Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਪ੍ਰਾਚੀਨ ਪਾਂਡਵ ਸਰੋਵਰ ਮੰਦਰ ਵਿਖੇ ਕੇ.ਐਮ.ਐਸ ਕਾਲਜ ਮੈਨੇਜਮੈਂਟ ਅਤੇ ਸੈਣੀ ਪਰਿਵਾਰ ਵੱਲੋਂ ਵਿਧੀ ਪੂਰਵਕ ਘੰਟਾ ਸਥਾਪਿਤ ਕੀਤਾ ਗਿਆ – ਪੰਡਿਤ ਦਿਨੇਸ਼ ਕੁਮਾਰ

ਪ੍ਰਾਚੀਨ ਪਾਂਡਵ ਸਰੋਵਰ ਮੰਦਰ ਵਿਖੇ ਕੇ.ਐਮ.ਐਸ ਕਾਲਜ ਮੈਨੇਜਮੈਂਟ ਅਤੇ ਸੈਣੀ ਪਰਿਵਾਰ ਵੱਲੋਂ ਵਿਧੀ ਪੂਰਵਕ ਘੰਟਾ ਸਥਾਪਿਤ ਕੀਤਾ ਗਿਆ – ਪੰਡਿਤ ਦਿਨੇਸ਼ ਕੁਮਾਰ

ਦਸੂਹਾ 2 ਜਨਵਰੀ (ਚੌਧਰੀ) 

: ਕੇ.ਐਮ.ਐਸ ਕਾਲਜ ਮੈਨੇਜਮੈਂਟ ਵੱਲੋਂ ਪ੍ਰਾਚੀਨ ਪਾਂਡਵ ਸਰੋਵਰ ਮੰਦਰ ਦੇ ਪਰਿਸਰ ਦਰਸ਼ਨੀ ਡਿਊੜੀ ਗੀਤਾ ਭਵਨ ਸਾਹਮਣੇ ਦਾ ਘੰਟਾ ਜੋ ਕਿ ਖੰਡਿਤ ਹੋ ਗਿਆ ਸੀ, ਉਸ ਨੂੰ ਇਨਾਇਤ ਕੌਰ ਸਪੁੱਤਰੀ ਡਾ. ਮਾਨਵ ਸੈਣੀ ਡਾਇਰੈਕਟਰ ਕੇ.ਐਮ.ਐਸ ਕਾਲਜ ਦੀ ਪ੍ਰੇਰਨਾ ਨਾਲ ਚੌਧਰੀ ਕੁਮਾਰ ਸੈਣੀ ਚੇਅਰਮੈਨ ਕੇ.ਐਮ.ਐਸ ਕਾਲਜ ਨੇ ਪੰਡਿਤ ਦਿਨੇਸ਼ ਕੁਮਾਰ, ਪੰਡਿਤ ਤਰਦੀਪ ਮਿਸ਼ਰਾ ਅਤੇ ਪੰਡਿਤ ਜੈ ਕ੍ਰਿਸ਼ਨ ਦੀ ਉਪਸਥਿਤੀ ਵਿੱਚ ਧਾਰਮਿਕ ਪੂਜਾ ਪੱਧਤੀ ਦੇ ਨਾਲ ਮੰਤਰ ਪੜ੍ਹ ਕੇ ਸਥਾਪਿਤ ਕੀਤਾ। ਇਸ ਮੌਕੇ ਤੇ ਚੌਧਰੀ ਕੁਮਾਰ ਸੈਣੀ ਨੇ ਦੱਸਿਆ ਕਿ 22 ਜਨਵਰੀ 2024, ਦਿਨ ਸੋਮਵਾਰ ਨੂੰ ਦੁਪਹਿਰ 2 ਵਜੇ ਬਾਬਾ ਬਾਲਕ ਨਾਥ ਮੰਦਰ ਦੇ ਬਾਹਰ ਮਾਤਾ ਅਮਰ ਕੌਰ ਯਾਦਗਾਰ ਦੁਆਰ ਤੇ ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਚੰਦਰ ਜੀ ਦੀ ਅਯੋਧਿਆ ਮੰਦਰ ਵਿਖੇ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਆਮ ਜਨਤਾ ਲਈ ਖੀਰ ਦਾ ਲੰਗਰ ਲਗਾਇਆ ਜਾਵੇਗਾ। ਉਹਨਾ ਨੇ ਦੱਸਿਆ ਕਿ ਇਸ ਮੌਕੇ ਤੇ ਹਰ ਸਨਾਤਨੀ ਨੂੰ ਘਰ ਦੇ ਬਾਹਰ 5 ਦੀਵੇ ਜਲਾ ਕੇ ਦੀਵਾਲੀ ਮਨਾਉਣੀ ਚਾਹੀਦੀ ਹੈ। ਇਹ ਦਿਨ ਪੂਰੇ ਭਾਰਤ ਦੇ ਹਿੰਦੂਆਂ ਲਈ ਖੁਸ਼ੀਆਂ ਭਰਿਆ ਮੌਕਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਡਾ. ਸ਼ਬਨਮ ਕੌਰ ਅਤੇ ਰਿਟਾਇਰਡ ਪ੍ਰਿੰਸੀਪਲ ਸਤੀਸ਼ ਕਾਲੀਆ ਟਰੱਸਟੀ ਕੇ.ਐਮ.ਐਸ ਕਾਲਜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਹਨਾ ਤੋ ਇਲਾਵਾ ਮਾਸਟਰ ਰਮੇਸ਼ ਸ਼ਰਮਾ ਸਾਬਕਾ ਪ੍ਰਧਾਨ ਬ੍ਰਾਹਮਣ ਸਭਾ, ਭੁਪਿੰਦਰ ਰੰਜਨ ਸੰਸਥਾਪਕ ਮਾਂ ਅੰਨਪੂਰਣਾ ਰਸੋਈ, ਕਰਨਲ ਜੋਗਿੰਦਰ ਲਾਲ ਸ਼ਰਮਾ ਪ੍ਰਧਾਨ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ, ਮਦਨ ਲਾਲ, ਸੁਰਿੰਦਰ ਨਾਥ, ਕਮਲ ਅਗਰਵਾਲ, ਕੁੱਕੂ ਨਾਈ, ਡਾ. ਰਾਜੇਸ਼ ਕੁਮਾਰ, ਲਖਵਿੰਦਰ ਕੌਰ, ਸੋਨਮ ਸਲਾਰੀਆ, ਕਮਲਪ੍ਰੀਤ ਕੌਰ ਫੈਕਲਟੀ ਮੈਂਬਰ ਕੇ.ਐਮ.ਐਸ ਕਾਲਜ ਆਦਿ ਹਾਜ਼ਰ ਸਨ।

ਫੋਟੋ : ਪ੍ਰਾਚੀਨ ਪਾਂਡਵ ਸਰੋਵਰ ਮੰਦਰ ਵਿਖੇ ਚੌਧਰੀ ਕੁਮਾਰ ਸੈਣੀ, ਸਤੀਸ਼ ਕਾਲੀਆ, ਮਾਸਟਰ ਰਮੇਸ਼, ਕਰਨਲ ਜੋਗਿੰਦਰ ਲਾਲ ਸ਼ਰਮਾ ਅਤੇ ਭੁਪਿੰਦਰ ਰੰਜਨ ਘੰਟਾ ਸਥਾਪਿਤ ਕਰਦੇ ਹੋਏ।