Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਜਨਮਾਸ਼ਟਮੀ ਸਬੰਧੀ ਅੰਤਰ-ਸਦਨੀ ਡਰਾਇੰਗ ਪ੍ਰਤੀਯੋਗਿਤਾ ਕਰਵਾਈ ਗਈ

ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਜਨਮਾਸ਼ਟਮੀ ਸਬੰਧੀ ਅੰਤਰ-ਸਦਨੀ ਡਰਾਇੰਗ ਪ੍ਰਤੀਯੋਗਿਤਾ ਕਰਵਾਈ ਗਈ

ਗੜ੍ਹਦੀਵਾਲਾ 24 ਅਗਸਤ (ਚੌਧਰੀ) 

: ਅੱਜ ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀ ਵਾਲਾ ਵਿਖੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਦੀ ਅਗਵਾਈ ਹੇਠ ਜਨਮਾਸਟਮੀ ਸਬੰਧੀ ਅੰਤਰ -ਸਦਨੀ ਡਰਾਇੰਗ ਪ੍ਰਤੀਯੋਗਿਤਾ ਕਰਵਾਈ ਗਈ ਜਿਸ ਵਿੱਚ ਜਮਾਤ ਤੀਸਰੀ ਤੋਂ ਲੈ ਕੇ ਜਮਾਤ ਸੱਤਵੀ ਤੱਕ ਦੇ ਵਿਦਿਆਰਥੀਆ ਨੇ ਭਾਗ ਲਿਆ।

ਨਰਸਰੀ ਤੋਂ ਲੈ ਕੇ ਦੂਸਰੀ ਤੱਕ ਦੇ ਵਿਦਿਆਰਥੀਆਂ ਨੇ ਵੀ ਜਨਮਾਸਟਮੀ ਮਨਾਈ ਬੱਚਿਆਂ ਤੇ ਅਧਿਆਪਕਾਂ ਨੇ ਮਿਲ ਦਹੀ-ਹਾਡੀ ਪੰਨੀ ਅਤੇ ਬਾਲ ਗੋਪਾਲ ਜੀ ਨੂੰ ਭੂਲੇ ਵਿੱਚ ਪਾ ਕੇ ਤੁਲਾ ਬੁਲਾਇਆ। ਜਮਾਤ ਨਰਸਰੀ ਤੋਂ ਲੈ ਕੇ ਦੂਸਰੀ ਤੱਕ ਦੇ ਵਿਦਿਆਰਥੀ ਕ੍ਰਿਸ਼ਨ ਅਤੇ ਰਾਧਾ ਜੀ ਬਣ ਕੇ ਆਏ ਸਨ ਤੇ ਸਾਰੇ ਬਹੁਤ ਹੀ ਸੋਹਣੇ ਲੱਗ ਰਹੇ ਸਨ। ਅਧਿਆਪਕਾਂ ਅਤੇ ਵਿਦਿਆਰਥੀਆ ਨੇ ਨ੍ਰਿਤ ਕਰਕੇ ਜਨਮਾਸਟਮੀ ਨੂੰ ਮਨਾਇਆ।

ਪਹਿਲੇ ਸਦਨ ਅਸ਼ੋਕਾ ਸਦਨ ਦੇ ਦੁਆਰਾ ਆਯੋਜਿਤ ਕੀਤੀ ਗਈ ਡਰਾਇੰਗ ਪ੍ਰਤੀਯੋਗਤਾ ਵਿਚ ਜਮਾਤ ਤੀਸਰੀ ਤੋਂ ਸੱਤਵੀਂ ਤੱਕ ਦੇ ਵਿਦਿਆਰਥੀਆਂ ਨੇ ਬਹੁਤ ਹੀ ਸੋਹਣੀਆਂ ਸੋਹਣੀਆ ਕ੍ਰਿਸ਼ਨ ਜੀ ਦੀਆਂ ਤਸਵੀਰਾਂ ਬਣਾ ਕੇ ਮਨ ਨੂੰ ਮੋਹ ਲਿਆ। ਇਸ ਪ੍ਰਤੀਯੋਗਿਤਾ ਦੇ ਵਿੱਚ ਹਰ ਸਚਨ ਦੇ ਪੰਜ ਪੰਜ ਵਿਦਿਆਰਥੀਆਂ ਨੇ ਭਾਗ ਲਿਆ ਸੀ।

ਪਹਿਲੇ ਸਦਨ ਦੇ ਵਿੱਚੋਂ ਹਰਕੀਰਤ ਕੌਰ, ਸਮਰ, ਏਕਮਜੋਤ, ਹਰਸ਼ ਵੀਰ, ਅਵਨੀਤ ਕੌਰ ਦੂਸਰੇ ਸਦਨ ਦੇ ਵਿੱਚੋਂ ਪ੍ਰਤਿਬਾ ਗੁਰਸੀਰਤ, ਅਵਨੀ,ਲਿਜਾ, ਈਸ਼ਾ ਅਤੇ ਤੀਸਰੇ ਸਦਨ ਵਿੱਚੋਂ ਜਸਕਰਨ, ਭਵਲੀਨ, ਡੇਜੀ ਦਿਵਿਆ ਨਵਜੋਤ ਸਿੰਘ ਦੇਬੇ ਸਦਨ ਵਿੱਚੋਂ ਲਵਲੀਨ ਪਰਮਜੀਤ ਹਰਸ਼ਿਤਾ ਵਿਰਾਟ ਤੇ ਗੁਰਲੀਨ ਨੇ ਭਾਗ ਲਿਆ ਸੀ। ਇਸ ਪ੍ਰਤੀ ਹੋਗੀ ਤਾਂ ਵਿੱਚ ਜੱਜ ਸਾਹਿਬਾਨ ਦੀ ਭੂਮਿਕਾ ਮੈਡਮ ਸ੍ਰੀਮਤੀ ਰੀਟਾ ਜੀ ਨੇ ਨਿਭਾਈ।

ਉਨਾ ਨੇ ਤੀਸਰੀ ਅਤੇ ਚੌਥੀ ਜਮਾਤ ਵਿਚੋਂ ਤਿੰਨ ਪੁਜੀਸ਼ਨਾਂ ਕੱਢੀਆਂ ਜਿਨਾਂ ਵਿੱਚੋਂ ਪਹਿਲੇ ਸਥਾਨ ਤੇ ਸਮਰ ਭਰਦਵਾਜ ਜਮਾਤ ਚੌਥੀ ਦੂਸਰਾ ਸਥਾਨ ਜਸਕਰਨ ਜਮਾਤ ਤੀਸਰੀ, ਤੀਸਰਾ ਸਥਾਨ ਜਸਮੀਤ ਕੌਰ ਜਮਾਤ ਤੀਸਰੀ ਨੇ ਹਾਸਿਲ ਕੀਤਾ। ਇਸੇ ਤਰ੍ਹਾਂ ਜਮਾਤ ਪੰਜਵੀਂ ਤੋਂ ਸੱਤਵੀਂ ਦੇ ਵਿਦਿਆਰਥੀਆਂ ਵਿੱਚ ਵੀ ਤਿੰਨੋਂ ਪੁਜੀਸਨਾਂ ਕੱਢੀਆਂ ਗਈਆਂ ਪਹਿਲੇ ਸਥਾਨ ਤੇ ਨਵਜੋਤ ਸਿੰਘ ਜਮਾਤ ਸੱਤਵੀ, ਦੂਸਰੇ ਸਥਾਨ ਤੇ ਲਿਜਾ ਜਮਾਤ ਛੇਵੀਂ, ਤੀਸਰੇ ਸਥਾਨ ਤੇ ਹਰਸਵੀਰ ਸਿੰਘ ਜਮਾਤ ਛੇਵੀ ਨੇ ਹਾਸਲ ਕੀਤਾ।

ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਨੇ ਸਾਰੇ ਵਿਦਿਆਰਥੀਆ ਦੀ ਹੌਸਲਾ ਅਫਜਾਈ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਜਨਮਾਸ਼ਟਮੀ ਦੀ ਵਧਾਈ ਦਿੱਤੀ ਅਤੇ ਅੱਗੇ ਆਉਣ ਵਾਲੀਆਂ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਬੱਚਿਆਂ ਨੂੰ ਪ੍ਰੇਰਨਾ ਦਿੱਤੀ।

error: copy content is like crime its probhihated