Prime Punjab Times

Latest news
SIR - ਜ਼ਿਲ੍ਹੇ ’ਚ 89.21 ਫੀਸਦੀ ਵੋਟਰਾਂ ਦੀ ਹੋਈ ਮੈਪਿੰਗ : ਜ਼ਿਲ੍ਹਾ ਚੋਣ ਅਫ਼ਸਰ ਹਰਿਆਣਾ ਦੇ ਪਿੰਡ ਗੱਜਾਂ ਨੇੜੇ ਨਹਿਰ 'ਚ ਨਹਾਉਂਦੇ ਸਮੇਂ ਚਾਰ ਚੋਂ ਦੋ ਨੌਜਵਾਨਾਂ ਦੀ ਡੁੱਬਣ ਨਾਲ ਹੋਈ ਮੌ+ਤ 34 ਸੰਸਥਾਵਾਂ ਦੇ 1700 ਤੋਂ ਵੱਧ ਵਲੰਟੀਅਰਾਂ ਨੇ ਲਗਾਏ 9000 ਤੋਂ ਉਪਰ ਪੌਦੇ ਭਾਗਵਤ ਕਥਾ ਦੇ ਛੇਵੇਂ ਦਿਨ ਕਥਾਵਾਚਕ ਓਮ ਬਾਵਾ ਨੇ ਦਿੱਤਾ ਨਿਰਮਲ ਮਨ ਅਤੇ ਸੱਚਾਈ ਦਾ ਸੰਦੇਸ਼ KMS ਕਾਲਜ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ - ਪ੍ਰਿੰਸੀਪਲ ਡਾ. ਮਾਨਵ ਸੈਣੀ ਪ੍ਰਦਰਸ਼ਨਕਾਰੀਆਂ ਨੂੰ ਛੱਲੀਆਂ ਵਾਂਗ ਕੁੱਟ ਕੇ ਮੁਗਲ ਰਾਜ ਦੀ ਯਾਦ ਦਿਵਾ ਰਹੀ ਹੈ ਮਾਨ ਸਰਕਾਰ : ਬੇਗਮਪੁਰਾ ਟਾਈਗਰ ਫੋਰਸ ਯੂਰੀਆ ਖਾਦ ਦੀ ਅਣ-ਅਧਿਕਾਰਿਤ ਵਰਤੋਂ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕਫੋਰਸ ਵਲੋਂ ਕੀਤੀ ਗਈ ਅਚਨਚੇਤ ਚੈਕਿੰਗ ਡਿਫੈਂਸ ਰੋਡ ‘ਤੇ ਖੂਨੀ ਟਕਰਾਅ: ਮਾਮੂਲੀ ਵਿਵਾਦ ਨੇ ਧਾਰਨ ਕੀਤਾ ਭਿਆਨਕ ਰੂਪ, ਗੋਲੀ+ਬਾਰੀ ‘ਚ ਦੋ ਦੀ ਮੌ+ਤ ਏ.ਡੀ.ਸੀ.ਨਿਕਾਸ ਕੁਮਾਰ ਨੇ ਨਵੇਂ ਬੈਡਮਿੰਟਨ ਕੋਰਟਾਂ ਦਾ ਕੀਤਾ ਉਦਘਾਟਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ 26 ਦੀ ਸਬ ਕਮੇਟੀ ਚੇਅਰਮੈਨ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ
ADVERTISEMENT
You are currently viewing *ਜਿਲਾ ਸਿੱਖਿਆ ਅਫਸਰ ਪ੍ਰਾਇਮਰੀ ਵੱਲੋਂ ਹਾਜੀਪੁਰ ਤੇ ਸਕੂਲਾਂ ਦਾ ਦੌਰਾ*

*ਜਿਲਾ ਸਿੱਖਿਆ ਅਫਸਰ ਪ੍ਰਾਇਮਰੀ ਵੱਲੋਂ ਹਾਜੀਪੁਰ ਤੇ ਸਕੂਲਾਂ ਦਾ ਦੌਰਾ*

ਦਸੂਹਾ / ਹਾਜੀਪੁਰ (ਚੌਧਰੀ) 

*ਮਿਡ ਡੇ ਮੀਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ : ਡੀ ਈ ਓ ਕਮਲਦੀਪ ਕੌਰ*

