Prime Punjab Times

Latest news
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ*
ADVERTISEMENT
You are currently viewing ਤੁਗਲਕਾਬਾਦ ਮੰਦਿਰ ਦੀ ਸਾਰੀ ਜਮੀਨ ਗੁਰੂ ਰਵਿਦਾਸ ਨਾਮਲੇਵਾ ਕੌਮ ਦੇ ਹਵਾਲੇ ਕੀਤੀ ਜਾਵੇ – ਸੰਤ ਸਮਾਜ

ਤੁਗਲਕਾਬਾਦ ਮੰਦਿਰ ਦੀ ਸਾਰੀ ਜਮੀਨ ਗੁਰੂ ਰਵਿਦਾਸ ਨਾਮਲੇਵਾ ਕੌਮ ਦੇ ਹਵਾਲੇ ਕੀਤੀ ਜਾਵੇ – ਸੰਤ ਸਮਾਜ

ਹੁਸ਼ਿਆਰਪੁਰ 31  ਮਾਰਚ  ( ਤਰਸੇਮ ਦੀਵਾਨਾ ) 

ਆਦਮਪੁਰ ਏਅਰਪੋਰਟ ਦਾ ਨਾਮ ਸਤਿਗੁਰੂ ਰਵੀਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ 

: ਸਮੂਹ ਸੰਤ ਸਮਾਜ ਪੰਜਾਬ, ਸਤਿਗੁਰੂ ਰਵਿਦਾਸ , ਭਗਵਾਨ ਵਾਲਮੀਕ, ਸਤਿਗੁਰੂ ਕਬੀਰ ਸਾਹਿਬ ਨਾਮ ਲੇਵਾ ਸੰਗਤਾਂ ਅਤੇ ਅੰਬੇਡਕਰੀ ਜਥੇਬੰਦੀਆਂ ਨੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਇਤਿਹਾਸਕ ਤੁਗਲਕਾਬਾਦ ਮੰਦਿਰ ਚਮਾਰਵਾੜਾ ਦਿੱਲੀ ਦੀ ਸਾਰੀ ਜਮੀਨ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਹਵਾਲੇ ਕਰਨ ਅਤੇ ਆਦਮਪੁਰ ਏਅਰਪੋਰਟ ਦਾ ਨਾਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਣ ਲਈ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਸੰਤ ਇੰਦਰ ਦਾਸ ਸ਼ੇਖੇ ਜਨਰਲ ਸਕੱਤਰ, ਸੰਤ ਪ੍ਰਦੀਪ ਦਾਸ ਕੂਪੁਰ ਕਠਾਰ, ਸੰਤ ਸਰਵਣ ਦਾਸ ਸੀਨੀ.ਮੀਤ ਪ੍ਰਧਾਨ, ਸੰਤ ਬਲਵੰਤ ਸਿੰਘ ਡੀਗਰੀਆਂ ਮੀਤ ਪ੍ਰਧਾਨ, ਸੰਤ ਰਮੇਸ਼ ਦਾਸ ਕਲਰਾਂ,ਸੰਤ ਧਰਮਪਾਲ ਸ਼ੇਰਗੜ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਅਤੇ ਅਨੇਕਾਂ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਕੇਦਰ ਸਰਕਾਰ ਨੂੰ ਕਿਹਾ  ਸੰਤਾਂ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋ  ਬਹੁਜਨ ਸਮਾਜ ਦੇ ਦੋ ਮੁੱਖ ਮੁੱਦਿਆਂ ਤੇ ਕੇਂਦਰ ਸਰਕਾਰ ਤੋਂ ਸੰਤ ਸਮਾਜ ਵਲੋ ਮੰਗ ਕੀਤੀ ਗਈ, ਕਿ ਜੋਂ ਸਤਿਗੁਰੂ ਰਵਿਦਾਸ ਮੰਦਿਰ ਚਮਾਰਵਾੜ੍ਹਾ ਸ੍ਰੀ ਤੁਗਲਕਾਬਾਦ ਮੰਦਿਰ ਦਿੱਲੀ ਨੂੰ ਕੇਂਦਰ ਸਰਕਾਰ ਅਧੀਨ ਦਿੱਲੀ ਡਿਵੈਲਪਮੈਂਟ ਅਥਾਰਟੀ ਦੁਆਰਾ ਅਗਸਤ 2019 ਵਿੱਚ ਤੋੜਿਆ ਗਿਆ ਸੀ। ਜਿਸ ਕਾਰਨ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਅਤੇ ਸਮਾਜ ਦੇ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਸੀ ਤੇ ਪੁੱਜੀ ਹੈ। ਉਹਨਾ ਕਿਹਾ ਕਿ ਉਸ ਵੇਲੇ ਸਮੁੱਚੇ ਸੰਤ ਸਮਾਜ ਦੀ ਅਗਵਾਈ ਹੇਠ ਬਹੁਜਨ ਸਮਾਜ ਵਲੋਂ ਵਿਸ਼ਵ ਵਿਆਪੀ ਭਾਰੀ ਰੋਸ ਪ੍ਰਦਰਸ਼ਨ ਕੀਤੇ ਗਏ ਸਨ। ਉਹਨਾ ਕਿਹਾ ਕਿ ਜੋਂ ਜ਼ਮੀਨ ਮੋਕੇ ਦੇ ਹਾਕਮ ਸਿਕੰਦਰ ਲੋਧੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਭੇਟਾਂ ਕੀਤੀ ਸੀ ਉਸ ਸਾਰੀ ਜਮੀਨ ਤੇ ਕੇਵਲ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦਾ ਅਧਿਕਾਰ ਹੈ, ਨਾ ਕਿ ਸਰਕਾਰ ਦਾ ਆਗੂਆ ਨੇ ਕਿਹਾ ਕਿ ਮੰਦਿਰ ਤੋੜੇ ਨੂੰ ਸਾਢੇ ਚਾਰ ਸਾਲ ਬੀਤ ਗਏ ਹਨ ਅਜੇ ਤੱਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਰਾਸਤ ਵਾਪਿਸ ਨਹੀਂ ਕੀਤੀ ਗਈ। ਉਹਨਾ ਕਿਹਾ ਕਿ ਸਮੁੱਚਾ ਸੰਤ ਸਮਾਜ ਮੰਗ ਕਰਦਾ ਹੈ ਕਿ ਮੁੜ ਓਹ ਪੂਰੀ ਜ਼ਮੀਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਨੂੰ ਵਾਪਸ ਕੀਤੀ ਜਾਵੇ ਅਤੇ ਇਸਨੂੰ ਬੇਗ਼ਮਪੁਰਾ ਵਿਸ਼ਵ ਵਿਰਾਸਤ ਘੋਸ਼ਿਤ ਕੀਤਾ ਜਾਵੇ।
ਉਹਨਾ ਕਿਹਾ ਕਿ ਆਦਮਪੁਰ (ਜਲੰਧਰ) ਏਅਰਪੋਰਟ ਦਾ ਨਾਮ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ। ਜਿਸਦਾ ਪਹਿਲਾਂ ਵੀ ਵਾਅਦਾ ਕੇਂਦਰ ਸਰਕਾਰ ਦੇ ਮੰਤਰੀ ਕਰ ਚੁੱਕੇ ਹਨ। ਇਸ ਦਾ ਮਤਾ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋ ਚੁੱਕਾ ਹੈ। ਇਸ ਮੌਕੇ ਸੰਤਾਂ, ਮਹਾਂਪੁਰਸ਼ਾਂ, ਸਮਾਜਿਕ ਆਗੂਆਂ ਨੇ ਕਿਹਾ ਕਿ ਜਲਦ ਹੀ ਕੌਮ ਦਾ ਇਕ ਵੱਡਾ ਇਕੱਠ ਕਰਕੇ ਇਨਾਂ ਅਹਿਮ ਮੁੱਦਿਆਂ ਤੇ ਅੰਦੋਲਨ ਦੀ ਰੂਪ ਰੇਖਾ ਤਿਆਰ ਕਰਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।  ਇਸ ਮੌਕੇ ਐਡਵੋਕੇਟ ਵਿਜੇ ਕੁਮਾਰ ਬੱਧਣ,ਧਰਮਪਾਲ ਗੌਤਮ, ਲਲਿਤ ਅੰਬੇਡਕਰੀ, ਰਮੇਸ਼ ਚੌਹਕਾਂ , ਐਡਵੋਕੇਟ ਮਧੁ ਰਤਨਾ, ਐਡਵੋਕੇਟ ਦੀਕਸ਼ਾ, ਐਡਵੋਕੇਟ ਸੀਮਾ, ਸਤਨਾਮ ਕਲਸੀ,ਭਿੰਦਾ ਵਿਰਦੀ, ਵਰਿੰਦਰ ਬੰਗਾ, ਦਯਾ ਰਾਮ ਵਿਰਦੀ, ਸੁਰਿੰਦਰ ਪਾਲ,ਅਜੇ ਮੇਨਕਾ, ਕਿਸ਼ਨ ਚੰਦ ਲੋਈ ਆਦਿ ਸਾਮਾਜਿਕ ਕਾਰਕੁੰਨ ਹਾਜਰ ਸਨ।