Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ ਗੜ੍ਹਦੀਵਾਲਾ ਜ਼ੋਨ ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਹਾਸਲ ਕੀਤਾ ਪਹਿਲਾ ਸਥਾਨ, DAV ਪਬਲਿਕ ਸਕੂਲ ਦੇ ਦੋ... KMS ਕਾਲਜ ਦੇ ‘ਡਾ. ਸ਼ਬਨਮ ਕੌਰ ਹੋਟਲ ਮੈਨੇਜਮੈਂਟ ਵਿਭਾਗ’ ਦਾ ਵਿਜੇ ਕੁਮਾਰ ਵੱਲੋਂ ਕੀਤਾ ਗਿਆ ਉਦਘਾਟਨ  *श्री कृष्ण जन्माष्टमी महोत्सव सबंधी कार्ड रिलीज ,1 से 4 सितंबर तक श्री कृष्ण कथा व जन्मोत्सव मनाया ... ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ...
ADVERTISEMENT
You are currently viewing ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਅਮਰੀਕ ਡੋਗਰਾ ਦੀ ਕਾਵਿ ਪੁਸਤਕ “ਮੇਰੀਆ ਧੁੱਪਾ ਮੇਰੀਆਂ ਛਾਵਾਂ” ਲੋਕ ਅਰਪਣ ਤੇ ਵਿਚਾਰ-ਚਰਚਾ

ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਅਮਰੀਕ ਡੋਗਰਾ ਦੀ ਕਾਵਿ ਪੁਸਤਕ “ਮੇਰੀਆ ਧੁੱਪਾ ਮੇਰੀਆਂ ਛਾਵਾਂ” ਲੋਕ ਅਰਪਣ ਤੇ ਵਿਚਾਰ-ਚਰਚਾ

ਗੜ੍ਹਦੀਵਾਲਾ 16 ਦਸੰਬਰ (ਚੌਧਰੀ) 