: ਡੀ.ਈ.ਓ (ਪ੍ਰਾਇਮਰੀ) ਮੈਡਮ ਕਮਲਦੀਪ ਕੌਰ ਵੱਲੋਂ ਸ਼ਨੀਵਾਰ ਨੂੰ ਬਲਾਕ ਹਾਜੀਪੁਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭਾਗੜਾ, ਰਣਸੋਤਾ, ਸੰਦਵਾਲ-1 ਅਤੇ ਗੋਇਵਾਲ ਸਕੂਲਾਂ ਨੂੰ ਵਿਜਿਟ ਕੀਤਾ ਗਿਆ।ਵਿਜਿਟ ਦੌਰਾਨ ਸਕੂਲਾਂ ਵਿੱਚ ਸਮਰਥ ਪ੍ਰੋਜੈਕਟ ਅਧੀਨ ਮੈਡਮ ਵੱਲੋਂ ਬੱਚਿਆਂ ਦੀ ਟੈਸਟਿੰਗ ਵੀ ਕੀਤੀ ਗਈ।ਡੀ ਈ ਓ ਮੈਡਮ ਵੱਲੋਂ ਸਕੂਲਾਂ ਦੀ ਕਾਫੀ ਪ੍ਰਸ਼ੰਸਾ ਕੀਤੀ ਗਈ। ਅਤੇ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਹਾਜੀਪੁਰ ਦਾ ਵੀ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ। ਦੌਰੇ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਅਮਰਿੰਦਰ ਪਾਲ ਸਿੰਘ ਢਿੱਲੋ, ਬੀ ਐਨ ਓ ਮੈਡਮ ਦਵਿੰਦਰ ਕੌਰ ਅਤੇ ਬਲਾਕ ਦਫਤਰ ਦੇ ਸਮੂਹ ਕਰਮਚਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੈਡਮ ਵੱਲੋਂ ਮਿਡ ਡੇ ਮੀਲ ਦੀ ਗੁਣਵੰਤਾ, ਸਕੂਲ ‘ਚ ਵੱਧ ਤੋਂ ਵੱਧ ਬੱਚੇ ਦਾਖਲ ਕਰਾਉਣ ਸਬੰਧੀ, ਪ੍ਰੋਜੈਕਟ ਸਮਰਥ ਤਹਿਤ ਬੱਚਿਆਂ ਨੂੰ ਜੋ ਟਾਰਗੇਟ ਦਿੱਤੇ ਗਏ ਹਨ ਉਹਨਾਂ ਪੂਰਾ ਕਰਨ ਸਬੰਧੀ ਵਿਸਥਾਰ ਪੂਰਵਕ ਚਰਚਾ ਵੀ ਕੀਤੀ ਗਈ। ਜਿਲਾ ਸਿੱਖਿਆ ਅਫਸਰ ਦੀ ਬਲਾਕ ਹਾਜੀਪੁਰ ਦੀ ਇਸ ਵਿਸੇਸ਼ ਵਿਜਿਟ ਦੌਰਾਨ ਸਾਡੇ ਬਲਾਕ ਦਾ ਮਾਣ ਸਟੇਟ ਸਮਾਰਟ ਸਕੂਲ ਟੀਮ ਮੈਂਬਰ ਗੁਰਮੇਲ ਸੰਦਲ ਜੀ ਵਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ। ਜਿਲਾ ਸਿੱਖਿਆ ਅਫਸਰ ਵਲੋਂ ਸਕੂਲਾਂ ਦੇ ਨਿਰੀਖਣ ਦੌਰਾਨ ਕੀਤੀ ਗਈ ਸਕਾਰਾਤਮਕ ਟਿੱਪਣੀ ਆਪ ਸਭ ਵਲੋਂ ਕੀਤੀ ਮਿਹਨਤ ਨੂੰ ਦਰਸਾਉਂਦੀ ਹੈ.ਭਵਿੱਖ ਵਿੱਚ ਵੀ ਇਹ ਆਸ ਉਮੀਦ ਕੀਤੀ ਜਾਂਦੀ ਹੈ ਬਲਾਕ ਹਾਜੀਪੁਰ ਦੇ ਸਮੂਹ ਅਧਿਆਪਕਾਂ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹਾਜੀਪੁਰ ਅਮਰਿੰਦਰ ਪਾਲ ਸਿੰਘ ਢਿੱਲੋਂ ਜੀ ਨੇ ਜਿਲਾ ਸਿੱਖਿਆ ਅਫਸਰ ਮੈਡਮ ਕਮਲਦੀਪ ਕੌਰ ਨੂੰ ਬਲਾਕ ਵਲੋਂ ਭਵਿੱਖ ਵਿੱਚ ਹੋਰ ਵੀ ਵਧੀਆ ਕਾਰਗੁਜ਼ਾਰੀ ਦਾ ਭਰੋਸਾ ਦਿਵਾਇਆ ਉੱਥੇ ਵਿਸ਼ੇਸ਼ ਤੌਰ ਤੇ ਹਾਜੀਪੁਰ ਬਲਾਕ ਵਿਜਿਟ ਕਰਨ ਤੇ ਧੰਨਵਾਦ ਵੀ ਕੀਤਾ।

error: copy content is like crime its probhihated