Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਪਿੰਡ ਖੋਥੜਾਂ ਦੇ ਵਸਨੀਕਾਂ ਨੇ ਜੀ.ਬੀ.ਹਸਪਤਾਲ ਫਗਵਾੜਾ ਦੇ ਬਾਹਰ ਲਗਾਇਆ ਰੋਸ ਧਰਨਾ

ਪਿੰਡ ਖੋਥੜਾਂ ਦੇ ਵਸਨੀਕਾਂ ਨੇ ਜੀ.ਬੀ.ਹਸਪਤਾਲ ਫਗਵਾੜਾ ਦੇ ਬਾਹਰ ਲਗਾਇਆ ਰੋਸ ਧਰਨਾ

ਫਗਵਾੜਾ 13 ਨਵੰਬਰ ( ਲਾਲੀ)

* ਡਾਕਟਰਾਂ ‘ਤੇ ਲਾਇਆ ਗਲਤ ਆਪ੍ਰੇਸ਼ਨ ਕਰਨ ਦਾ ਇਲਜ਼ਾਮ

:  ਫਗਵਾੜਾ ਦੇ ਬੰਗਾ ਰੋਡ ਖੇਤਰ ‘ਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਨੇੜਲੇ ਪਿੰਡ ਖੋਥੜਾਂ ਦੇ ਵਸਨੀਕਾਂ ਨੇ ਸਥਾਨਕ ਜੀ.ਬੀ. ਹਸਪਤਾਲ ਦੇ ਮੂਹਰੇ ਧਰਨਾ ਲਗਾ ਕੇ ਡਾਕਟਰਾਂ ਖਿਲਾਫ ਜ਼ੋਰਦਾਰ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਧਰਨਾਕਾਰੀਆਂ ਨੇ ਹਸਪਤਾਲ ਦੇ ਡਾਕਟਰ ਉਪਰ ਇਲਜਾਮ ਲਗਾਉਂਦਿਆਂ ਕਿਹਾ ਕਿ ਹਸਪਤਾਲ ਦੇ ਡਾਕਟਰ ਦੀ ਲਾਪਰਵਾਹੀ ਕਾਰਨ ਉਹਨਾਂ ਦੇ ਪਰਿਵਾਰ ਦੀ ਇੱਕ ਮਹਿਲਾ ਦੀ ਮੌਤ ਹੋਈ ਹੈ। ਮ੍ਰਿਤਕਾ ਸੀਮਾ ਪਤਨੀ ਕੁਲਦੀਪ ਰਾਮ ਵਾਸੀ ਖੋਥੜਾਂ ਦੇ ਪਿੱਤੇ ਦਾ ਓਪਰੇਸ਼ਨ ਮਿਤੀ 10.09.24 ਨੂੰ ਹੋਇਆ ਸੀ। ਜਿਸ ਤੋਂ ਬਾਅਦ ਮਹਿਲਾ ਦੀ ਸਿਹਤ ਖਰਾਬ ਰਹਿਣ ਲੱਗ ਪਈ ਤਾਂ ਮਹਿਲਾ ਨੂੰ ਅਪੋਲੋ ਹਸਪਤਾਲ ਲਿਜਾਇਆ ਗਿਆ। ਜਿੱਥੇ 11 ਨਵੰਬਰ ਦੀ ਰਾਤ ਨੂੰ ਉਸਦੀ ਮੌਤ ਹੋ ਗਈ। ਪਰਿਵਾਰਕ ਸੂਤਰਾਂ ਅਨੁਸਾਰ ਜੀ.ਬੀ. ਹਸਪਤਾਲ ਵਿਖੇ ਪਿੱਤੇ ਦੇ ਆਪ੍ਰੇਸ਼ਨ ਸਮੇਂ ਪੂਰੀ ਸਾਵਧਾਨੀ ਨਹੀਂ ਵਰਤੀ ਗਈ। ਜਿਸ ਕਰਕੇ ਮਹਿਲਾ ਦੇ ਅੰਦਰ ਪੱਸ ਬਨਣ ਲੱਗ ਪਈ ਅਤੇ ਉਸਦੀ ਮੌਤ ਜੀ.ਬੀ. ਹਸਪਤਾਲ ਦੇ ਸਰਜਨ ਦੀ ਲਾਪਰਵਾਹੀ ਕਾਰਨ ਹੋਈ ਹੈ। ਦੂਸਰੇ ਪਾਸੇ ਜੀ.ਬੀ. ਹਸਪਤਾਲ ਦੇ ਡਾਕਟਰ ਜੀ.ਬੀ. ਸਿੰਘ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਮਹਿਲਾ ਦਾ ਆਪਰੇਸ਼ਨ ਕੀਤਾ ਗਿਆ ਸੀ ਜੋ ਕਿ ਸਫਲ ਰਿਹਾ ਸੀ ਅਤੇ ਉਹ ਠੀਕ ਹੋ ਕੇ ਆਪਣੇ ਘਰ ਚਲੀ ਗਈ ਸੀ। ਹੁਣ ਕਰੀਬ ਦੋ ਮਹੀਨੇ ਬਾਅਦ ਉਕਤ ਮਹਿਲਾ ਦੀ ਮੌਤ ਅਪੋਲੋ ਹਸਪਤਾਲ ਵਿਖੇ ਹੋਈ। ਇਸ ਲਈ ਉਹਨਾਂ ਦੇ ਹਸਪਤਾਲ ਦੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਉਹਨਾਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ। ਧਰਨੇ ਦੀ ਸੂਚਨਾ ਮਿਲਣ ਤੇ ਡੀ.ਐੱਸ.ਪੀ. ਭਾਰਤ ਭੂਸ਼ਣ ਅਤੇ ਐੱਸ.ਐੱਚ.ਓ. ਅਮਨਦੀਪ ਨਾਹਰ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਕਾਫੀ ਦੇਰ ਤੱਕ ਗੱਲਬਾਤ ਦੌਰਾਨ ਪੁਲਿਸ ਨੇ ਪੀੜਤ ਪਰਿਵਾਰ ਤੋਂ ਲਿਖਿਤ ਦਰਖਾਸਤ ਲੈ ਕੇ ਨਿਆ ਦਾ ਭਰੋਸਾ ਦਿੱਤਾ ਅਤੇ ਧਰਨਾ ਚੁਕਵਾਇਆ ਗਿਆ। ਡੀ.ਐੱਸ.ਪੀ. ਭਾਰਤ ਭੂਸ਼ਣ ਨੇ ਦੱਸਿਆ ਕਿ ਇਸ ਸਬੰਧੀ ਆਈ. ਐੱਮ .ਏ. ਨੂੰ ਵੀ ਰਿਪੋਰਟ ਭੇਜ ਦਿੱਤੀ ਗਈ ਹੈ। ਧਰਨਾਕਾਰੀਆਂ ਦੇ ਸਮੱਰਥਨ ਵਿੱਚ ਪਹੁੰਚੇ ਯੁਵਾ ਵਿਕਾਸ ਮੋਰਚਾ ਦੇ ਸੂਬਾ ਪ੍ਰਧਾਨ ਅਨੁ ਸਹੋਤਾ, ਜਨਰਲ ਸਕੱਤਰ ਅਸ਼ਵਨੀ ਸਹੋਤਾ, ਬਸਪਾ ਆਗੂ ਪਰਵੀਨ ਬੰਗਾ ਨੇ ਕਿਹਾ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਕੀਤਾ ਜਾਵੇਗਾ।