Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਯਾਦਗਾਰੀ ਹੋ ਨਿਬੜਿਆ 36ਵਾਂ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਯਾਦ ਨੂੰ ਸਮਰਪਿਤ ਸਲਾਨਾ ਮੇਲਾ

ਯਾਦਗਾਰੀ ਹੋ ਨਿਬੜਿਆ 36ਵਾਂ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਯਾਦ ਨੂੰ ਸਮਰਪਿਤ ਸਲਾਨਾ ਮੇਲਾ

ਫਗਵਾੜਾ 26 ਮਾਰਚ (ਲਾਲੀ ਦਾਦਰ)

* ਪੰਜਾਬ ਦੇ ਨਾਮਵਰ ਗਾਇਕ ਕਲਾਕਾਰਾਂ ਨੇ ਲਗਵਾਈ ਭਰਪੂਰ ਹਾਜਰੀ

:  ਪੰਜਾਬ ਦੀ ਨਾਮਵਰ ਗਾਇਕ ਜੋੜੀ ਸਵ. ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਨਿੱਘੀ ਯਾਦ ਨੂੰ ਸਮਰਪਿਤ 36ਵੀਂ ਸਲਾਨਾ ਬਰਸੀ ਅਤੇ ਸੱਭਿਆਚਾਰਕ ਮੇਲਾ ਨਵੀਂ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ ਜੋ ਕਿ ਯਾਦਗਾਰੀ ਹੋ ਨਿਬੜਿਆ। ਪ੍ਰਬੰਧਕਾਂ ਗੁਰਮੀਤ ਮਹਿਮੀ, ਰੁਬੀਨਾ ਮਹਿਮੀ, ਜੀ.ਆਰ.ਐਮ ਇੰਟਰਟੇਨਮੈਂਟਸ ਅਤੇ ਜੈਮਨ ਚਮਕੀਲਾ ਦੀ ਰਹਿਨੁਮਾਈ ਹੇਠ ਆਯੋਜਿਤ ਮੇਲੇ ਦੌਰਾਨ ਮਹਿਮਾਨਾਂ ਤੇ ਕਲਾਕਾਰਾਂ ਵਲੋਂ ਚਮਕੀਲਾ ਜੋੜੀ ਦੀ ਤਸਵੀਰ ਤੇ ਫੁੱਲ ਮਾਲਾਵਾਂ ਅਰਪਿਤ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਗਈ। ਉਹਨਾਂ ਕਿਹਾ ਕਿ ਬੇਸ਼ਕ ਚਮਕੀਲਾ ਤੇ ਅਮਰਜੋਤ ਸਰੀਰਿਕ ਤੋਰ ਤੇ 36 ਸਾਲ ਪਹਿਲਾਂ ਇਸ ਦੁਨੀਆ ਤੋਂ ਅਲਵਿਦਾ ਹੋ ਚੁੱਕੇ ਹਨ ਪਰ ਉਹਨਾਂ ਦੀ ਆਵਾਜ ਹਮੇਸ਼ਾ ਅਮਰ ਰਹੇਗੀ। ਉਪਰੰਤ ਨਾਮਵਰ ਪੰਜਾਬੀ ਗਾਇਕ ਕਲਾਕਾਰਾਂ ਜਸਵੰਤ ਸੰਦੀਲਾ, ਅਮਰ ਅਰਸ਼ੀ ਤੇ ਬੀਬਾ ਨਰਿੰਦਰ ਜੋਤ, ਪਾਲੀ ਦੇਤਵਾਲੀਆ, ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ, ਚਮਕ ਚਮਕੀਲਾ, ਅਮਰਪ੍ਰੀਤ, ਰਣਜੀਤ ਮਨੀ, ਕਿੱਕਰ ਡਾਲੇਵਾਲਾ, ਜੈਮਨ ਚਮਕੀਲਾ ਰੀਆ ਸੰਧੂ, ਦਲਵਿੰਦਰ ਦਿਆਲਪੁਰੀ, ਅਵਤਾਰ ਚਮਕ, ਜਗਤਾਰ ਸਿੱਧੂ ਅਤੇ ਬੀਬਾ ਮਨਦੀਪ ਮੈੱਡੀ, ਜੋਤੀ ਕੋਹਿਨੂਰ, ਜੱਸੀ ਸਾਇਆ ਵਾਲਾ, ਜਮੀਲ ਅਖ਼ਤਰ, ਗੁਲਾਬ ਸਿੱਧੂ, ਅਨਮੋਲ ਵਿਰਕ, ਹਰਨੇਕ ਘਾਰੂ, ਹੈਪੀ ਰਣਦੇਵ, ਗੀਤਾ ਬਾਲੀ, ਗੁਰਜੀਤ ਤਲਵੰਡੀ ਸਾਬੋ ਆਦਿ ਨੇ ਆਪਣੀ ਭਰਪੂਰ ਹਾਜਰੀ ਲਗਵਾਈ। ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੁਖਵਿੰਦਰ ਗੋਰਾ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਪ੍ਰਸਿੱਧ ਗੀਤਕਾਰ ਸੇਵਾ ਸਿੰਘ ਨੌਰਥ, ਕਰਮ ਸਿੰਘ ਮਹਾਲਵੀਂ, ਗਿੱਲ ਨੱਥੋਹੇੜੀ ਵਾਲਾ, ਬੰਤ ਰਾਮਪੁਰੇ ਵਾਲਾ, ਪਾਲੀ ਦੇਤਵਾਲੀਆ ਤੇ ਚਮਕੀਲੇ ਦੇ ਅਣਗੌਲੇ ਰਹੇ ਸਾਜ਼ਿੰਦੇ ਸੱਤਾ ਸਤਨੌਰ, ਪ੍ਰਿਥੀਪਾਲ ਸਿੰਘ ਢੱਕਣ ਅਤੇ ਦੀਪਾ ਤੂੰਬੀ ਵਾਲਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਅਨੇਕਾਂ ਕਲਾਵਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਪ੍ਰਸਿੱਧ ਗੀਤਕਾਰ ਸੂਬਾ ਉਦੇਸੀਆ, ਬੰਸੀ ਬਰਨਾਲਾ, ਮਾਂਗਟ ਸਾਬ, ਮੱਖਣ ਸਿੰਘ ਮਸਤਾਨਾ, ਬਾਵਾ ਕਲੇਰ, ਅਮਨ ਫੁੱਲਾਂਵਾਲ, ਗਿੱਲ ਡੁੱਗਰੀ, ਮੇਜਰ ਜਖੇਪਲ, ਗੁਰਬਾਜ਼ ਗਿੱਲ, ਗੀਤਕਾਰ ਗੋਰਾ ਢੇਸੀ ਨੂੰ ਵੀ ਸਨਮਾਨਤ ਕੀਤਾ ਗਿਆ। ਅਖੀਰ ਵਿਚ ਪ੍ਰਬੰਧਕਾਂ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਸਲਾਨਾ ਬਰਸੀ ਸਮਾਗਮ ਨੂੰ ਕਰਵਾਉਣ ਮਕਸਦ ਮਰਹੂਮ ਗਾਇਕ ਜੋੜੀ ਦੀ ਯਾਦ ਨੂੰ ਤਾਜਾ ਰੱਖਣਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਾਇਕੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਆਰਥਕ ਤੰਗੀ ਦਾ ਸ਼ਿਕਾਰ ਗਾਇਕਾਂ ਦੀ ਬਾਂਹ ਫੜੀ ਜਾਵੇ। ਇਸ ਮੌਕੇ ਸੰਦੀਪ ਡਰੋਲੀ, ਸੰਜੀਵ ਭੁੱਲਾਰਾਈ, ਗੀਤਕਾਰ, ਕਮਲ ਸੀਪਾ, ਜਸਵੰਤ ਹਰਦਾਸਪੁਰੀ, ਮੀਕਾ ਗੰਗੜ, ਅਵਤਾਰ ਕਲੇਰ, ਸੋਢੀ ਮੁਠੱਡਾ, ਜਗਤਾਰ ਢਿੱਲੋਂ, ਸੁੱਖੀ ਬੋਪਾਰਾਏ, ਤੇਜਾ ਤਲਵੰਡੀ, ਡਾਕਟਰ ਦਲਵੀਰ ਜਲੰਧਰ, ਅਨੂਪ ਸਿੱਧੂ, ਹੁਸਨਾ ਨੱਥੇਵਾਲ, ਅਵਤਾਰ ਸੋਹੀਆਂ, ਬਿੱਟੂ ਮਲੇਰਕੋਟਲਾ ਅਤੇ ਰਾਣਾ ਰਾਣੀਪੁਰੀਆ ਤੋਂ ਇਲਾਵਾ ਵੱਡੀ ਗਿਣਤੀ ‘ਚ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੇ ਚਾਹੁਣ ਵਾਲੇ ਹਾਜਰ ਸਨ।