Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਸਰਪੰਚ ਸੰਦੀਪ ਕੁਮਾਰ ਦਾ ਗੋਲੀਆਂ ਮਾਰਕੇ ਕਤਲ ਕਰਨ ਵਾਲਿਆਂ ਚੋ ਇੱਕ ਗ੍ਰਿਫਤਾਰ : ਸੁਰਿੰਦਰ ਲਾਂਬਾ

ਸਰਪੰਚ ਸੰਦੀਪ ਕੁਮਾਰ ਦਾ ਗੋਲੀਆਂ ਮਾਰਕੇ ਕਤਲ ਕਰਨ ਵਾਲਿਆਂ ਚੋ ਇੱਕ ਗ੍ਰਿਫਤਾਰ : ਸੁਰਿੰਦਰ ਲਾਂਬਾ

ਹੁਸ਼ਿਆਰਪੁਰ 5 ਜਨਵਰੀ (PPT NEWS ) 

: ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਨੇ ਦੱਸਿਆ ਕਿ ਬੀਤੇ ਕੱਲ ਚਾਰ ਜਨਵਰੀ ਨੂੰ ਮੁੱਖ ਅਫਸਰ ਥਾਣਾ ਬੁੱਲੋਵਾਲ  ਨੂੰ ਅਮਰੀਕ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਡਡਿਆਣਾ ਕਲਾਂ, ਥਾਣਾ ਹਰਿਆਣਾ, ਹੁਸ਼ਿ: ਨੇ ਬਿਆਨ ਦਰਜ ਕਰਵਾਇਆ ਕਿ ਉਸਦਾ ਭਰਾ ਸੰਦੀਪ ਕੁਮਾਰ ਸਰਪੰਚ ਉਰਫ ਚੀਨਾ ਜੋ ਕਿ ਅੱਡਾ ਦੁਸੜਕਾ ਵਿਖੇ ਆਪਣੀ ਟਾਇਲਾਂ ਦੀ ਦੁਕਾਨ ਕਰਦਾ ਸੀ, ਬੀਤੇ ਕੱਲ ਵਕਤ ਕਰੀਬ ਸਵੇਰੇ 10.00 ਵਜੇ ਉਸਦੇ ਭਰਾ ਦੀ ਦੁਕਾਨ ਤੇ 03 ਨੌਜਵਾਨ ਲੜਕੇ ਆਏ, ਜਿਹਨਾਂ ਵਿੱਚ ਅਨੂਪ ਕੁਮਾਰ ਉਰਫ ਵਿੱਕੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਅਸਲਪੁਰ, ਥਾਣਾ ਬੁੱਲੋਵਾਲ ਅਤੇ 02 ਨਾ-ਮਲੂਮ ਵਿਅਕਤੀ ਮੋਟਰਸਾਈਕਲ ਪਰ ਸਵਾਰ ਸਨ। ਜਿੱਥੇ ਅਨੂਪ ਕੁਮਾਰ ਉਰਫ ਵਿੱਕੀ ਨੇ ਆਪਣੇ ਪਿਸਟਲ ਨਾਲ ਉਸਦੇ ਭਰਾ ਸੰਦੀਪ ਕੁਮਾਰ ਪਰ ਫਾਇਰ ਕੀਤਾ, ਜੋ ਕਿ ਇਹ ਫਾਇਰ ਉਸਦੇ ਭਰਾ ਦੀ ਛਾਤੀ ਦੇ ਸੱਜੇ ਪਾਸੇ ਲੱਗਾ, ਮੌਕੇ ਤੇ  ਉਕਤ ਦੋਸ਼ੀ ਵੱਲੋਂ ਆਪਣੀ ਪਿਸਟਲ ਤੋਂ ਕੁੱਲ 03 ਫਾਈਰ ਕੀਤੇ ਗਏ। ਜਿਸਤੇ ਬਾਅਦ ਵਿੱਚ ਇਹ ਦੋਸ਼ੀ ਉਸਦੇ ਭਰਾ ਨੂੰ ਗਾਲਾਂ ਕੱਢਦੇ ਹੋਏ ਮੌਕੇ ਤੋਂ ਫਰਾਰ ਹੋ ਗਏ, ਜਿਸਨੂੰ ਤੁਰੰਤ  ਕੇ.ਡੀ.ਐਮ ਹਸਪਤਾਲ ਦਾਖਿਲ ਕਰਵਾਇਆ ਗਿਆ ਜਿੱਥੇ ਡਾਕਟਰ ਨੇ ਉਸਦੇ ਭਰਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿਸਤੇ  302/34 ਭ.