Prime Punjab Times

Latest news
ਨਗਰ ਕੌਂਸਲ ਚੋਣਾਂ 'ਚ ਝਾੜੂ ਤੇ ਪੰਜੇ 'ਚ ਹੋਵੇਗੀ ਕੜੀ ਟੱਕਰ,ਅਕਾਲੀ ਤੇ ਫੁੱਲ ਨੇ 50 ਪ੍ਰਤੀਸ਼ਤ ਉਮੀਦਵਾਰ ਚੋਣ ਮੈਦਾਨ ਚ ... ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਦਾ ਉਦਘਾਟਨ DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਤੰਬਾਕੂ ਨਿਸ਼ੇਧ ਦਿਵਸ ਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਦਾ ਆਯੋਜਨ ਸਕੂਲ ਵਿਦਿਆਰਥੀਆਂ ਦੀ ਬੱਸ ਅਤੇ ਟਿੱਪਰ ਵਿਚਾਲੇ ਵਾਪਰਿਆ ਹਾਦਸਾ, ਸਾਰੇ ਬੱਚੇ ਸੁਰੱਖਿਅਤ DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਯੈਲੋ ਡੇ ਬੜੇ ਧੂਮਧਾਮ ਨਾਲ ਮਨਾਇਆ ਗਿਆ ਕਤਲ ਕੇਸ ਵਿੱਚ ਲੋੜੀਂਦਾ ਮੁਲਜ਼ਮ ਅਸ਼ੀਸ ਉਰਫ਼ ਸੀਪਾ ਕਾਬੂ, ਬਰੇਟਾ ਪਿਸਟਲ ਤੇ ਜ਼ਿੰਦਾ ਕਾਰਤੂਸ ਬਰਾਮਦ KMS ਕਾਲਜ ਵਿਖੇ ਵਿਦਿਆਰਥੀਆਂ ਦੇ ਵਧੀਆ ਭਵਿੱਖ ਲਈ ਇਸ ਸਾਲ ਤਿੰਨ ਨਵੇਂ ਪ੍ਰੋਫੈਸ਼ਨਲ ਡਿਗਰੀ ਕੋਰਸ ਸ਼ੁਰੂ ਕੀਤੇ ਗਏ - ਪ੍ਰ... ਮਾਤਾ ਪੰਜਪੀਰੀ ਦਰਬਾਰ ਪਿੰਡ ਕੋਈ ਵਿਖੇ ਸਲਾਨਾ ਭੰਡਾਰਾ ਭਲਕੇ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਵਿਖੇ ਫ੍ਰੀ ਮੈਡੀਕਲ ਕੈਂਪ ਆਯੋਜਿਤ, 200 ਮਰੀਜ਼ਾਂ ਨੇ ਲਿਆ ਲਾਹਾ DAV ਪਬਲਿਕ ਸਕੂਲ ਗੜਦੀਵਾਲਾ ਦੇ ਬਾਰਵੀਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ
ADVERTISEMENT
You are currently viewing ਪਿੰਡ ਮਹੇੜੂ ਨਜਦੀਕ ਗੋਲੀਆਂ ਚਲਾਉਣ ਵਾਲਾ ਦੋਸ਼ੀ ਅਸਲੇ ਸਮੇਤ ਗ੍ਰਿਫਤਾਰ

ਪਿੰਡ ਮਹੇੜੂ ਨਜਦੀਕ ਗੋਲੀਆਂ ਚਲਾਉਣ ਵਾਲਾ ਦੋਸ਼ੀ ਅਸਲੇ ਸਮੇਤ ਗ੍ਰਿਫਤਾਰ

ਫਗਵਾੜਾ (ਲਾਲੀ ਦਾਦਰ)