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰiੰਮ੍ਰਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਸਾਹਿਤ ਸਭਾ , ਦਸੂਹਾ ਗੜ੍ਹਦੀਵਾਲਾ ਅਤੇ ਪ੍ਰਗਤੀਸ਼ੀਲ ਲੇਖਕ ਸਿੰਘ ਵਲੋਂ ਪੋਸਟ ਗ੍ਰੈਜਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਵੀ ਅਮਰੀਕ ਡੋਗਰਾ ਦੀ ਸਮੁੱਚੀ ਕਾਵਿ ਰਚਨਾ “ਮੇਰੀਆਂ ਧੁੱਪਾਂ ਮੇਰੀਆਂ ਛਾਵਾਂ” (ਸੰਪਾਦਰ ਬਲਦੇਵ ਸਿੰਘ ਬੱਧਣ) ਉੱਪਰ ਲੋਕ ਅਰਪਣ ਅਤੇ ਵਿਚਾਰ-ਗੋਸਟੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਡਾ. ਸਤਵੰਤ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆ ਹੋਇਆਂ ਅਮਰੀਕ ਡੋਗਰਾ ਦੀ ਕਾਵਿ ਪੁਸਤਕ ਨੂੰ ਬਹੁਮੁੱਲੀ ਰਚਨਾ ਦੱਸਿਆ।ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਦਵਿੰਦਰ ਕੁਮਾਰ ਸੰਦਲ, ਹਰਜਿੰਦਰ ਸਿੰਘ ਅਟਵਾਲ, ਪ੍ਰੋ. ਸੁਰਜੀਤ ਜੱਜ, ਸ. ਜਰਨੈਲ ਸਿੰਘ ਘੁੰਮਣ, ਡਾ. ਗੋਪਾਲ ਬੁੱਟਰ ਪਹਿਲੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਅਮਰੀਕ ਡੋਗਰਾ ਦੀ ਪੁਸਤਕ ਉੱਪਰ ਪੇਪਰ ਪੜ੍ਹਦਿਆਂ ਡਾ. ਗੋਪਾਲ ਬੁੱਟਰ ਨੇ ਮਾਰਕਸਵਾਦੀ ਵਿਚਾਰਧਾਰਾ ਦੇ ਅਧਾਰ ਤੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾ ਨੇ ਕਿਹਾ ਕਿ ਇਸ ਪੁਸਤਕ ਵਿਚਲੀਆਂ ਸਾਹਿਤਕ ਕਿਰਤਾਂ ਲੇਖਕ ਦੇ ਸੂਖਮਭਾਵੀ ਹੋਣ ਨੁੰ ਦਰਸਾਉਂਦੀਆਂ ਹਨ ਅਤੇ ਕਵੀ ਨੁੰ ਇਕ ਸਮਰੱਥ ਲੇਖਕ ਵਜੋਂ ਸਥਾਪਿਤ ਕਰਦੀਆਂ ਹਨ। ਪ੍ਰੋ. ਕੇਵਲ ਕਲੋਟੀ ਨੇ ਪੁਸਤਕ ਉੱਪਰ ਆਪਣੇ ਵਿਚਾਰ ਪੇਸ ਕਰਦਿਆ ਕਿਹਾ ਕਿ ਇਸ ਪੁਸਤਕ ਰਾਹੀਂ ਲੇਖਕ ਦੇ ਮਨ ਦੀ ਭਾਵਨਾਤਮਿਕ ਡੂੰਘਾਈ ਦਾ ਅਹਿਸਾਸ ਕੀਤਾ ਜਾ ਸਕਦਾ ਹੈ। ਪ੍ਰੋ. ਬਲਦੇਵ ਸਿੰਘ ਬੱਲੀ ਨੇ ਵੀ ਆਪਣੇ ਉਸਾਰੂ ਵਿਚਾਰ ਸਾਂਝੇ ਕੀਤੇ।ਪ੍ਰੋ. ਸ਼ਾਮ ਸਿੰਘ ਨੇ ਕਿਹਾ ਕਿ ਪੁਸਤਕ ਵਿਚਲੀਆ ਰਚਨਾਵਾਂ ਅਜੋਕੇ ਜੀਵਨ ਦੀ ਯਥਾਰਥਿਕਤਾ ਨੂੰ ਪੇਸ਼ ਕਰਦੀਆ ਹਨ। ਇਸ ਉਪਰੰਤ ਕਵੀ ਅਮਰੀਕ ਡੋਗਰਾ ਦੀ ਪੁਸਤਕ ਲੋਕ ਅਰਪਣ ਕੀਤੀ ਗਈ। ਪ੍ਰੋਗਰਾਮ ਦੇ ਦੁਸਰੇ ਸ਼ੈਸਨ ਵਿੱਚ ਪ੍ਰਿੰਸੀਪਲ ਨਵਤੇਜ ਸਿੰਘ ਗੜ੍ਹਦੀਵਾਲਾ ਨੇ ਪੁਸਤਕ ਦੇ ਵਿਸ਼ਾ ਵਸਤੂ ਦੇ ਨਾਲ ਨਾਲ ਅਮਰੀਕ ਡੋਗਰਾ ਦੀ ਪੁਸਤਕ ਉੱਪਰ ਵੀ ਸਾਂਝ ਪਾਈ। ਜਰਨੈਲ ਸਿੰਘ ਘੁੰਮਣ ਨੇ ਕਿਹਾ ਕਿ ਇਸ ਪੁਸਤਕ ਰਾਹੀਂ ਮਾਨਵੀ ਸ਼ੰਘਰਸ਼ ਨੁੰ ਪੇਸ਼ ਕੀਤਾ ਹੈ। ਸ. ਗੁਰਪਿੰਦਰ ਸਿੰਘ ਅਮਰੀਕ ਡੋਗਰਾ ਦੀ ਕਵਿਤਾ ‘ਰਾਜਿਆ ਵੇ ਰਾਜਿਆ’ ਨੁੰ ਸੰਗੀਤ ਰੂਪ ਵਿੱਚ ਪੇਸ਼ ਕੀਤਾ। ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਡੋਗਰਾ ਦੀ ਸਮੁੱਚੀ ਕਾਵਿ ਕਲਾ ਮਾਨਵੀ ਸਰੋਕਾਰਾਂ ਨਾਲ ਜੁੜੀ ਹੋਈ ਹੈ। ਸ਼ਾਇਰ ਅਮਰੀਕ ਡੋਗਰਾ ਨੇ ਪੁਸਤਕ ਬਾਰੇ ਕਾਵਿ ਗੋਸਟੀ ਵਿੱਚ ਪੇਸ਼ ਕੀਤੇ ਵਿਚਾਰਾਂ ਨਾਲ ਸਹਿਮਤ ਹੁੰਦਿਆਂ ਚਿੰਤਕਾਂ ਦਾ ਧੰਨਵਾਦ ਕੀਤਾ। ਕਾਲਜ ਦੇ ਸਾਹਿਤ ਸਭਾ ਵਲੋਂ ਅਮਰੀਕ ਡੋਗਰਾ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਨਵਤੇਜ ਡੋਗਰਾ ਨੇ ਮੰਚ ਸੰਚਾਲਨ ਕਰਦਿਆ ਹਾਜ਼ਰ ਸਖਸ਼ੀਅਤਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਪੰਮੀ ਦਵੇਦੀ, ਅਜਮੇਰ ਕੰਧਾਲਾ, ਬਲਬੀਰ ਸਿੰਘ, ਸੁਰਿੰਦਰ ਕੁਮਾਰ, ਬਲਦੇਵ ਸਿੰਘ ਵੜੈਚ, ਪੱਤਰਕਾ ਮਲਕੀਤ ਸਿੰਘ,ਦਵਿੰਦਰ ਕੁਮਾਰ ਲਾਇਬਰੇਰੀਅਨ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।