Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध...
ADVERTISEMENT
You are currently viewing ਐਡਵੋਕੇਟ ਮਧੂ ਰਾਣਾ ਤੇ ਦਰਜ ਕੀਤੇ ਕੇਸ ਦੇ ਖਿਲਾਫ ਵਕੀਲਾਂ ਨੇ ਅਦਾਲਤੀ ਕੰਮਕਾਜ ਕੀਤਾ ਠੱਪ

ਐਡਵੋਕੇਟ ਮਧੂ ਰਾਣਾ ਤੇ ਦਰਜ ਕੀਤੇ ਕੇਸ ਦੇ ਖਿਲਾਫ ਵਕੀਲਾਂ ਨੇ ਅਦਾਲਤੀ ਕੰਮਕਾਜ ਕੀਤਾ ਠੱਪ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)

: ਮਾਹਿਲਪੁਰ ਪੁਲਿਸ ਵਲੋਂ ਐਡਵੋਕੇਟ ਮਧੂ ਰਾਣਾ ਦੇ ਖਿਲਾਫ 107/150 ਸੀਆਰਪੀਸੀ ਦਾ ਪਰਚਾ ਦਰਜ ਕਰਨ ਦੇ ਵਿਰੋਧ ਵਿੱਚ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਪ੍ਰਧਾਨ ਐਡਵੋਕੇਟ ਪੰਕਜ ਕਿ੍ਪਾਲ ਦੀ ਅਗਵਾਈ ਹੇਠ ਅਦਾਲਤੀ ਕੰਮ ਠੱਪ ਕੀਤਾ ਗਿਆ ਅਤੇ ਐਸਡੀਐਮ ਗੜ੍ਹਸ਼ੰਕਰ ਨੂੰ ਮੰਗ ਪੱਤਰ ਦਿੱਤਾ ਗਿਆ| ਵਕੀਲਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਐਸਡੀਐਮ ਗੜ੍ਹਸ਼ੰਕਰ ਅਤੇ ਡੀਐਸਪੀ ਗੜ੍ਹਸ਼ੰਕਰ ਵਲੋਂ ਵਕੀਲ ਮਧੂ ਰਾਣਾ ਦੇ ਖਿਲਾਫ ਦਰਜ 107/150 ਸੀਆਰਪੀਸੀ ਦੇ ਪਰਚੇ ਨੂੰ ਖਾਰਜ ਕਰਨ ਦਾ ਯਕੀਨ ਦਿਵਾਇਆ| ਇਸ ਮੌਕੇ ਚੌਧਰੀ ਭਾਗੂ ਰਾਮ, ਸੰਜੀਵ ਡੋਡ, ਰਾਜ ਕੁਮਾਰ ਭੱਟੀ, ਸੰਜੀਵ ਕਾਲੀਆ, ਹਰਪੀ੍ਤ ਸਿੰਘ, ਗੁਰਦੀਪ ਸੈਣੀ, ਪਵਨ ਰਾਏ, ਦੀਪਾਕਰ ਲੰਬ, ਰੂਪੇਸ਼ ਖੰਨਾ, ਸੰਜੀਵ ਬੰਗਾ, ਸੁਰਿੰਦਰ ਪਾਲ, ਹਰਮੇਸ਼ ਆਜਾਦ, ਰਣਵੀਰ ਬੇਦੀ, ਸਤੀਸ਼ ਲੰਬ, ਰਾਮ ਨਾਥ ਰਾਏ, ਨਰੇਸ਼ ਭੱਟੀ, ਮਨਜੀਤ ਸਿੰਘ, ਬਲਵਿੰਦਰ ਸਿੰਘ, ਸਤਿੰਦਰਾਜ ਨਾਗਪਾਲ, ਬਰਜਿੰਦਰ ਸਿੰਘ, ਦਮਨ ਨਾਗਪਾਲ, ਮਧੂ ਰਾਣਾ, ਰਾਜੇਸ਼ ਕੁਮਾਰ, ਆਦਿ ਹਾਜਰ ਹੋਏ|

ਇਸ ਮੌਕੇ ਪੰਕਜ ਕਿ੍ਪਾਲ ਐਡਵੋਕੇਟ ਨੇ ਕਿਹਾ ਕਿ ਮਧੂ ਰਾਣਾ ਵਕੀਲ ਵਿਰੁੱਧ ਦਰਜ 107/150 ਸੀਆਰਪੀਸੀ ਦਾ ਪਰਚਾ ਬਿਲਕੁਲ ਝੂਠਾ ਅਤੇ ਬੇਬੁਨਿਆਦ ਹੈ| ਉਨ੍ਹਾਂ ਕਿਹਾ ਕਿ ਡੀਐਸਪੀ ਗੜਸ਼ੰਕਰ ਦੇ ਨਿਰਦੇਸ਼ ਤਹਿਤ ਪੁਲਿਸ ਵਲੋਂ ਮਧੂ ਰਾਣਾ ਵਕੀਲ ਵਿਰੁੱਧ ਦਰਜ 107/150 ਸੀ ਆਰ ਪੀ ਸੀ ਦਾ ਪਰਚਾ ਖਾਰਜ ਕਰਨ ਦਾ ਫੈਸਲਾ ਸ਼ਲਾਘਾਯੋਗ ਹੈ|

error: copy content is like crime its probhihated