ਦਸੂਹਾ 4 ਅਗਸਤ (ਚੌਧਰੀ)
: ਬਲੱਡ ਡੋਨਰ ਵੈਲਫੇਅਰ ਸੋਸਾਇਟੀ ਦਸੂਹਾ ਦੇ ਸੰਸਥਾਪਕ ਮੁਨੀਸ਼ ਕਾਲੀਆ ਦੇ ਜਨਮਦਿਨ ਦੇ ਮੌਕੇ ਬਲੱਡ ਡੋਨਰ ਸੁਸਾਇਟੀ ਦਸੂਹਾ ਵੱਲੋਂ ਰੋਟਰੀ ਕਲੱਬ ਦਸੂਆ ਗ੍ਰੇਟਰ ਦੇ ਸਹਿਯੋਗ ਨਾਲ ਵਿਜੇ ਸਿਟੀ ਸੈਂਟਰ ਮਾਲ ਦਸੂਹਾ ਦੇ ਵਿਖੇ 150ਵਾਂ ਮੈਗਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮੁਕੇਸ਼ ਰੰਜਨ ਤੇ ਵਿਜੈ ਸ਼ਰਮਾ ਓਨਰ ਵਿਜੇ ਮਾਲ ਦਸੂਹਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ। ਮਹਿਮਾਨਾਂ ਦੇ ਤੌਰ ਤੇ ਸੋਨੂ ਖਾਲਸਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਪੰਡਿਤ ਪਵਨ ਸ਼ਰਮਾ, ਸੰਜੇ ਰੰਜਨ, ਠਾਕੁਰ ਬਲਦੇਵ ਸਿੰਘ, ਸਮਾਜ ਸੇਵੀ ਜੋਗਿੰਦਰ ਪਾਲ ਮਹਾਜਨ, ਵਿਸ਼ਾਲ ਖੋਸਲਾ, ਰੋਟਰੀ ਕਲੱਬ ਦਸੂਹਾ ਦੇ ਸਾਰੇ ਮੈਂਬਰ ਪਹੁੰਚੇ। ਇਸ ਮੌਕੇ ਤੇ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਵੈਲਫੇਅਰ ਸੋਸਾਇਟੀ ਤੇ ਰੋਟਰੀ ਕਲੱਬ ਗਰੇਟਰ ਦਸੂਹਾ ਨੂੰ ਇਸ ਕੈਂਪ ਲਈ ਵਧਾਈ ਦਿੱਤੀ ਤੇ ਕੀਤੇ ਜਾ ਰਹੇ ਉਦਮ ਦੀ ਸਲਾਘਾ ਕੀਤੀ। ਬਲੱਡ ਬੈਂਕ ਸਿਵਲ ਹਸਪਤਾਲ ਦਸੂਹਾ ਅਤੇ ਓਹਰੀ ਬਲੱਡ ਸੈਂਟਰ ਜਲੰਧਰ ਵਲੋਂ 160 ਯੂਨਿਟ ਇਕੱਠੇ ਕੀਤੇ ਗਏ।
ਇਸ ਮੌਕੇ ਤੇ ਮਨੀਸ਼ ਕਾਲੀਆ ਦੇ ਜਨਮਦਿਨ ਦੇ ਸੰਬੰਧ ਵਿੱਚ ਮੁੱਖ ਮਹਿਮਾਨਾ ਤੇ ਸਮੂਹ ਮੈਂਬਰ ਸਾਹਿਬਾਨ ਬਲੱਡ ਡੋਨਰ ਸੁਸਾਇਟੀ ਤੇ ਰੋਟਰੀ ਕਲੱਬ ਦਸੂਆ ਗ੍ਰੇਟਰ ਦੇ ਅਹੁਦੇਦਾਰ ਮੈਂਬਰ ਸਾਹਿਬਾਨ ਨੇ ਜਨਮਦਿਨ ਦਾ ਕੇਕ ਵੀ ਕੱਟਿਆ,, ਤੇ ਮਨੀਸ਼ ਕਾਲੀਆਂ ਨੂੰ ਮੁਬਾਰਕਾਂ ਦਿੱਤੀਆਂ।ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਲਾਲੀਆ ਵੱਲੋਂ ਸਮੂਹ ਮੈਂਬਰ ਸਾਹਿਬਾਨ ਤੇ ਬਾਹਰੋਂ ਆਏ ਮਹਿਮਾਨਾਂ ਦਾ ਤੇ ਆਏ ਹੋਏ ਡੋਂਨਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਤੇ ਚੇਅਰਮੈਨ ਬਿੱਲਾ ਅਰੋੜਾ ਪ੍ਰਧਾਨ ਬਲਜਿੰਦਰ ਸਿੰਘ ਲਾਲੀਆ, ਪਰਮਿੰਦਰ ਸਿੰਘ ਬਬਲੂ ਸੌਰਵ ਫੁੱਲ, ਅਮਨਦੀਪ ਲਾਡੀ, ਅਭਿਸ਼ੇਕ ਮੋਨੂ, ਹਿਮਾਂਸ਼ੂ ਪਰਜਾਪਤੀ , ਰਾਹੁਲ, ਕਰਨ, ਪਾਰਸ ਭਾਰਦਵਾਜ, ਕਨਵ ਰਲਹਨ, ਨੰਬਰਦਾਰ ਤਜਿੰਦਰ ਸਿੰਘ, ਮੁਨੀਸ਼ ਚੌਧਰੀ, ਸੰਦੀਪ ਸਿੰਘ, ਹਰੀਸ਼ ਗੁਪਤਾ, ਸਨੀ, ਦਵਿੰਦਰ ਨਾਗਰਾ,ਹਰਜੀਤ ਟਿਵਾਣਾ ਆਦਿ ਹਾਜ਼ਿਰ ਸਨ ਅਤੇ ਰੋਟਰੀ ਕਲੱਬ ਦਸੂਆ ਗ੍ਰੇਟਰ ਦੇ ਪ੍ਰਧਾਨ ਪ੍ਰਧਾਨ ਵਿਜੈ ਤੁਲੀ,, ਰੋਟਰੀ ਕਲੱਬ ਦਸੂਹਾ ਗ੍ਰੇਟਰ ਦੇ ਸੈਕਟਰੀ ਵਿਕਾਸ ਖੁੱਲਰ, ਦਵਿੰਦਰ ਰੋਜ਼ੀ, ਕੁਲਵਿੰਦਰ ਸਿੰਘ, ਡਾ ਨਰੇਸ਼ ਕਾਂਸਰਾ, ਡੀ ਆਰ ਰਲ੍ਹਣ, ਲਲਿਤ ਰਲ੍ਹਣ, ਰਾਜੀਵ ਕੁੰਦਰਾ, ਸਰਬਜੀਤ ਅਰੋੜਾ, ਅਰੁਣਦੀਪ ਅਰੋੜਾ, ਸੰਜੀਵ ਸ਼ਰਮਾ, ਆਦਿ ਵੀ ਹਾਜ਼ਰ ਸਨ,








