Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਦਿਨ ਦਿਹਾੜੇ ਦੋ ਚੋਰ,ਮੋਬਾਇਲ ਦੁਕਾਨਦਾਰ ਨੂੰ ਧੱਕਾ ਮਾਰ ਕੇ 17-18 ਹਜਾਰ ਦੀ ਕੀਮਤ ਵਾਲੇ ਦੋ ਫੋਨ ਲੈ ਹੋਏ ਰਫੂਚੱਕਰ

ਦਿਨ ਦਿਹਾੜੇ ਦੋ ਚੋਰ,ਮੋਬਾਇਲ ਦੁਕਾਨਦਾਰ ਨੂੰ ਧੱਕਾ ਮਾਰ ਕੇ 17-18 ਹਜਾਰ ਦੀ ਕੀਮਤ ਵਾਲੇ ਦੋ ਫੋਨ ਲੈ ਹੋਏ ਰਫੂਚੱਕਰ

ਗੜ੍ਹਦੀਵਾਲਾ :(ਯੋਗੇਸ਼ ਗੁਪਤਾ)

: ਗੜ੍ਹਦੀਵਾਲਾ ਵਿਖੇ ਇੱਕ ਮੋਬਾਇਲ ਦੀ ਦੁਕਾਨ ਤੇ ਦੋ ਅਣਪਛਾਤੇ ਚੋਰਾਂ ਵੱਲੋਂ ਦੁਕਾਨਦਾਰ ਨੂੰ ਧੱਕਾ ਮਾਰ ਕੇ ਦੋ ਮੋਬਾਇਲ ਖੋਹ ਕੇ ਭੱਜਣ ਚ ਕਾਮਯਾਬੀ ਹਾਸਲ ਕੀਤੀ। ਇਸ ਮੌਕੇ ਤੇ ਦੁਕਾਨਦਾਰ ਗੜ੍ਹਦੀਵਾਲਾ ਵਿਖੇ ਮੇਨ ਰੋਡ ਸਥਿਤ ਹਰੇ ਰਾਮਾ ਟੈਲੀਕੋਮ ਦੇ ਮਾਲਕ ਵਿਵੇਕ ਗੁਪਤਾ ਪੁੱਤਰ ਸ਼੍ਰੀ ਲੇਟ ਸੁਦਰਸ਼ਨ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ ਦੁਪਹਿਰ 5-45 ਵਜੇ ਦੇ ਕਰੀਬ ਜਦੋਂ ਉਹ ਮੋਬਾਇਲ ਦੀ ਦੁਕਾਨ ਤੇ ਬੈਠੇ ਹੋਏ ਸਨ ਤਾਂ ਦੋ ਨੌਜਵਾਨ ਉਸ ਦੀ ਦੁਕਾਨ ਦੇ ਅੰਦਰ ਆਏ ਅਤੇ 17-18 ਹਜਾਰ ਦੀ ਰੇਂਜ ਵਾਲੇ ਫੋਨ ਦਿਖਾਏ ਜਾਣ ਦੀ ਮੰਗ ਕੀਤੀ। ਜਿਸ ਤੇ ਦੁਕਾਨ ਮਾਲਕ ਵਿਵੇਕ ਗੁਪਤਾ ਨੇ ਉਹਨਾਂ ਨੂੰ ਬੰਨ ਪਲੱਸ ਅਤੇ ਰੀਅਲ ਮੀ ਦਾ ਇੱਕ-ਇੱਕ ਫੋਨ ਦਿਖਾਇਆ । ਜਿਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਫੋਨ ਦਿਖਾਉਣ ਲਈ ਮੰਗ ਕੀਤੀ ਜਦੋਂ ਦੂਸਰਾ ਫੋਨ ਉਨ੍ਹਾਂ ਨੂੰ ਦੁਕਾਨਦਾਰ ਵਿਵੇਕ ਗੁਪਤਾ ਦਿਖਾਉਣ ਲੱਗੇ ਤਾਂ ਉਹਨਾਂ ਨੂੰ ਧੱਕਾ ਮਾਰ ਕੇ 17-18 ਹਜਾਰ ਵਾਲੇ ਦੋ ਫੋਨ ਲੈ ਕੇ ਚੋਰ ਫਰਾਰ ਹੋ ਗਏ। ਵਿਵੇਕ ਗੁਪਤਾ ਨੇ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਨਾ ਆਏ । ਇਸ ਤੋਂ ਬਾਅਦ ਜਦੋਂ ਉਹਨਾਂ ਨੇ ਹੋਰ ਮੋਬਾਇਲ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਦੇਖਿਆ ਕਿ ਕਿਸੇ ਹੋਰ ਦੁਕਾਨ ਤੇ ਵੀ ਉਹ ਮੋਬਾਈਲ ਦੇਖ ਕੇ ਆਏ ਸਨ ਲੇਕਿਨ ਖਰੀਦਿਆ ਨਹੀਂ। ਵਿਵੇਕ ਗੁਪਤਾ ਦੇ ਕਹਿਣ ਮੁਤਾਬਕ ਉਹ ਓਹੀ ਮੁੰਡੇ ਹਨ ਜੋ ਦੂਸਰੀ ਮੋਬਾਇਲ ਦੀ ਦੁਕਾਨ ਤੇ ਸੀਸੀਟੀਵੀ ਦੀ ਫੁਟੇਜ ਚ ਦੇਖੇ ਗਏ ਹਨ । ਜਿਸ ਤੋਂ ਬਾਅਦ ਵਿਵੇਕ ਗੁਪਤਾ ਨੇ ਥਾਣਾ ਗੜਦੀਵਾਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਉਹਨਾਂ ਦੋਨਾਂ ਚੋਰਾਂ ਨੂੰ ਜਲਦ ਫੜਿਆ ਜਾਵੇ ।