Prime Punjab Times

Latest news
ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਵਿਖੇ ਫੌਜ ‘ਚ ਅਫ਼ਸਰ ਬਣਨ ਦੀ ਕੋਚਿੰਗ ਦਾ ਪਹਿਲਾ ਬੈਚ ਜ... ​ਸੰਕਟ ਵਿੱਚ ਪੰਜਾਬ ਦੇ ਏਡਿਡ ਸਕੂਲ ਅਧਿਆਪਕਾਂ ਦੇ ਸੁਰੱਖਿਅਤ ਭਵਿੱਖ ਅਤੇ ਅਸਤਿਤਵ ਲਈ ਸਰਕਾਰੀ ਸਕੂਲਾਂ ਵਿੱਚ ਪੂਰਨ ਵਿਲੈ ... ਰਾਜਪੁਰ ਕੰਢੀ ਵਿਖੇ ਤਿੰਨ ਦਿਨਾਂ ਸਲਾਨਾ ਛਿੰਝ ਮੇਲਾ 15 ਜੂਨ ਤੋਂ ਗਭਵਤੀਆਂ ਮਹਿਲਾਵਾਂ ਸਰਕਾਰੀ ਸੰਸਥਾਂ ਵਿਚ ਹੀ ਜਣੇਪਾ ਕਰਾਉਣ : ਡਾ. ਸੁਦੇਸ਼ ਰਾਜਨ दीन दयाल उपाध्याय मार्केट गोलीकांड मामले में गिरफ्तार युवक की पुलिस ने करवाई परेड, समाज विरोधी तत्वो... ਛੀਨਾ ਹਸਪਤਾਲ ’ਤੇ ਚੱਲੀਆਂ ਗੋਲੀਆਂ, ਨਰਸ ਜ਼ਖ਼ਮੀ; ਪੁਲਿਸ ਵੱਲੋਂ ਜਾਂਚ ਸ਼ੁਰੂ SIR - ਜ਼ਿਲ੍ਹੇ ’ਚ 89.21 ਫੀਸਦੀ ਵੋਟਰਾਂ ਦੀ ਹੋਈ ਮੈਪਿੰਗ : ਜ਼ਿਲ੍ਹਾ ਚੋਣ ਅਫ਼ਸਰ ਹਰਿਆਣਾ ਦੇ ਪਿੰਡ ਗੱਜਾਂ ਨੇੜੇ ਨਹਿਰ 'ਚ ਨਹਾਉਂਦੇ ਸਮੇਂ ਚਾਰ ਚੋਂ ਦੋ ਨੌਜਵਾਨਾਂ ਦੀ ਡੁੱਬਣ ਨਾਲ ਹੋਈ ਮੌ+ਤ 34 ਸੰਸਥਾਵਾਂ ਦੇ 1700 ਤੋਂ ਵੱਧ ਵਲੰਟੀਅਰਾਂ ਨੇ ਲਗਾਏ 9000 ਤੋਂ ਉਪਰ ਪੌਦੇ ਭਾਗਵਤ ਕਥਾ ਦੇ ਛੇਵੇਂ ਦਿਨ ਕਥਾਵਾਚਕ ਓਮ ਬਾਵਾ ਨੇ ਦਿੱਤਾ ਨਿਰਮਲ ਮਨ ਅਤੇ ਸੱਚਾਈ ਦਾ ਸੰਦੇਸ਼
ADVERTISEMENT
You are currently viewing ਸ਼੍ਰੀ ਰਾਮ ਜਨਮ ਭੂਮੀ ਅਯੋਧਿਆ (ਟਰੱਸਟ) ਵੱਲੋਂ ਰਾਜੀਵ ਦੀਕਸ਼ਿਤ ਗਊਸ਼ਾਲਾ ਦੁਆਰਾ ਚੇਅਰਮੈਨ ਚੌਧਰੀ ਕੁਮਾਰ ਸੈਣੀ ਅਤੇ ਕਰਨਲ ਜੋਗਿੰਦਰ ਲਾਲ ਸ਼ਰਮਾ ਨੂੰ ਸੱਦਾ ਪੱਤਰ ਭੇਂਟ ਕੀਤਾ

ਸ਼੍ਰੀ ਰਾਮ ਜਨਮ ਭੂਮੀ ਅਯੋਧਿਆ (ਟਰੱਸਟ) ਵੱਲੋਂ ਰਾਜੀਵ ਦੀਕਸ਼ਿਤ ਗਊਸ਼ਾਲਾ ਦੁਆਰਾ ਚੇਅਰਮੈਨ ਚੌਧਰੀ ਕੁਮਾਰ ਸੈਣੀ ਅਤੇ ਕਰਨਲ ਜੋਗਿੰਦਰ ਲਾਲ ਸ਼ਰਮਾ ਨੂੰ ਸੱਦਾ ਪੱਤਰ ਭੇਂਟ ਕੀਤਾ

ਦਸੂਹਾ 19 ਜਨਵਰੀ (ਚੌਧਰੀ) 

