Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing *ਅਰਬਨ ਅਸਟੇਟ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸ਼੍ਰੀ ਰਾਮ ਮੰਦਰ ਦੀ ਪ੍ਰਾਨ ਪ੍ਰਤਿਸ਼ਠਾ ਸਮਾਰੋਹ ਲਈ ਸਦਾ ਦਿੱਤਾ*

*ਅਰਬਨ ਅਸਟੇਟ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸ਼੍ਰੀ ਰਾਮ ਮੰਦਰ ਦੀ ਪ੍ਰਾਨ ਪ੍ਰਤਿਸ਼ਠਾ ਸਮਾਰੋਹ ਲਈ ਸਦਾ ਦਿੱਤਾ*

ਬਟਾਲਾ 14 ਜਨਵਰੀ (ਅਵਿਨਾਸ਼ ਸ਼ਰਮਾ)

22 ਜਨਵਰੀ ਦਾ ਦਿਨ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਦਰਜ਼ ਹੋਵੇਗਾ : ਕਿਸ਼ਨ ਲਾਲ ਗੁਪਤਾ

: ਮਕਰ ਸਕਰਾਂਤੀ ਦੇ ਸ਼ੁੱਭ ਦਿਹਾੜੇ ਤੇ ਰਾਸ਼ਟਰੀ ਸਵੈ ਸੇਵਕ ਸੰਘ, ਵਨਵਾਸੀ ਕਲਿਆਣ ਆਸ਼ਰਮ ਅਤੇ ਨੀਵ ਵੈਲਫੇਅਰ ਸੁਸਾਇਟੀ ਦੇ ਸਾਂਝੇ ਉਪਰਾਲੇ ਨਾਲ ਅਯੋਧਿਆ ਤੋ ਆਏ ਪਵਿੱਤਰ ਅਕਸ਼ਤ ਕਲਸ਼ ਅਤੇ ਪਤਰੱਕ ਅਰਬਨ ਅਸਟੇਟ ਵਿਖੇ ਵੰਡੇ ਗਏ। ਇਸ ਮੌਕੇ ਤੇ ਅਯੋਧਿਆ ਸਮਿਤੀ ਦੇ ਪਾਲਕ ਕਿਸ਼ਨ ਲਾਲ ਗੁਪਤਾ ਨੇ ਸੰਬੋਧਨ ਦੌਰਾਨ ਕਿਹਾ ਕਿ 22 ਜਨਵਰੀ ਦਾ ਦਿਨ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਦਰਜ ਹੋਵੇਗਾ। ਉਨ੍ਹਾਂ ਕਿਹਾ ਕਿ 22 ਜਨਵਰੀ ਦੇ ਦਿਨ ਲਈ ਰਾਮ ਭਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਤੇ ਨੀਵ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜੀਵ ਵਿਗ ਨੇ ਕਿਹਾ ਕਿ ਇਹ ਸਿਰਫ ਭਾਰਤ ਵਿਚ ਹੀ ਨਹੀਂ ਪਰ ਵਿਦੇਸ਼ਾਂ ਵਿਚ 22 ਜਨਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਦੂਤਾਂ ਦੀਆਂ ਟੋਲੀਆਂ ਦਾ ਹਰ ਪਾਸੇ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉੱਘੇ ਟਰਾਂਸਪੋਰਟਰ ਲਾਲੀ ਵਾਲਿਆ ਨੇ ਕਿਹਾ ਕਿ 22 ਜਨਵਰੀ ਦੇ ਦਿਨ ਲਗਭਗ ਹਰ ਮੰਦਿਰ ਵਿਚ ਐੱਲ ਈ ਡੀ ਲਗਾ ਕੇ ਅਯੋਧਿਆਂ ਤੋ ਸਿੱਧਾ ਪ੍ਰਸਾਰਨ ਦਿਖਾਇਆ ਜਾਵੇਗਾ ਜਿਸ ਨਾਲ ਹਰ ਰਾਮ ਭਗਤ ਪ੍ਰਾਨ ਪ੍ਰਤਿਸ਼ਠਾ ਦਾ ਸਮਾਰੋਹ ਦੇਖ ਸਕੇਗਾ।ਇਸ ਮੌਕੇ ਤੇ ਵਨ ਵਾਸੀ ਕਲਿਆਣ ਆਸ਼ਰਮ ਦੇ ਸਹਿ ਪਰਚਾਰ ਪਰਮੁੱਖ ਪ੍ਰਾਂਤ ਈਸ਼ੂ ਰਾਂਚਲ਼ ਨੇ ਕਿਹਾ ਕਿ 22 ਜਨਵਰੀ ਨੂੰ
ਘਰ ਵਿਚ ਦੀਪਮਾਲਾ ਕਰਕੇ ਦੀਵਾਲੀ ਵਾਂਗ ਇਹ ਪਵਿੱਤਰ ਦਿਨ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਪੀੜ੍ਹੀ ਬਹੁਤ ਭਾਗਾਂ ਵਾਲੀ ਹੈ ਜਿਸ ਨੂੰ ਸ਼੍ਰੀ ਰਾਮ ਮੰਦਰ ਅਯੋਧਿਆ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ। ਇਸ ਮੌਕੇ ਤੇ ਬੇਅਰਿੰਗ ਕਾਲਜ ਦੇ ਪ੍ਰਿੰਸੀਪਲ ਅਸ਼ਵਨੀ ਕਾਂਸਰਾ, ਹਰੀ ਮੰਦਿਰ ਕਮੇਟੀ ਦੇ ਚੇਅਰਮੈਨ ਪਰਵੀਨ ਤ੍ਰੇਹਨ, ਕੁਲਦੀਪ ਕਿਸ਼ਨ ਵਿਗ, ਪਰਵੀਨ ਤ੍ਰੇਹਨ , ਡਾਕਟਰ ਲੁਕੇਸ਼ ਸ਼ਰਮਾ, ਨੀਰਜ ਕਾਂਸਰਾ, ਵਨ ਵਾਸੀ ਕਲਿਆਣ ਆਸ਼ਰਮ ਦੇ ਜਿਲਾ ਸਚਿਵ ਸੁਰੇਸ਼ ਪਠਾਨੀਆ, ਕਾਰਜਕਾਰੀ ਮੈਂਬਰ ਅਮਰ ਮਹਿਤਾ, ਵੈਦਿਕ ਕਰਮਾਂ ਤੇ ਐਮ ਡੀ ਤਾਰਾ ਸਿੰਘ ਉੱਪਲ,ਆਰ ਐੱਸ ਐੱਸ ਦੇ ਅਤੂਲ ਬਜਾਜ ,ਹਿਊਮਨ ਰਾਇਟਸ ਜਿਲਾ ਪ੍ਰਧਾਨ ਲਵਲੀ ਕੁਮਾਰ, ਦਿਨੇਸ਼ ਮਿੱਤਲ , ਅਜੇ ਚੋਪੜਾ, ਵਿਸ਼ਾਲ ਸਾਨਨ,ਅਜੇ ਕੁਮਾਰ, ਵਿਸ਼ਵਾਸ ਫਾਊਂਡੇਸ਼ਨ ਪ੍ਰਧਾਨ ਸ਼ੰਮੀ ਕਪੂਰ,ਸੁਭਾਸ਼ ਸ਼ਰਮਾ, ਹਰੀਸ਼ ਮਹਾਜਨ,ਨੀਵ ਦੇ ਹਿਊਮਨ ਰਾਇਟਸ ਚੇਅਰਮੈਨ ਦੀਪਕ ਪੱਥਰੀਆਂ, ਪਰਵੇਸ਼ ਰਿੰਕੂ ਆਦਿ ਹਾਜ਼ਿਰ ਸਨ।*

error: copy content is like crime its probhihated