:  ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਨੇ ਦੱਸਿਆ ਕਿ ਮਿਤੀ 04.05.2024 ਨੂੰ ਵਕਤ ਕਰੀਬ 04.00 ਵਜੇ ਸੁਭਾ ਮਹੇੜੂ ਪੀ.ਜੀ ਵਿੱਚ ਰਹਿੰਦੇ ਵਿਦਿਆਰਥੀਆਂ ਦੀ ਆਪਸੀ ਰੰਜਿਸ ਦੇ ਚਲਦੀਆ ਲੜਾਈ/ਝਗੜਾ ਹੋਇਆ ਸੀ, ਜਿਸ ਵਿੱਚ ਇੱਕ ਨੌਜਵਾਨ ਜੇ.ਮਨੀ ਰਤਰੱਮ ਪੁੱਤਰ ਸੁਰਿੰਦਰ ਕੁਮਾਰ ਵਾਸੀ ਬੱਲੂ ਘਾਟ ਅਸਥਾਨ ਬਰਮ ਮਸਤਨ ਥਾਣਾ ਮੋਤੀ ਝੀਲ ਜਿਲਾ ਮੁਜੱਫਰਪੁਰ ਬਿਹਾਰ ਹਾਲ ਵਾਸੀ ਪਵਨ PG ਕਮਰਾ ਨੰਬਰ 102 ਗਰੀਨ ਵੈਲ਼ੀ ਮਹੇੜੂ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਵੱਲੋਂ ਗੋਲੀ ਚਲਾਈ ਗਈ ਸੀ ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 60 ਮਿਤੀ 04.05.2024 ਅ / ਧ 160,307,148,149 ਭ/ ਦ 25-54-59 ਅਸਲਾ ਐਕਟ ਥਾਣਾ ਸਤਨਾਮਪੁਰਾ ਫਗਵਾੜਾ ਜ਼ਿਲ੍ਹਾ ਕਪੂਰਥਲਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਸੀ। ਜੋ ਦੌਰਾਨੇ ਤਫਤੀਸ਼ ਮੌਕਾ ਪਰ ਹੀ 06 ਦੋਸ਼ੀਆਨ ਗੌਰਵ ਗੋਤਮ ਪੁੱਤਰ ਹਰਕੇਸ਼ ਵਾਸੀ ਮੰਡਕੋਲਾ ਤਹਿਸੀਲ ਹਤੀਨ ਜਿਲਾ ਪਲਵਲ ਹਾਲ ਵਾਸੀ ਕਮਰਾ ਨੰਬਰ ਡੀ-904 ਬੀ-ਐਚ-3 ਹੋਸਟਲ ਲਵਲੀ ਯੂਨੀਵਰਸਿਟੀ ਫਗਵਾੜਾ ਥਾਣਾ ਸਤਨਾਮਪੁਰਾ ਜਿਲਾ ਕਪੂਰਥਲਾ, ਅਸ਼ੀਸ਼ ਕੁਮਾਰ ਪੁੱਤਰ ਵਰਿੰਦਰ ਕੁਮਾਰ ਵਾਸੀ ਬਕਾਣਾ ਤਹਿਸੀਲ ਰਾਦੋਰ ਜਿਲਾ ਜਮੁਨਾਨਗਰ ਹਾਲ ਵਾਸੀ ਯਸ਼ ਪੀ.ਜੀ-1 ਗ੍ਰੀਨ ਵੈਲੀ ਮਹੇੜੂ ਥਾਣਾ ਸਤਨਾਮਪੁਰਾ, ਆਦਰਸ਼ ਤਿਰਪਾਠੀ ਪੁੱਤਰ ਰਾਜੇਸ਼ ਕੁਮਾਰ ਤਿਰਪਾਠੀ ਵਾਸੀ ਮਕਾਨ ਨੰਬਰ 75 ਰਾਧਾ ਨਗਰ ਪਾਰਟ-2 ਜਵਾਹਰ ਨਗਰ ਦੇਵਾਸ ਮੱਧ ਪ੍ਰਦੇਸ਼ ਹਾਲ ਵਾਸੀ LIFE APARTMENT JAZZY PROPERTY MAHERU.ਥਾਣਾ ਸਤਨਾਮਪੁਰਾ, ਯਸ਼ ਰਾਠੀ ਵਾਸੀ ਮੁਜੱਫਰ ਨਗਰ, ਅਸ਼ੀਸ਼ ਪਰਜਾਪਤੀ ਵਾਸੀ ਬਕਾਣਾ ਯਮੁਨਾ ਨਗਰ, ਅਰਪਿੱਤ ਉਰਫ ਬੋਕਸਰ ਵਾਸੀ ਫਤਿਆਬਾਦ ਹਰਿਆਣਾ ਹਾਲ ਵਾਸੀ B-H 6 ਹੋਸਟਲ ਮਹੇੜੂ ਅਤੇ ਅਮਨ ਚੌਧਰੀ ਵਾਸੀ ਰੁੜਕੀ ਉਤਰਾਖੰਡ ਨੂੰ ਮਿਤੀ 04-05-2024 ਨੂੰ ਗ੍ਰਿਫਤਾਰ ਕਰਕੇ ਪਹਿਲਾ ਹੀ ਕਪੂਰਥਲਾ ਜੇਲ ਵਿੱਚ ਭੇਜਿਆ ਜਾ ਚੁੱਕਾ ਹੈ। ਜੋ ਮੁਕੱਦਮਾ ਦਾ ਮੁੱਖ ਦੋਸ਼ੀ ਜੇ.ਮਨੀ ਰਤਨਮ ਜਿਸ ਵੱਲੋਂ ਪਿਸਟਲ 32 ਬੋਰ ਨਾਲ 05 ਰੋਂਦ ਫਾਈਰ ਕੀਤੇ ਸੀ, ਜੋ ਮੌਕਾ ਤੋਂ 03 ਖੋਲ, 02 ਸਿੱਕੇ ਬ੍ਰਾਮਦ ਕਰ ਲਏ ਸੀ। ਜੋ ਦੌਰਾਨੇ ਤਫਤੀਸ਼ ਮਿਤੀ 12.05.2024 ਨੂੰ ਮੁੱਖ ਦੋਸ਼ੀ ਜੇ.ਮਨੀ ਰਤਰੱਮ ਨੂੰ ਪਵਨ ਪੀ.ਜੀ ਪਿੰਡ ਮਹੇੜੂ ਤੋ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਹੋਇਆ ਇੱਕ ਪਿਸਟਲ ਸਮੇਤ 02 ਮੈਗਜੀਨ, 02 ਰੋਂਦ 7.65 MM ਜਿੰਦਾ ਬ੍ਰਾਮਦ ਕੀਤੇ ਗਏ ਹਨ। ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਪਾਸੋਂ ਹੋਰ ਵੀ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ

error: copy content is like crime its probhihated