Prime Punjab Times

Latest news
ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਦਿੱਤੇ ਜਾਣਗੇ ਆਰਜ਼ੀ ਲਾਇਸੰਸ : ਜ਼ਿਲ੍ਹਾ ਮੈਜਿਸਟ੍ਰੇਟ DC ਨੇ ਲਿਵਾਸਾ ਹਸਪਤਾਲ ਦੀ ਮੋਬਾਈਲ ਕੈਂਸਰ ਸਕ੍ਰੀਨਿੰਗ ਬੱਸ ਨੂੰ  ਫਲੈਗ ਆਫ ਕੀਤਾ ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ
ADVERTISEMENT
You are currently viewing *ਜਾਗਰੂਕਤਾ ਹਫਤੇ ‘ਚ ਭ੍ਰਿਸ਼ਟਾਚਾਰ ਖਿਲਾਫ਼ ਸਹੁੰ ਚੁਕਾਈ *

*ਜਾਗਰੂਕਤਾ ਹਫਤੇ ‘ਚ ਭ੍ਰਿਸ਼ਟਾਚਾਰ ਖਿਲਾਫ਼ ਸਹੁੰ ਚੁਕਾਈ *

ਫਗਵਾੜਾ 29 ਅਕਤੂਬਰ ( ਲਾਲੀ)

ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਂਝੇ ਯਤਨਾਂ ਦੀ ਲੋੜ : ਐੱਸ. ਐੱਸ. ਪੀ. ਵਿਜੀਲੈਂਸ

