Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕਰਮਚਾਰੀ ਸ਼ਹਿਰੀ ਮੰਡਲ ਦੀ ਚੋਣ ’ਚ ਅਰਜਨ ਸਿੰਘ ਪਰਮਾਰ ਪ੍ਰਧਾਨ, ਹਰਵਿੰਦਰ ਸਿੰਘ (ਲਾਡੀ) ਨੂੰ ਸਕੱਤਰ ਬਣੇ

ਕਰਮਚਾਰੀ ਸ਼ਹਿਰੀ ਮੰਡਲ ਦੀ ਚੋਣ ’ਚ ਅਰਜਨ ਸਿੰਘ ਪਰਮਾਰ ਪ੍ਰਧਾਨ, ਹਰਵਿੰਦਰ ਸਿੰਘ (ਲਾਡੀ) ਨੂੰ ਸਕੱਤਰ ਬਣੇ

ਬਟਾਲਾ, 22 ਦਸੰਬਰ (ਅਵਿਨਾਸ਼ ਸ਼ਰਮਾ)

ਪੰਜਾਬ ਸਰਕਾਰ ਜਲਦ ਮੰਨੀਆਂ ਹੋਈਆਂ ਮੰਗਾਂ ਲਾਗੂ ਕਰੇ: ਆਗੂ

:  ਸੂਬਾ ਕਮੇਟੀ ਦੀ ਹਦਾਇਤਾਂ ਅਨੁਸਾਰ ਕਰਮਚਾਰੀ ਸ਼ਹਿਰੀ ਮੰਡਲ ਦੀ ਇੱਕ ਵਿਸ਼ੇਸ ਮੀਟਿੰੰਗ 26 ਨੰ. 66 ਕੇ.ਵੀ. ਸਬ ਸਟੇਸ਼ਨ ਬਟਾਲਾ ਵਿਖੇ ਸਰਕਲ ਪ੍ਰਧਾਨਨ ਦਰਬਾਰਾ ਸਿੰਘ ਛੀਨਾ ਅਤੇ ਸਰਕਲ ਸਕੱਤਰ ਸੁਖਵਿੰਦਰ ਸਿੰਘ ਦੀ ਗਿੱਲ ਦੀ ਰਹਿਨੁਮਾਈ ਹੇਠ ਹੋਈ, ਮੀਟਿੰਗ ਦੌਰਾਨ ਸੂਬਾ ਪ੍ਰਧਾਨ ਸਰਦਾਰ ਰਵੇਲ ਸਿੰਘ (ਸਹਾਏਪੁਰ) ਅਤੇ ਸੂਬਾ ਸਕੱਤਰ ਮਨਜੀਤ ਸਿੰਘ ਸ਼ਾਮਿਲ ਹੋਏ। ਮੀਟਿੰਗ ਸੰਬੋਧਨ ਕਰਦਿਆਂ ਕਰਮਚਾਰੀ ਦਲ ਦੇ ਵੱਖ ਵੱਖ ਆਗੂਆਂ ਵੱਲੋਂ ਪਾਵਰਕਾਮ ਮੈਨੇਜ਼ਮੇਂਟ ਅਤੇ ਪੰਜਾਬ ਸਰਕਾਰ ਦੀਆਂ ਮੁਲਾਜਮ ਮੰਗਾਂ ਨੂੰ ਨਾ ਮੰਨਦ ਅਤੇ ਟਾਲ ਮਟੋਲ ਦੀ ਨੀਤੀ ਅਪਣਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ 4 ਸਾਲਾਂ ਡੀਏ ਦੇਣ ਦਾ ਫੈਸਲਾ ਨਾ ਮਾਤਰ ਹੈ, ਜਦਕਿ ਗਵਾਂਡੀ ਸੂਬਿਆਂ ਨੇ ਵੱਧ ਡੀਏ ਦਿੱਤਾ ਹੈ ਅਤੇ ਪੁਰਾਣੀ ਪੈਨਸ਼ਨ (ਹਿਮਾਚਲ ਪ੍ਰਦੇਸ਼) ਵਿੱਚ ਲਾਗੂ ਹੋ ਗਈ ਹੈ ਜਦਕਿ ਪੰਜਾਬ ਸਰਕਾਰ ਵੱਲੋਂ ਡੀ.