Prime Punjab Times

Latest news
DAV ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਪਾਰੀਕਾ ਸ਼ਰਮਾ ਅਤੇ ਯਬਮੀਤਾ ਨੇ ਤਾਈਕਵਾਡੋ ਖੇਡ 'ਚ ਮਾਰੀ ਬਾਜ਼ੀ ਵਿਸ਼ੇਸ਼ ਮੁਹਿੰਮ ‘ਪ੍ਰਹਾਰ 3.0’ ਤਹਿਤ ਬਾਰਡਰ ਰੇਂਜ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖ਼ਿਲਾਫ਼ ਕ... ਤੀਵ੍ਰ ਗਰਮੀ ਦੀ ਲਹਿਰ ਮਨੁੱਖੀ ਸਿਹਤ ਤੇ ਗੰਭੀਰ ਅਸਰ ਪਾ ਸਕਦੀ ਹੈ : ਡਾ. ਸੁਦੇਸ਼ ਰਾਜਨ ਨਿਊ ਜਾਗਦੀ ਜ਼ਮੀਰ ਪ੍ਰੈੱਸ ਐਸੋਸੀਏਸ਼ਨ ਨੂੰ ਮਿਲਿਆ ਨਵਾਂ ਮਜ਼ਬੂਤ ਸਾਥ, ਕਰਮਜੀਤ ਜੰਬਾ ਤੇ ਮੈਡਮ ਅਮਨਦੀਪ ਦਾ ਸਨਮਾਨ ਸਹਿਤ... 1572 ਧੀਆਂ ਦੇ ਸੁਪਨੇ ਕੀਤੇ ਸਾਕਾਰ: ਅਸ਼ੋਕ ਭਗਤ ਦੀ ਸਮਾਜ ਸੇਵਾ ਨੂੰ ਮਿਲਿਆ ਵੱਡਾ ਸਨਮਾਨ *ਪਿੰਡ ਮੱਕੋਵਾਲ ਵਿਖੇ ਨੌਵਾ ਪੇਂਡੂ ਕ੍ਰਿਕਟ ਟੂਰਨਾਮੈਂਟ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ* ਸੀਨੀਅਰ ਮੈਡੀਕਲ ਅਫਸਰ ਵਲੋਂ ਬਲਾਕ ਭੂੰਗਾ ਅਧੀਨ ਏ.ਏ.ਕੇ ਅਰਗੋਵਾਲ, ਬਲਾਲਾ ਅਤੇ ਪੰਡੋਰੀ ਸੁਮਲਾ ਦਾ ਅਚਨਚੇਤ ਨਿਰੀਖਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਦੇ ਘਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ KMS ਕਾਲਜ ਵਿਖੇ ਨਵੇਂ ਸੈਸ਼ਨ 2026-27 ਦੀਆਂ ਕਲਾਸਾਂ ਦੀ ਸ਼ੁਰੂਆਤ ਇੰਡਕਸ਼ਨ ਪ੍ਰੋਗਰਾਮ ਦੇ ਨਾਲ – ਪ੍ਰਿੰਸੀਪਲ ਡਾ.ਮਾਨਵ ... ਗੁਆਂਢੀ ਨੇ ਤੇਜ਼+ਧਾਰ ਹਥਿਆਰ ਨਾਲ ਕੀਤਾ ਵਿਅਕਤੀ ਦਾ ਕ+ਤ+ਲ,ਪੁਲਿਸ ਵਲੋਂ
ADVERTISEMENT
You are currently viewing ਸੈਰ ਕਰ ਰਹੇ ਵਿਅਕਤੀ ਤੇ ਤਿੰਨ ਫਾਇਰ ਕਰਨ ਵਾਲੇ ਦੋਸ਼ੀ ਆਏ ਪੁਲਿਸ ਅੜਿੱਕੇ

ਸੈਰ ਕਰ ਰਹੇ ਵਿਅਕਤੀ ਤੇ ਤਿੰਨ ਫਾਇਰ ਕਰਨ ਵਾਲੇ ਦੋਸ਼ੀ ਆਏ ਪੁਲਿਸ ਅੜਿੱਕੇ

ਬਟਾਲਾ 17 (ਅਵਿਨਾਸ਼ ਸ਼ਰਮਾ)

