਸਮੇਂ ਆਪਣੇ ਮੂੰਹ ‘ਤੇ ਰੁਮਾਲ ਰੱਖੋ, ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰਖਣਾ ਚਾਹੀਦਾ ਹੈ,ਨਿਮੋਨਿਆ ਰੋਕਥਾਮ ਅਤੇ ਇਲਾਜਯੋਗ ਹੈ ਇਹ ਲੱਛਣ ਦਿਖਣ ਤੇ ਤੂਰੰਤ ਨਜਦੀਕੀ ਸਿਹਤ ਕੇਂਦਰ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ ।ਇਸ ਮੌਕੇ ਡਾ.ਜਗਤਾਰ ਸਿੰਘ,ਡਾ. ਹਰਦੀਪ ਸਿੰਘ,ਡਾ.ਯਸ਼ਪਾਲ ਸਿੰਘ, ਡਾ.ਵਿਵੇਕ ਕੁਮਾਰ,ਡਾ.ਅਰਚਨਾ, ਡਾ.ਅਮਨਦੀਪ ਕੌਰ, ਜਸਤਿੰਦਰ ਸਿੰਘ ਬੀ.ਈ.ਈ, ਗੁਰਿੰਦਰਜੀਤ ਸਿੰਘ, ਕਨਚਨ, ਮਨਿੰਦਰ ਸਿੰਘ ਅਤੇ ਆਮ ਲੋਗ ਹਾਜਰ ਸਨ ।

error: copy content is like crime its probhihated