ਗੜ੍ਹਦੀਵਾਲਾ 4 ਨਵੰਬਰ (ਚੌਧਰੀ)
: ਗੁਰਦੁਆਰਾ ਸਿੰਘ ਸਭਾ ਥਿੰਦਾ ਵਿਖੇ ਨਵੀਂ ਚੁਣੀ ਹੋਈ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਜਿਸ ਵਿੱਚ ਸਰਪੰਚ ਹਰਦੀਪ ਸਿੰਘ ਸਮਰਾ ਵੱਲੋਂ ਰੱਖੇ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸਿੱਖ ਪੰਥ ਦੇ ਮਸ਼ਹੂਰ ਕੀਰਤਨੀ ਜਥੇ ਭਾਈ ਜਸਵਿੰਦਰ ਸਿੰਘ ਧੁੱਗਾ ਭਾਈ ਬਲਵਿੰਦਰ ਸਿੰਘ ਚਿਪੜਾ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਕੀਤੇ ਗਏ ਅਤੇ ਮਾਤਾ ਸਾਹਿਬ ਕੌਰ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਗਈਆਂ। ਇਸ ਸਮੇਂ ਵਿਸ਼ੇਸ਼ ਤੌਰ ਤੇ ਸੰਤ ਬਾਬਾ ਸੇਵਾ ਸਿੰਘ ਜੀ ਖੇੜਾ ਸਾਹਿਬ ਵਾਲੇ ਅਤੇ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਪੁੱਲ ਪੁਖਤਾ ਵਾਲੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਸਮੇਂ ਵੱਖ ਵੱਖ ਬੁਲਾਰਿਆਂ ਵੱਲੋਂ ਨਵੀਂ ਚੁਣੀ ਹੋਈ ਪੰਚਾਇਤ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਪਿੰਡ ਦੇ ਕਾਰਜਾਂ ਨੂੰ ਨਿਰਪੱਖਤਾ ਨਾਲ ਕਰਨ ਲਈ ਮਸ਼ਵਰੇ ਦਿੱਤੇ ਗਏ । ਇਸ ਸਮੇਂ ਸਰਪੰਚ ਹਰਦੀਪ ਸਿੰਘ ਸਮਰਾ ਅਤੇ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਅਕਾਲ ਪੁਰਖ ਵਾਹਿਗੁਰੂ ਜੀ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਸਮੂਹ ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਹ ਪਿੰਡ ਦੇ ਭਲਾਈ ਕਾਰਜਾਂ ਨੂੰ ਨਿਰਪੱਖਤਾ ਨਾਲ ਕਰਨਗੇ। ਇਸ ਸਮੇਂ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ । ਇਸ ਸਮੇਂ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਵਿਧਾਇਕ ਜਸਵੀਰ ਸਿੰਘ ਰਾਜਾ, ਚੌਧਰੀ ਰਾਜਵਿੰਦਰ ਸਿੰਘ ਰਾਜਾ, ਹਰਭਜਨ ਸਿੰਘ ਢੱਟ ਚੇਅਰਮੈਨ ਆਲ ਪਰਪਸ ਚੈਰੀਟੇਬਲਟ ਟਰਸਟ, ਨੰਬਰਦਾਰ ਪਰਮਿੰਦਰ ਸਿੰਘ ਸਮਰਾ ਸਰਕਲ ਪ੍ਰਧਾਨ ਦੁਆਬਾ ਕਿਸਾਨ ਕਮੇਟੀ ਪੰਜਾਬ, ਪੑਧਾਨ ਸੁਰਜੀਤ ਸਿੰਘ ਸਮਰਾ,ਤਹਿਸੀਲਦਾਰ ਲਵਦੀਪ ਸਿੰਘ ਧੂਤ, ਗੁਰਦੀਪ ਸਿੰਘ ਯੂਐਸਏ, ਅਵਤਾਰ ਸਿੰਘ ਪ੍ਰਧਾਨ ਫਰੀਡਮ ਫਾਈਟਰ ਐਸੋਸੀਏਸ਼ਨ, ਬਲਵੰਤ ਸਿੰਘ ਗਰੇਵਾਲ ਪ੍ਰੈਸੀਡੈਂਟ ਏ ਬੀ ਸ਼ੂਗਰ ਮਿਲ ਰੰਧਾਵਾ, ਐਸਡੀਓ ਕੁਲਵੰਤ ਸਿੰਘ ਸੈਕਟਰੀ ਰਮੇਸ਼ ਚੰਦ ਡਾ. ਜਸਪਾਲ, ਮਨਦੀਪ ਸਿੰਘ ਜੰਡੋਰ,ਗੁਰਪ੍ਰੀਤ ਸਿੰਘ, ਕਾਲਕਟ, ਕਸ਼ਮੀਰ ਕੌਰ ਦਸੂਹਾ ਸਰਪੰਚ ਮਨਪ੍ਰੀਤ ਸਿੰਘ ਕਮਲਦੀਪ ਸਿੰਘ ਸਮਰਾ ਦਵਿੰਦਰ ਸਿੰਘ ਡੀਐਸ ਸਮਰਾ ,ਗੁਰਜੀਤ ਸਿੰਘ ਸਮਰਾ, ਅਮਰਜੀਤ ਸਿੰਘ ਸਮਰਾ ਮਨਵੀਰ ਸਿੰਘ ਸਮਰਾ, ਜਸ਼ਨਪ੍ਰੀਤ ਸਿੰਘ ਸਮਰਾ, ਬਲਵੀਰ ਸਿੰਘ ਸੋਹੀਆ ਅਮਰਜੀਤ ਸਿੰਘ ਕਲਾਰ ਸਤਪਾਲ ਸਿੰਘ ਮਿਰਜ਼ਾਪੁਰ, ਰਾਜ ਵਿਰਕ ਟਾਂਡਾ, ਗੁਰਪ੍ਰੀਤ ਸਿੰਘ ਕਾਲਕਟ, ਰਜਿੰਦਰ ਸਿੰਘ, ਮੰਗਜੀਤ ਸਿੰਘ ਗੰਭੋਵਾਲ ਗੰਬੋਵਾਲ ਚਿਪੜਾ ਜਗਜੀਤ ਸਿੰਘ ਰੀਹਲ ,ਮੋਹਨ ਸਿੰਘ ਭੁੱਲਰ, ਹਰਭਜਨ ਸਿੰਘ ਸਮਰਾ, ਪ੍ਰਧਾਨ ਸਰਜੀਤ ਸਿੰਘ ਸਮਰਾ, ਹਰਵਿੰਦਰ ਸਿੰਘ ਸਮਰਾ, ਹਰਵਿੰਦਰ ਸਿੰਘ ਡਿਪਟੀ ਸਮਰਾ, ਬਲਦੇਵ ਸਿੰਘ ਸਮਰਾ, ਦਲਜੀਤ ਸਿੰਘ, ਕੈਪਟਨ ਗੁਲਜਾਰ ਸਿੰਘ, ਸਤਪਾਲ ਸਿੰਘ, ਹਰਚਰਨ ਸਿੰਘ ਸਮਰਾ,ਕੈਪਟਨ ਸਤਪਾਲ ਸਿੰਘ ,ਸਾਬਕਾ ਸਰਪੰਚ ਨਿਰਮਲ ਸਿੰਘ, ਸੁਲੱਖਣ ਸਿੰਘ, ਪੰਚ ਕਰਨੈਲ ਸਿੰਘ ਸੋਡੀ, ਪੰਚ ਸਰਬਜੀਤ ਸਿੰਘ, ਪੰਚ ਇੰਦਰਜੀਤ ਕੌਰ, ਪੰਚ ਹਰਜਿੰਦਰ ਕੌਰ ਹਰਜੀਤ ਕੌਰ ਆਦਿ ਹਾਜ਼ਰ ਸਨ । ਇਸ ਸਮੇਂ ਪ੍ਰਿੰਸੀਪਲ ਜਗਜੀਤ ਸਿੰਘ ਰੀਹਲ ਵੱਲੋਂ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ਗਈ ਅਤੇ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।