ਦ ਅਤੇ 25-27/54/59 ਅਸਲਾ ਐਕਟ, ਥਾਣਾ ਬੁੱਲੋਵਾਲ ਵਿਖੇ ਮੁਕੱਦਮਾ  ਕੀਤਾ ਗਿਆ। ਉਕਤ ਮੁਕੱਦਮਾ ਦਰਜ ਰਜਿਸਟਰ ਹੋਣ ਉਪਰੰਤ ਤੁਰੰਤ ਕਪਤਾਨ ਪੁਲਿਸ ਤਫਤੀਸ਼ ਹੁਸ਼ਿ: ਦੀ ਅਗਵਾਈ ਵਿੱਚ  ਮੁਕੱਦਮੇ ਦੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਸੀ.ਆਈ.ਏ ਅਤੇ ਲੋਕਲ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ, ਕਿਉਂਕਿ ਮੁਕੱਦਮਾ ਵਿੱਚ ਮੁੱਦਈ ਮੁਕੱਦਮਾ ਨੇ ਕੇਵਲ ਇੱਕ ਦੋਸ਼ੀ ਅਨੂਪ ਕੁਮਾਰ ਉਰਫ ਵਿੱਕੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਅਸਲਪੁਰ, ਦਾ ਨਾਮ ਹੀ ਲਿਖਿਵਾਇਆ ਸੀ, ਪਰੰਤੂ ਲੋਕਲ ਪੁਲਿਸ ਵੱਲੋਂ ਬਣਾਈਆ ਗਈਆਂ ਟੀਮਾਂ ਦੀ ਕੜੀ ਮੁਸ਼ੱਕਤ ਤੋਂ 02 ਹੋਰ ਬਾਈਨੇਮ ਦੋਸ਼ੀ ਰੋਹਿਤ ਕੁਮਾਰ ਉਰਫ ਸੂਰਜ ਪੁੱਤਰ ਗੁਰਦੀਪ ਸਿੰਘ ਵਾਸੀ ਸ਼ੇਰਪੁਰ ਗਲਿੰਡ, ਅਤੇ ਮਨਪ੍ਰੀਤ ਸਿੰਘ ਉਰਫ ਮਨੀਸ਼ ਪੁੱਤਰ ਜਗਜੀਤ ਵਾਸੀ ਕਮਾਲਪੁਰ ਮੋਠਾਂਵਾਲਾ ਜਿਲ੍ਹਾ ਕਪੂਰਥਲਾ ਨੂੰ ਨਾਮਜਦ ਕੀਤਾ ਗਿਆ ਉਹਨਾ ਦੱਸਿਆ ਕਿ ਰੋਹਿਤ ਕੁਮਾਰ ਉਰਫ ਸੂਰਜ ਪੁੱਤਰ ਗੁਰਦੀਪ ਸਿੰਘ ਵਾਸੀ ਸ਼ੇਰਪੁਰ ਗਲਿੰਡ, ਹੁਸ਼ਿ: ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਕੀ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਭੇਜੀਆ ਗਈਆਂ ਹਨ।ਜਿਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ।

ਕੈਪਸ਼ਨ : ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਸ ਐਸ ਪੀ ਸੁਰਿੰਦਰ ਲਾਬਾਂ ਅਤੇ ਐਸ ਪੀ ਡੀ ਸਰਬਜੀਤ ਸਿੰਘ ਬਾਹੀਆ ।

 

error: copy content is like crime its probhihated