Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing 32.50 ਲੱਖ ਰੁਪਏ ਦੀ ਗ੍ਰਾਂਟ ਦੇ ਸ਼ੈਕਸ਼ਨ ਪੱਤਰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਦਿੱਤੇ

32.50 ਲੱਖ ਰੁਪਏ ਦੀ ਗ੍ਰਾਂਟ ਦੇ ਸ਼ੈਕਸ਼ਨ ਪੱਤਰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਦਿੱਤੇ

ਗੜ੍ਹਦੀਵਾਲਾ,2 ਸਤੰਬਰ (ਯੋਗੇਸ਼ ਗੁਪਤਾ )

-ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਦੇ ਸ਼ੈਕਸ਼ਨ ਪੱਤਰ ਵੰਡੇ ਗਏ। ਹਲਕਾ ਉੜਮੁੜ ਟਾਂਡਾ ਦੇ ਐੱਮ.ਐੱਲ.ਏ. ਜਸਵੀਰ ਸਿੰਘ ਰਾਜਾ ਦੇ ਸਿਆਸੀ ਸਲਾਹਕਾਰ ਬਲਾਕ ਸੰਮਤੀ ਮੈਂਬਰ ਅੰਕੁਸ਼ ਪੰਡਿਤ, ਬੀ.ਡੀ.ਪੀ.ਓ. ਦਿਲਪ੍ਰੀਤ ਸਿੰਘ, ਚੇਅਰਮੈਨ ਵਿਸ਼ਨੂੰ ਤਿਵਾੜੀ ਬਲਾਕ ਸੰਮਤੀ ਭੂੰਗਾ ਅਤੇ ਐੱਮ.ਐੱਲ.ਏ. ਦੀ ਟੀਮ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਦੇ ਸ਼ੈਕਸ਼ਨ ਪੱਤਰ ਪੰਚਾਇਤ ਸੰਮਤੀ ਦਫਤਰ ਭੂੰਗਾ ਵਿਖੇ ਪ੍ਰਬੰਧਕਾਂ ਨੂੰ ਸੌਂਪੇ ਗਏ। ਇਸ ਮੌਕੇ ਬਲਾਕ ਸੰਮਤੀ ਮੈਂਬਰ ਅੰਕੁਸ਼ ਪੰਡਿਤ ਨੇ ਦੱਸਿਆ ਕਿ ਐੱਮ. ਐੱਲ.ਏ. ਸਾਹਿਬ ਹਲਕੇ ਦੇ ਵਿਕਾਸ ਲਈ ਨਿਰਤਰ ਕੰਮ ਕਰ ਰਹੇ ਹਨ। ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ 32 ਲੱਖ 50 ਹਜ਼ਾਰ ਰੁਪਏ ਦੀ ਗ੍ਰਾਂਟ ਵੱਖ-ਵੱਖ ਪਿੰਡਾਂ ਨੂੰ ਗਲੀਆਂ, ਨਾਲੀਆਂ, ਗੰਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ ਲਈ ਅਤੇ ਹੋਰ ਵਿਕਾਸ ਕਾਰਜਾਂ ਲਈ ਸ਼ੈਕਸ਼ਨ ਪੱਤਰ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਹਲਕੇ ਵਿਚ ਸਕੂਲ ਆਫ ਐਮੀਨੈਂਸ, ਮੁਹੱਲਾ ਕਲੀਨਿਕ, ਪਾਰਕ, ਖੇਡ ਸਅੇਡੀਅਮ ਬਣਾਏ ਜਾਣਗੇ। ਇਸ ਮੌਕੇ ਪਿੰਡ ਵਾਸੀਆਂ, ਗ੍ਰਾਮ ਪੰਚਾਇਤਾਂ ਨੇ ਐੱਮ.ਐੱਲ.ਏ. ਰਾਜਾ ਦਾ ਧੰਨਵਾਦ ਕੀਤਾ।ਇਸ ਮੌਕੇ ਸਿਆਸੀ ਸਲਾਹਕਾਰ ਬਲਾਕ ਸੰਮਤੀ ਮੈਂਬਰ ਅੰਕੁਸ਼ ਪੰਡਿਤ ਤੋਂ ਇਲਾਵਾ ਦਿਲਪ੍ਰੀਤ ਸਿੰਘ ਬੀ.ਡੀ.ਪੀ.ਓ. ਭੂੰਗਾ, ਚੇਅਰਮੈਨ ਵਿਸ਼ਨੂੰ ਤਿਵਾੜੀ, ਬਲਾਕ ਪ੍ਰਧਾਨ ਤਰਸੇਮ ਸਿੰਘ ਮੱਲੇਵਾਲ, ਬਲਾਕ ਪ੍ਰਧਾਨ ਨਰਿੰਦਰ ਸਿੰਘ ਸ਼ੇਖਾਂ, ਬਲਾਕ ਪ੍ਰਧਾਨ ਲਖਵੀਰ ਸਿੰਘ ਬਡਿਆਲ, ਬਲਾਕ ਪ੍ਰਧਾਨ ਕੁਲਦੀਪ ਮਿੰਟੂ, ਬਲਾਕ ਪ੍ਰਧਾਨ ਹਰਜੀਤ ਸਿੰਘ ਥੇਦਾ, ਸਰਪੰਚ ਮਨੀਸ਼ ਸ਼ਰਮਾ ਮਨਹੋਤਾ, ਮਹਿੰਦਰ ਸਿੰਘ ਚੱਕ ਨੂਰਅਲੀ, ਨੰਬਰਦਾਰ ਕੁਲਜੀਤ ਸਿੰਘ ਬਡਿਆਲ, ਹੈਪੀ ਰਾਜਾ ਕਲਾਂ, ਰਾਜਾ ਅਰਗੋਵਾਲ, ਸੁਖਵਿੰਦਰ ਸਿੰਘ ਡਿੰਪਲ, ਜਿੰਮੀ, ਸੁਧੀਰ ਸਿੰਘ ਚੱਕ ਨੂਰਅਲੀ ਅਤੇ ਸਤਵਿੰਦਰ ਸਿੰਘ ਲਿੱਟਾ ਆਦਿ ਹਾਜ਼ਰ ਸਨ।

ਫੋਟੋ : ਗ੍ਰਾਂਟਾਂ ਦੇ ਬੈਂਕਸ਼ਨ ਪੱਤਰ ਜਾਰੀ ਕਰਦੇ ਹੋਏ ਬਲਾਕ ਸੰਮਤੀ ਮੈਂਬਰ ਅੰਕੁਸ਼ ਪੰਡਿਤ, ਬੀ.ਡੀ.ਪੀ.ਓ. ਦਿਲਪ੍ਰੀਤ ਸਿੰਘ, ਚੇਅਰਮੈਨ ਵਿਸ਼ਨੂੰ ਤਿਵਾੜੀ ਅਤੇ ਹੋਰ।

error: copy content is like crime its probhihated