ਏ. ਦਾ ਬਕਾਇਆ, ਪੁਰਾਣੀ ਪੈਨਸ਼ਨ, ਭਰਤੀ ਹੋਏ ਮੁਲਾਜਮਾਂ ਨੂੰ ਬਿਜ਼ਲੀ ਨਿਗਮ ਦੇ ਸਕੇਲ ਲਾਗੂ ਕਰਨ, ਓਸੀ ਤੇ ਹੋਰ ਬਰਾਬਰ ਦੀਆਂ ਕੈਟਾਗਰੀਆਂ ਨੂੰ ਪੇ ਬੈਂਡ ਦੇਣਾ, ਲਾਗੂ ਨਹੀ ਕੀਤੀਆਂ ਜਾ ਰਹੀਆਂ, ਜਥੇਬੰਦੀ ਨੇ 5 ਦਸੰਬਰ ਦੀ ਹੋਈ ਹੜਤਾਲ Çੱਚ ਸ਼ਾਮਿਲ ਹੋਣ ਲਈ ਮੁਲਾਜ਼ਮਾਂ ਦਾ ਧੰਨਵਾਦ ਕੀਤਾਅਤੇ ਕਿਹਾ ਕਿ ਨਵੇਂ ਸਾਲ 2024 ਵਿੱਚ ਜਾਇੰਟ ਫਾਰਮ ਇਸ ਤੋਂ ਵੀ ਤਿੱਖਾ ਸੰਘਰਸ ਕਰਨ ਜਾ ਰਹੀ ਹੈ ਉਨ੍ਹਾਂ ਕਿਹਾ ਕਿਮ ਸਰਕਾਰ ਨੂੂੰ ਆਪਣਾ ਰਵੱਈਆ ਬਦਲ ਕੇ ਮੰਨੀਆਂ ਮੰਗਾਂ ਲਾਗੂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਮੁਲਾਜਮਾਂ ਵਿੱਚ ਸਰਕਾਰ ਵਿਰੁੱਧ ਰੋਸ਼ ਅਤੇ ਬੈਚੈਨੀ ਵੱਧ ਰਹੀ ਹੈ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਮੁਲਾਜਮਾਂ ਦੀ ਆਉਣ ਵਾਲੇ ਸੰਘਰਸ ਲਈ ਤਿਆਰ ਰਹਿਣ ਦਾ ਸੱਦਾਦਿੱਤਾ। ਚੋਣ ਮੀਟਿੰਗ ਵਿੱਚ ਸ਼ਹਿਰੀ ਮੰਡਲ ਬਟਾਲਾ ਦੀ ਚੋਣ ਕੀਤੀ ਗਈ ਅਤੇ ਪਿਛਲੇ ਦੋ ਸਾਲਾਂ ਦੀ ਕਾਰਗੁਜਾਰੀ ਪੇਸ਼ ਕੀਤੀ ਗਈ ਅਤੇ ਪਿਛਲੀ ਟੀਮ ਵੱਲੋ ਜਥੇਬੰਦੀ ਦੇ ਹਰ ਹੁਕਮ ਨੂੂੰ ਲਾਗੂ ਕਰਨ ਅਤੇ ਮੈਂਬਰਸ਼ਿਪ ਨੂੰ ਉਚਾਈਆਂ ਵੱਨ ਲੈ ਜਾਣ ਤੇ ਤਸੱਲੀ ਅਤੇ ਸਲਾਘਾ ਕੀਤੀ ਗੲਂ ਅਤੇ ਨਵੀ ਦੀ ਚੋਣ ਦੌਰਾਨ ਸਰਵਸੰਮਤੀ ਨਾਲ ਅਰਜਨ ਸਿੰਘ ਪਰਮਾਰ ਨੂੰ ਪ੍ਰਧਾਨ, ਹੀਰਾ ਲਾਲ ਕਿਲਾ ਟੇਕ ਸਿੰਘ ਨੂੰ ਸਰਪ੍ਰਸਤ, ਹਰਵਿੰਦਰ ਸਿੰਘ (ਲਾਡੀ) ਨੂੰ ਸਕੱਤਰ, ਸੁਰਦਿੰਰ ਸਿੰਘ ਐਸਐਸਓ ਨੂੰ ਸੀਨੀਅਰ ਮੀਤ ਪ੍ਰਧਾਨ, ਤਰਸੇਮ ਸਿੰਘ ਬਾਲੇਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਬਲਰਾਜ ਸਿੰਘ ਵਿੱਤ ਸਕੱਤਰ, ਗੁਰਮੀਤ ਸਿੰਘ ਛੀਨਾ ਨੂੰ ਮੀਤ ਪ੍ਰਧਾਨ, ਮਨਿੰਦਰ ਪਾਲ ਸਿੰਘ ਨੂੰ ਮੀਤ ਪ੍ਰਧਾਨ, ਪ੍ਰਭਜੋਤ ਸਿੰਘ ਐਲਡੀਸੀ ਨੂੰ ਸਹਾਇਕ ਸਕੱਤਰ, ਸੁਰਜੀਤ ਸਿੰਘ (ਅਮਰਗੜ੍ਹ) ਪ੍ਰੈਸ ਸਕੱਤਰ, ਰਵਿੰਦਰ ਸਿੰਘ (ਰਘੂਵੰਸੀ) ਸਹਾਇਕ ਸਕੱਤਰ, ਸੁੱਚਾ ਸਿੰਘ ਜੇਈ ਕਾਨੂੰਨੀ ਸਲਾਹਕਾਰ, ਕੁਲਦੀਪ ਸਿੰਘ ਰੰਧਾਵਾ ਪ੍ਰਚਾਰ ਸਕੱਤਰ ਚੁਣਿਆ ਗਿਆ। ਚੋਣ ਵਿੱਚ ਸਾਹਿਬਜਾਦਿਆਂ ਦੀ ਸ਼ਹੀਦੀ ਪੂਰਵ ਨੂੰ ਮੁੱਖ ਰੱਖਦਿਆਂ ਹਾਰ ਨਹੀ ਪਾਏ। ਇਸ ਮੌਕੇ ਹੋਰਨਾ ਤੋਂ ਇਲਾਵਾ ਪਰਮਜੀਤ ਸਿੰਘ ਬੱਲਪੁਰੀਆਂ, ਸੁੱਚਾ ਸਿੰਘ ਜੇਈ, ਜਤਿੰਦਰ ਕੁਮਾਰ ਸਕੱਤਰ ਪੱਛਮ, ਕਿਰਪਾਲ ਸਿੰਘ, ਦਿਲਬਾਗ ਸਿੰਘ, ਰਾਜਵਿੰਦਰ ਸਿੰਘ ਟਰੱਪਲਾ, ਹਰਜੀਤ ਸਿੰਘ ਟਰਪਈ, ਸਰਬਜੀਤ ਸਿੰਘ, ਪਰਮਜੀਤ ਸਿੰਘ ਕਲਸੀ, ਸੰਦੀਪ ਵੋਹਰਾ, ਹਰੀਸ਼ ਕੁਮਾਰ, ਕੰਵਲਜੀਤ ਸਿੰਘ, ਮਨਜੀਤ ਸਿੰਘ, ਅਸ਼ਵਨੀ ਕੁਮਾਰ, ਨਿਰਮਲਜੀਤ ਕੌਰ, ਹਰਮੀਤ ਸਿੰਘ ਕੌਰ, ਅਜੀਤ ਕੁਮਾਰੀ, ਅਤੁਲ ਸਹਿਦੇਵ, ਦਵਿੰਦਰ ਸਿੰਘ ਰਿਆੜ, ਰਾਜੀਵ ਕੁਮਾਰ, ਸੁਖਵਿੰਦਰ ਸਿੰਘ ਪੰਜਗਰਾਈਅ ਦਵਿੰਦਰ ਕੁਮਾਰ, ਕਿਰਪਾਲ ਸਿੰਘ ਆਦਿ ਹਾਜ਼ਰ ਸਨ।