: ਸ਼੍ਰੀ ਰਾਮ ਜਨਮ ਭੂਮੀ ਮੰਦਰ ਟਰੱਸਟ ਅਯੋਧਿਆ ਦੇ ਸਹਿਯੋਗ ਨਾਲ ਦਿ ਗ੍ਰੇਟ ਰਾਜੀਵ ਦੀਕਸ਼ਿਤ ਗਊਸ਼ਾਲਾ ਸੁਸਾਇਟੀ ਦਸੂਹਾ ਵੱਲੋਂ ਬਾਬੂ ਅਰੁਣ ਕੁਮਾਰ ਗਊਸ਼ਾਲਾ ਪ੍ਰਬੰਧਕ, ਠਾਕੁਰ ਵਿਜੈ ਸਿੰਘ ਅਤੇ ਅਨੁਰਾਗ ਨੇ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਚੇਅਰਮੈਨ ਚੌਧਰੀ ਕੁਮਾਰ ਸੈਣੀ, ਪ੍ਰਿੰਸੀਪਲ ਡਾ. ਸ਼ਬਨਮ ਕੌਰ ਅਤੇ ਡਾਇਰੈਕਟਰ ਡਾ. ਮਾਨਵ ਸੈਣੀ ਨੂੰ ਸੰਯੁਕਤ ਰੂਪ ਵਿੱਚ ਅਯੋਧਿਆ ਧਾਮ ਤੋਂ ਆਇਆ ਸੱਦਾ ਪੱਤਰ ਅਤੇ ਅਕਸ਼ ਪ੍ਰਸ਼ਾਦ ਰੂਪ ਵਿੱਚ ਭੇਂਟ ਕੀਤੇ। ਇਸ ਮੌਕੇ ਤੇ ਕਰਨਲ ਜੋਗਿੰਦਰ ਲਾਲ ਸ਼ਰਮਾ ਪ੍ਰਧਾਨ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੁਸਾਇਟੀ ਰਜਿ. ਦਸੂਹਾ ਨੂੰ ਵੀ ਅਯੋਧਿਆ ਮੰਦਰ ਦਾ ਸਿਰੋਪਾ, ਭਗਵਾਨ ਸ਼੍ਰੀ ਰਾਮ ਜੀ ਦੀ ਮਾਲਾ, ਸੱਦਾ ਪੱਤਰ ਸ਼੍ਰੀ ਰਾਮ ਜਨਮ ਭੂਮੀ ਮੰਦਰ ਟਰੱਸਟ ਅਯੋਧਿਆ ਅਤੇ ਅਯੋਧਿਆ ਧਾਮ ਮੰਦਰ ਦੇ ਅਕਸ਼ ਪ੍ਰਸ਼ਾਦ ਦੇ ਰੂਪ ਵਿੱਚ ਭੇਂਟ ਕੀਤੇ। ਇਸ ਮੌਕੇ ਤੇ ਚੌਧਰੀ ਕੁਮਾਰ ਸੈਣੀ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ 20 ਜਨਵਰੀ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਅਤੇ 22 ਜਨਵਰੀ ਨੂੰ ਸ਼੍ਰੀ ਰਾਮ ਚੰਦਰ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਤੇ ਸੈਣੀ ਪਰਿਵਾਰ ਵੱਲੋਂ ਬਾਬਾ ਬਾਲਕ ਨਾਥ ਮੰਦਰ ਦੇ ਸਾਹਮਣੇ ਸ਼੍ਰੀ ਮਤੀ ਮੰਜੁਲਾ ਸੈਣੀ ਚੇਅਰਪਰਸਨ ਕੇ.ਐਮ.ਐਸ ਕਾਲਜ ਦੀ ਯਾਦ ਵਿੱਚ ਖੀਰ ਦੇ ਲੰਗਰ ਵਿੱਚ ਸ਼ਾਮਲ ਹੋਣ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵੈਦ ਵਿਵੇਕ ਗੁਪਤਾ, ਸੁਰਿੰਦਰ ਨਾਥ ਸ਼ਰਮਾ ਅਤੇ ਐਚ.ਓ.ਡੀ ਡਾ. ਰਾਜੇਸ਼ ਕੁਮਾਰ ਸ਼ਾਮਲ ਸਨ।

ਫੋਟੋ : ਕੇ.ਐਮ.ਐਸ ਕਾਲਜ ਦੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਅਤੇ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਪ੍ਰਧਾਨ ਕਰਨੈਲ ਜੋਗਿੰਦਰ ਲਾਲ ਸ਼ਰਮਾ ਨੂੰ ਬਾਬੂ ਅਰੁਣ ਕੁਮਾਰ ਜੀ ਅਯੋਧਿਆ ਧਾਮ ਮੰਦਰ ਦਾ ਸੱਦਾ ਪੱਤਰ ਭੇਂਟ ਕਰਦੇ ਹੋਏ।

error: copy content is like crime its probhihated