: ਅੱਜ ਸੁਹੇਲ ਕਾਸਿਮ ਮੀਰ ਐਸ ਐਸ ਪੀ ਬਟਾਲਾ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਸ੍ਰੀ ਹਰਗੋਬਿੰਦਪੁਰ ਦੇ ਮਸ਼ਹੂਰ ਫਾਇਨਾਂਸਰ ਨੂੰ ਮਾਰਨ ਦੀ ਘਾਤਕ ਸ਼ਾਜ਼ਿਸ਼ ਨੂੰ ਨਕਾਮ ਕਰਕੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਉਹਨਾਂ ਨੇ ਦੱਸਿਆ ਕਿ ਬੀਤੇ ਦਿਨੀਂ ਸਤੀਸ਼ ਕੁਮਾਰ ਲੂੰਬਾ ਪੁੱਤਰ ਰਤਨ ਚੰਦ ਵਾਸੀ ਸ੍ਰੀ ਹਰਗੋਬਿੰਦਪੁਰ ਜੋ ਸਵੇਰੇ ਸਵੇਰ ਦੀ ਸੈਰ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ 02 ਨਾ-ਮਲੂਮ ਨੌਜਵਾਨ ਮੋਟਰਸਾਇਕਲ ਸਵਾਰ, ਜਿੰਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ, ਵੱਲੋਂ ਸਤੀਸ਼ ਕੁਮਾਰ ਲੂੰਬਾ ‘ਤੇ ਮਾਰ ਦੇਣ ਦੀ ਨੀਅਤ ਨਾਲ 03 ਫਾਇਰ ਕੀਤੇ। ਪਰ ਸਤੀਸ਼ ਕੁਮਾਰ ਲੂੰਬਾ ਵੱਲੋਂ ਜ਼ਮੀਨ ‘ਤੇ ਲੇਟਣ ਕਰਕੇ ਉਨ੍ਹਾਂ ਦਾ ਬਚਾਅ ਹੋ ਗਿਆ। Arms Act ਥਾਣਾ ਸ੍ਰੀ ਹਰਗੋਬਿੰਦਪੁਰ ਦਰਜ ਰਜਿਸਟਰ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ। ਇਸ ਸਬੰਧ ਵਿੱਚ ਡੀ.ਐੱਸ.ਪੀ ਸ੍ਰੀ ਹਰਗੋਬਿੰਦਪੁਰ ਸ਼੍ਰੀ ਰਜੇਸ਼ ਕੱਕੜ, ਐਸ.ਐੱਚ.ਓ ਥਾਣਾ ਸ੍ਰੀ ਹਰਗੋਬਿੰਦਪੁਰ ਐੱਸ.ਆਈ ਬਿਕਰਮ ਸਿੰਘ, ਐਸ.ਐੱਚ.ਓ ਥਾਣਾ ਘੁਮਾਣ ਇੰਸਪੈਕਟਰ ਹਰਮੀਕ ਸਿੰਘ ਅਤੇ ਇੰਚਾਰਜ਼ ਸੀ.ਆਈ.ਏ ਇੰਸਪੈਕਟਰ ਸੁਖਰਾਜ ਸਿੰਘ ਦੀਆਂ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਨਾ-ਮਲੂਮ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ।

ਤਫ਼ਤੀਸ਼ ਦੋਰਾਨ ਡਾ ਸਰਵਣ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਾੜੀ ਬੁੱਚੀਆਂ ਹਾਲ ਵਾਸੀ ਵਾਰਡ ਨੰਬਰ 7 ਸ਼੍ਰੀ ਹਰਗੋਬਿੰਦਪੁਰ , ਸੁਰਿੰਦਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਅਤੇ ਮਨਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਮਕਾਨ ਨੰਬਰ 247, ਕਪੂਰ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਦੋਸ਼ੀਆਂ ਨੂੰ ਮੁੱਕਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ।ਇਨ੍ਹਾਂ ਤਿੰਨਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਸੱਚਾਈ ਸਾਹਮਣੇ ਆਈ ਹੈ ਕਿ ਦੋਸ਼ੀ ਡਾ ਸਰਵਣ ਸਿੰਘ, ਜਿਸਦਾ ਸ਼੍ਰੀ ਹਰਗੋਬਿੰਦਪੁਰ ਵਿਖੇ ਮੈਡੀਕਲ ਸਟੋਰ ਹੈ ਅਤੇ ਇਸਨੇ ਮੁੱਦਈ ਸ਼ਤੀਸ਼ ਕੁਮਾਰ ਲੂੰਬਾ ਪਾਸੋਂ 30 ਲੱਖ ਰੁਪਏ ਉਧਾਰੇ ਲਏ ਸਨ। ਹੁਣ ਮੁੱਦਈ ਸਤੀਸ਼ ਕੁਮਾਰ ਲੂੰਬਾ ਇਸ ਪਾਸੋਂ ਬਾਰ-ਬਾਰ ਆਪਣੇ ਪੈਸੇ ਮੰਗਦਾ ਸੀ, ਪਰੰਤੂ ਡਾ ਸਰਵਣ ਸਿੰਘ ਦੀ, ਪੈਸੇ ਵਾਪਸ ਨਾ ਕਰਨ ਦੀ ਨੀਅਤ ਬਦਨੀਅਤ ਹੋ ਗਈ। ਜਿਸ ਕਰਕੇ ਇਸਨੇ ਪੈਸੇ ਵਾਪਸ ਨਾ ਕਰਨ ਦਾ ਕੋਈ ਤਰੀਕਾ ਲੱਭਣ ਦੀ ਸਲਾਹ ਆਪਣੇ ਦੋਸਤ ਦੋਸ਼ੀ ਸੁਰਿੰਦਰਜੀਤ ਸਿੰਘ ਨਾਲ ਕੀਤੀ। ਜਿਸ ਤੋਂ ਬਾਅਦ ਡਾ ਸਰਵਣ ਸਿੰਘ ਨੇ ਆਪਣੇ ਰਿਸ਼ਤੇਦਾਰੀ ਵਿੱਚੋਂ ਜੀਜੇ (ਮਾਮੇ ਦਾ ਜਵਾਈ) ਦੋਸ਼ੀ ਮਨਜੀਤ ਸਿੰਘ ਨਾਲ ਮੁੱਦਈ ਸਤੀਸ਼ ਕੁਮਾਰ ਲੂੰਬਾ ਨੂੰ ਮਾਰਨ ਦੀ ਸਲਾਹ ਕੀਤੀ, ਜਿਸਤੇ ਮਨਜੀਤ ਸਿੰਘ ਵੱਲੋਂ 02 ਸ਼ੂਟਰਾਂ ਦਾ ਪ੍ਰਬੰਧ ਕਰਕੇ 01 ਲੱਖ ਰੁਪਏ ਦੀ ਸੁਪਾਰੀ ਦੇਣੀ ਤੈਅ ਹੋਈ। ਜਿਸ ਵਿੱਚੋਂ ਸਰਵਣ ਸਿੰਘ ਨੇ,ਮਨਜੀਤ ਸਿੰਘ ਨੂੰ 30,000 ਰੁਪਏ ਗੂਗਲ ਪੇਅ ਰਾਹੀਂ ਟਰਾਂਸਫਰ ਕੀਤੇ।

