Prime Punjab Times

Latest news
हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ
ADVERTISEMENT
You are currently viewing ਲਾਇਨ ਲੇਡੀ ਨੀਤੂ ਭਾਟੀਆ ਨੇ ਸਿਵਲ ਹਸਪਤਾਲ ਵਿੱਚ ਖਾਣ-ਪੀਣ ਦੀ ਸਮੱਗਰੀ ਵੰਡ ਕੇ ਮਨਾਇਆ ਜਨਮਦਿਨ

ਲਾਇਨ ਲੇਡੀ ਨੀਤੂ ਭਾਟੀਆ ਨੇ ਸਿਵਲ ਹਸਪਤਾਲ ਵਿੱਚ ਖਾਣ-ਪੀਣ ਦੀ ਸਮੱਗਰੀ ਵੰਡ ਕੇ ਮਨਾਇਆ ਜਨਮਦਿਨ

ਹੁਸ਼ਿਆਰਪੁਰ (ਗੁਰਜੀਤ) 

: ਲਾਇਨਜ਼ ਕਲੱਬ ਹੁਸ਼ਿਆਰਪੁਰ ਵਿਸ਼ਵਾਸ ਦੇ ਮੈਂਬਰਾਂ ਦੁਆਰਾ ਆਪਣੇ ਖੁਸ਼ੀ ਦੇ ਮੋਕਿਆਂ ਨੂੰ ਸਿਵਲ ਹਸਪਤਾਲ ਵਿੱਚ ਜਰੂਰਤਮੰਦਾਂ ਦੀ ਸਹਾਇਤਾ ਕਰਕੇ ਮਨਾਇਆ ਜਾਂਦਾ ਹੈ। ਇਸੀ ਕੜੀ ਦੇ ਤਹਿਤ ਲਾਇਨਜ਼ ਕਲੱਬ ਹੁਸ਼ਿਆਰਪੁਰ ਵਿਸ਼ਵਾਸ ਦੇ ਪ੍ਰਧਾਨ ਹਰਜੀਤ ਸਿੰਘ ਭਾਟੀਆ ਦੀ ਧਰਮ ਪਤਨੀ ਨੀਤੂ ਭਾਟੀਆ ਨੇ ਆਪਣਾ ਜਨਮ ਦਿਨ ਸਿਵਲ ਹਸਪਤਾਲ ਵਿੱਚ ਲਗਭਗ 220 ਮਰੀਜਾਂ ਨੂੰ ਖਾਣ-ਪੀਣ ਦੀ ਸਮੱਗਰੀ ਭੇਂਟ ਕਰਕੇ ਮਨਾਇਆ।

ਇਸ ਮੌਕੇ ਤੇ ਲਾਇਨ ਹਰਜੀਤ ਸਿੰਘ ਭਾਟੀਆਂ ਨੇ ਕਿਹਾ ਕਿ ਆਰਥਿਕ ਰੂਪ ਨਾਲ ਮਜਬੂਤ ਲੋਕ ਭਾਵੇਂ ਹੀ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਲੈਂਦੇ ਹਨ ਪਰ ਆਰਥਿਕ ਤੰਗੀ ਦੇ ਕਾਰਣ ਬਹੁਤ ਸਾਰੇ ਮਰੀਜਾਂ ਦੇ ਲਈ ਸਿਵਲ ਹਸਪਤਾਲ ਵਰਦਾਨ ਸਾਬਤ ਹੋ ਰਿਹਾ ਹੈ। ਇਸ ਲਈ ਇਥੇ ਇਸ ਤਰ੍ਹਾਂ ਦੇ ਮਰੀਜਾਂ ਦੀ ਸੇਵਾ ਕਰਕੇ ਜ਼ਿਆਦਾ ਸ਼ਾਂਤੀ ਦਾ ਅਨੁਭਵ ਹੁੰਦਾ ਹੈ ਅਤੇ ਇਸ ਅਨੁਭਵ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਤੇ ਪ੍ਰਮੁੱਖ ਸਮਾਜ ਸੇਵੀ ਲਾਇਨ ਸੰਜੀਵ ਅਰੋੜਾ ਅਤੇ ਲਾਇਨ ਵਿਜੇ ਅਰੋੜਾ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਖੁਸ਼ੀ ਦੇ ਮੌਕੇ ਨੂੰ ਜ਼ਰੂਰਤਮੰਦਾਂ ਦੀ ਸਹਾਇਤਾ ਕਰਕੇ ਮਨਾਉਣ ਅਤੇ ਉਨ੍ਹਾਂ ਨੇ ਮਰੀਜ਼ਾਂ ਨੂੰ ਮਿਲਣ ਦੌਰਾਨ ਕਿਹਾ ਕਿ ਅਗਰ ਉਨ੍ਹਾਂ ਨੂੰ ਦਵਾਈਆਂ ਜਾਂ ਹੋਰ ਕਿਸੀ ਸਮਾਨ ਦੀ ਜ਼ਰੂਰਤ ਹੋਵੇ ਤੇ ਉਹ ਲਾਇਨ ਕਲੱਬ ਵਿਸ਼ਵਾਸ ਨਾਲ ਸੰਪਰਕ ਕਰ ਸਕਦੇ ਹਨ।ਇਸ ਮੋਕੇ ਤੇ ਸਕੱਤਰ ਉਮੇਸ਼ ਰਾਣਾ, ਲਾਇਨ ਵਿਜੇ ਅਰੋੜਾ, ਲਾਇਨ ਸੰਜੀਵ ਅਰੋੜਾ, ਲਾਇਨ ਸੰਜੀਵ ਵਰਮਾ, ਲਾਇਨ ਪੰਕਜ ਕੁਮਾਰ, ਐਡਵੋਕੇਟ ਰਾਜੀਵ ਨੰਦਾ ਅਤੇ ਹੋਰ ਮੌਜੂਦ ਸਨ।

ਕੈਪਸ਼ਨ : ਲਾਇਨ ਲੇਡੀ ਨੀਤੂ ਭਾਟੀਆ ਦੇ ਜਨਮ ਦਿਨ ਤੇ ਸਿਵਲ ਹਸਪਤਾਲ ਵਿੱਚ ਖਾਣ-ਪੀਣ ਦੀ ਸਮੱਗਰੀ ਵੰਡਣ ਜਾਂਦੇ ਹੋਏ ਹਰਜੀਤ ਸਿੰਘ ਭਾਟੀਆ, ਸੰਜੀਵ ਅਰੋੜਾ, ਵਿਜੇ ਅਰੋੜਾ, ਉਮੇਸ਼ ਰਾਣਾ ਅਤੇ ਹੋਰ।