Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਦਸੂਹਾ ਵਿਖੇ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਔਰਤ ਤੋਂ ਐਕਟਿਵਾ ਖੋਹ ਕੇ ਹੋਏ ਫਰਾਰ

ਦਸੂਹਾ ਵਿਖੇ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਔਰਤ ਤੋਂ ਐਕਟਿਵਾ ਖੋਹ ਕੇ ਹੋਏ ਫਰਾਰ

ਦਸੂਹਾ 24 ਜੁਲਾਈ (PPT NEWS) 

: ਬੀਤੇ ਕੱਲ ਸ਼ਾਮ ਦਿਨ ਦਿਹਾੜੇ ਗੈਸ ਏਜੰਸੀ ਦਸੂਹਾ ਦੇ ਦਫਤਰ ਦੇ ਕੋਲੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਔਰਤ ਤੋਂ ਐਕਟਿਵਾ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਦੇਖੋ ਕਿਸ ਤਰਾਂ ਔਰਤ ਨੇ ਕੀਤਾ ਲੁਟੇਰਿਆਂ ਦਾ ਮੁਕਾਬਲਾ 

ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤਾ ਕਰਮਜੀਤ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਪੰਡੋਰੀ ਅਰਾਈਆਂ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਦੱਸਿਆ ਕਿ ਮੈਂ ਆਪਣੇ ਬੈਂਕ ਦੇ ਖਾਤੇ ਦੀ ਸਟੇਟਮੈਂਟ ਕਢਾਉਣ ਲਈ ਸਟੇਟ ਬੈਂਕ ਆਫ ਇੰਡੀਆ ਦਸੂਹਾ ਆਈ ਸੀ। ਉਸ ਤੋਂ ਬਾਅਦ ਵਕਤ ਕਰੀਬ 4 ਪੀ ਐਮ ਜਦੋਂ ਉਹ ਆਪਣੀ ਐਕਟਿਵਾ ਪੀ ਬੀ 21 ਜੀ 6097 ਪਰ ਘਰ ਵਾਪਸ ਆ ਰਹੀ ਸੀ ਤਾਂ ਜਦੋ ਉਹ ਗੈਸ ਏਜੰਸੀ ਪਾਸ ਪੁਜੀ ਤਾਂ ਉਸ ਦੇ ਪਿਛੇ ਦੋ ਨੌਜਵਾਨ ਮੋਟਰਸਾਈਕਲ ਪਰ ਸਵਾਰ ਹੋ ਕੇ ਉਸ ਦੇ ਪਿੱਛ ਆਏ। ਮੋਟਰਸਾਈਕਲ ਦੇ ਪਿਛੇ ਬੈਠੇ ਨੌਜਵਾਨ ਜਿਸ ਨੇ ਮੂੰਹ ਬੰਨਿਆ ਸੀ ਜਿਸ ਨੇ ਉਤਰ ਕੇ ਉਸ ਨੂੰ ਧੱਕਾ ਮਾਰਿਆ।ਜਿਸ ਨਾਲ ਔਰਤ ਐਕਟਿਵਾ ਸਮੇਤ ਥੱਲੇ ਡਿੱਗ ਪਈ। ਜੋ ਮੇਰੀ ਸਕੂਟਰੀ ਸਟਾਰਟ ਸੀ ਜਿਸ ਵਿੱਚ ਫੋਨ ਏ ਟੀ ਐਮ ਕਾਰਡ ਬੈਕ ਕਾਪੀ ਸਟੇਟਮੈਂਟ 5000 ਰੁਪਏ ਸੀ ਜੋ ਮੇਰੀ ਸਕੂਟਰੀ ਨੂੰ ਜਬਰਦਸਤੀ ਖੋਹ ਕੇ ਫਰਾਰ ਹੋ ਗਏ। ਇਸ ਸਾਰੀ ਘਟਨਾ  ਸੀਸੀਟੀਵੀ ਵਿਚ ਕੈਦ ਹੋਈ ਹੈ।

ਦੂਜੇ ਪਾਸੇ ਪੀੜਤਾ ਵਲੋਂ ਦਸੂਹਾ ਪੁਲਿਸ ਨੂੰ ਇਸ ਘਟਨਾ ਸੰਬਧੀ ਜਾਣਕਾਰੀ ਦਿੱਤੀ। ਦਸੂਹਾ ਪੁਲਿਸ ਨੇ ਪੀੜਤਾ ਕਰਮਜੀਤ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਪੰਡੋਰੀ ਅਰਾਈਆਂ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਦੇ ਬਿਆਨਾਂ ਦੇ ਆਧਾਰ ਤੇ ਨਾ ਮਾਲੂਮ ਨੌਜਵਾਨ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।