ਪਲਾਨ ਮੁਤਾਬਿਕ ਮਿਤੀ 10.08.2024 ਨੂੰ ਦੋਸ਼ੀ ਮਨਜੀਤ ਸਿੰਘ ਦੋਨਾਂ ਸ਼ੂਟਰਾਂ ਨੂੰ ਆਪਣੇ ਮੋਟਰਸਾਇਕਲ ਨੰਬਰ PBO2-DQ-2217 ‘ਤੇ ਬਿਠਾ ਕੇ ਅੰਮ੍ਰਿਤਸਰ ਤੋਂ ਸ਼੍ਰੀ ਹਰਗੋਬਿੰਦਪੁਰ ਪਹੁੰਚਿਆ। ਜਿੱਥੇ ਸੁਰਿੰਦਰਜੀਤ ਸਿੰਘ ਨੇ ਪਹਿਲਾਂ ਸ਼ੂਟਰਾਂ ਨੂੰ ਰੈਕੀ ਕਰਵਾਈ ਅਤੇ ਵਾਰਦਾਤ ਤੋਂ ਬਾਅਦ ਸੁਰਿੰਦਰਜੀਤ ਸਿੰਘ ਨੇ ਆਪਣੀ ਕਾਰ ERTIGA ਕਾਰ ਨੰਬਰੀ PB65-AD-0457 ‘ਤੇ ਸ਼ੂਟਰਾਂ ਨੂੰ ਬਟਾਲਾ ਦੇ ਬਾਹਰਵਾਰ ਅੰਮ੍ਰਿਤਸਰ ਬਾਈਪਾਸ ਪਹੁੰਚਾਇਆ। ਜਿੱਥੋਂ ਅੱਗੇ ਮਨਜੀਤ ਸਿੰਘ ਦੋਨਾਂ ਸ਼ੂਟਰਾਂ ਨੂੰ ਲੈ ਕੇ ਅੰਮ੍ਰਿਤਸਰ ਨੂੰ ਚਲਾ ਗਿਆ ਅਤੇ ਦੋਸ਼ੀ ਸੁਰਿੰਦਰਜੀਤ ਸਿੰਘ ਆਪਣੀ ਕਾਰ ਲੈ ਕੇ ਵਾਪਸ ਸ੍ਰੀ ਹਰਗੋਬਿੰਦਪੁਰ ਆ ਗਿਆ।

ਹੁਣ ਤੱਕ ਮੁੱਕਦਮਾ ਵਿੱਚ ਵਾਰਦਾਤ ਵਿੱਚ ਵਰਤੋਂ ਵਿੱਚ ਆਏ ਵਹੀਕਲ ਮੋਟਰਸਾਇਕਲ ਨੰਬਰ PBO2-DQ-2217 ਅਤੇ ERTIGA ਕਾਰ ਨੰਬਰੀ PB65-AD-0457 ਬ੍ਰਾਮਦ ਕੀਤੇ ਜਾ ਚੁੱਕੇ ਹਨ ਅਤੇ ਫਾਇਰਿੰਗ ਕਰਨ ਵਾਲੇ ਦੋਵੇਂ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ।

error: copy content is like crime its probhihated