: ਮੁੱਖ ਡਾਇਰੈਕਟਰ, ਵਿਜੀਲੈਸ ਬਿਊਰੋ,ਪੰਜਾਬ, ਚੰਡੀਗੜ ਜੀ ਦੇ ਹੁਕਮ ਅਨੁਸਾਰ ਅਤੇ ਰਾਜੇਸ਼ਵਰ ਸਿੰਘ ਸਿੱਧੂ, ਪੀ.ਪੀ.ਐਸ., ਐਸ.ਐਸ.ਪੀ. ਵਿਜੀਲੈਸ ਬਿਊਰੋ, ਰੇਂਜ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਜ਼ੀਲੈਂਸ ਬਿਊਰੋ, ਯੂਨਿਟ ਕਪੂਰਥਲਾ ਵੱਲੋ ਮਿਤੀ 28/10/2024 ਤੋ ਮਿਤੀ 03/11/2024 ਤੱਕ ਵਿਜੀਲੈਸ ਜਾਗਰੂਕ ਹਫਤਾ ਮਨਾਇਆ ਜਾ ਰਿਹਾ ਹੈ। ਜਿਸ ਸਬੰਧੀ ਦਫਤਰ ਡਿਪਟੀ ਕਮਿਸ਼ਨਰ, ਕਪੂਰਥਲਾ ਵਿਖੇ ਕੰਨਫਰੈਂਸ ਹਾਲ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ । ਸਹੂੰ ਚੁੱਕ ਸਮਾਗਮ ਵਿੱਚ ਸ੍ਰੀ ਸਤੀਸ਼ ਕੁਮਾਰ ਡੀ.ਡੀ.ਪੀ.ਓ. ਕਪੂਰਥਲਾ, ਅਨਿਲ ਕੁਮਾਰ ਸੁਪਰਡੈਂਟ ਗਰੇਡ-1, ਰਾਜੇਸ਼ ਕੁਮਾਰ ਸੁਪਰਡੈਂਟ ਮਾਲ, ਵਿਕਰਮ ਸ਼ਰਮਾ ਪੀ.ਏ.ਟੂ ਡੀ.ਸੀ.ਕਪੂਰਥਲਾ ਅਤੇ ਸ੍ਰੀ ਜਤਿੰਦਰਜੀਤ ਸਿੰਘ,ਡੀ.ਐਸ.ਪੀ. ਵਿਜੀਲੈਂਸ ਬਿਊਰੋ,ਕਪੂਰਥਲਾ ਸਮੇਤ ਵਿਜੀਲੈਂਸ ਬਿਊਰੋ,ਯੂਨਿਟ ਕਪੂਰਥਲਾ ਦੇ ਕਰਮਚਾਰੀ ਅਤੇ ਦਫਤਰ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਵੱਖ ਵੱਖ ਬਰਾਂਚਾ ਦੇ ਅਧਿਕਾਰੀ/ ਕਰਮਚਾਰੀ ਸ਼ਾਮਲ ਹੋਏ l ਸਮਾਗਮ ਵਿੱਚ ਆਏ ਅਧਿਕਾਰੀ/ਕਰਮਚਾਰੀਆ ਨੂੰ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਜਾਗਰੂਕ ਕੀਤਾ ਅਤੇ ਜਤਿੰਦਰਜੀਤ ਸਿੰਘ,ਡੀ.ਐਸ.ਪੀ. ਵਿਜੀਲੈਂਸ ਬਿਊਰੋ,ਕਪੂਰਥਲਾ ਵੱਲੋ ਮੋਕਾ ਪਰ ਹਾਜਰ ਅਧਿਕਾਰੀਆਂ/ਕਰਮਚਾਰੀਆਂ ਅਤੇ ਆਨ ਲਾਈਨ ਗੂਗਲ ਮੀਟ ਐਪ ਰਾਹੀ ਕਰੀਬ 110 ਸਕੂਲਾਂ ਦੇ ਬੱਚਿਆ ਨੂੰ ਭ੍ਰਿਸਟਾਚਾਰ ਵਿਰੁੱਧ ਸਹੁੰ ਚੁਕਾਈ ਗਈ ।
ਇਸ ਤੋਂ ਇਲਾਵਾ ਬਲਾਕ 14-101L, ਬਿਜਨੈਸ ਬਲਾਕ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ, ਫਗਵਾੜਾ ਵਿਖੇ ਵੀ ਜਿਲਾ ਪੱਧਰ ‘ਤੇ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਵਿਜੀਲੈਂਸ ਜਾਗਰੂਕਤਾ ਹਫਤਾ ਬਾਬਤ ਸੈਮੀਨਾਰ ਕਰਵਾਇਆ ਗਿਆ । ਸੈਮੀਨਾਰ ਵਿੱਚ ਸ੍ਰੀ ਰਾਜੇਸ਼ਵਰ ਸਿੰਘ ਸਿੱਧੂ, ਐਸ.ਐਸ.ਪੀ. ਵਿਜੀਲੈਂਸ ਬਿਊਰੋ, ਰੇਂਜ ਜਲੰਧਰ ਮੁੱਖ-ਮਹਿਮਾਨ ਅਤੇ ਵਰਿੰਦਰ ਪਾਲ ਸਿੰਘ, ਏ.ਡੀ.ਸੀ. ਕਪੂਰਥਲਾ, ਰੁਪਿੰਦਰ ਕੌਰ ਭੱਟੀ ਐੱਸ .ਪੀ.ਫਗਵਾੜਾ, ਭਾਰਤ ਭੂਸ਼ਣ ਡੀ.ਐਸ.ਪੀ. ਫਗਵਾੜਾ, ਡਾ.ਸੌਰਵ ਲੱਖਣਪਾਲ ਐਗਜੀਕਿਊਟਿਵ ਡੀਨ ਵੈਲਫੇਅਰ ਵਿੰਗ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ, ਡਾ.ਪਵਿੱਤਰ ਪ੍ਰਕਾਸ਼ ਸਿੰਘ ਸੀਨੀਅਰ ਡੀਨ, ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਸ਼ਾਮਲ ਹੋਏ । ਇਸ ਤੋਂ ਇਲਾਵਾ ਜਤਿੰਦਰਜੀਤ ਸਿੰਘ,ਡੀ.ਐਸ.ਪੀ. ਵਿਜੀਲੈਂਸ ਬਿਊਰੋ,ਕਪੂਰਥਲਾ ਸਮੇਤ ਇੰਸਪੈਕਟਰ ਪ੍ਰੀਤੀ, ਵਿਜੀਲੈਂਸ ਬਿਊਰੋ,ਯੂਨਿਟ ਕਪੂਰਥਲਾ ਦੇ ਸਮੂਹ ਕਰਮਚਾਰੀ ਅਤੇ ਸ਼ਾਮਲ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਦੇ ਕਰੀਬ 250 ਵਿਦਿਆਰਥੀ ਸ਼ਾਮਲ ਹੋਏ ਸਨ। ਜਤਿੰਦਰਜੀਤ ਸਿੰਘ,ਡੀ. ਐਸ.ਪੀ. ਵਿਜੀਲੈਂਸ ਬਿਊਰੋ, ਕਪੂਰਥਲਾ ਵੱਲੋਂ ਮੌਕੇ ਹਾਜਰ ਅਧਿਕਾਰੀਆਂ/ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਭ੍ਰਿਸਟਾਚਾਰ ਵਿਰੁੱਧ ਸਹੁੰ ਚੁਕਾਈ ਗਈ । ਉਕਤ ਸੈਮੀਨਾਰ ਵਿੱਚ ਹਾਜਰ ਅਧਿਕਾਰੀਆ/ਕਰਮਚਾਰੀਆ, ਵਿਦਿਆਰਥੀਆਂ, ਅਤੇ ਮੋਹਤਬਰ ਵਿਅਕਤੀਆਂ ਨੂੰ ਰਿਸ਼ਵਤ ਰੋਕਣ ਸਬੰਧੀ ਆਨ-ਲਾਈਨ ਵੈਬਸਾਈਟ www.vigilancebureau. punjab.gov.in, ਟੋਲ ਫਰੀ ਨੰਬਰ 1800 1800 1000, ਐਸ.ਐਸ.ਪੀ ਵਿਜ਼ੀਲੈਸ਼ ਬਿਊਰੋ ਰੇਂਜ ਜਲੰਧਰ ਦੇ ਟੈਲੀਫੂਨ/ਮੋਬਾਇਲ ਨੰ:0181-2226349, ਐਟੀ ਕੁਰੱਪਸ਼ਨ ਐਕਸਨ ਲਾਈਨ ਨੰਬਰ 95012-00200 ਅਤੇ ਡੀ.ਐਸ.ਪੀ ਵਿਜ਼ੀਲੈਸ ਬਿਊਰੋ,ਯੂਨਿਟ ਕਪੂਰਥਲਾ ਦੇ ਟੈਲੀਫੂਨ/ਮੋਬਾਇਲ ਨੰ:01822- 230109, 98720-69203, E-mail:
dspvbunitkpt@Punjab.gov.in ਬਾਰੇ ਜਾਣਕਾਰੀ ਦਿੱਤੀ ਅਤੇ ਇਹਨਾਂ ਨੰਬਰਾ ਪਰ ਸੰਪਰਕ ਕਰਨ ਲਈ ਕਿਹਾ
ਗਿਆ । ਇਸ ਤੋ ਇਲਾਵਾ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਵਿਦਿਆਰਥੀਆਂ ਨੂੰ ਪੈਂਫਲਿਟ ਵੀ ਵੰਡੇ ਗਏ ।