Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ...
ADVERTISEMENT
You are currently viewing SHO ਮਲਕੀਤ ਸਿੰਘ ਤੇ ਪੈਸੇ ਮੰਗਣ ਦੇ ਲੱਗੇ ਇਲਜ਼ਾਮ ਸਰਾਸਰ ਗਲਤ ਤੇ ਬੇਬੁਨਿਆਦ : ਕੰਪਨੀ ਅਧਿਕਾਰੀ

SHO ਮਲਕੀਤ ਸਿੰਘ ਤੇ ਪੈਸੇ ਮੰਗਣ ਦੇ ਲੱਗੇ ਇਲਜ਼ਾਮ ਸਰਾਸਰ ਗਲਤ ਤੇ ਬੇਬੁਨਿਆਦ : ਕੰਪਨੀ ਅਧਿਕਾਰੀ

ਗੜ੍ਹਦੀਵਾਲਾ ( ਚੌਧਰੀ / ਯੋਗੇਸ਼ ਗੁਪਤਾ) 

SHO ਨੂੰ ਚੋਰੀ ਦੀ ਰਿਪੋਰਟ ਦਰਜ ਕਰਵਾਉਣ ਚ ਪੈਸੇ ਮੰਗਣ ਤੇ ਲਾਇਨ ਹਾਜਰ ਕਰਨ ਦੇ ਮਾਮਲੇ ਵਿੱਚ ਚ ਆਇਆ ਨਵਾਂ ਮੋੜ 

FRI  ਦਰਜ ਕਰਵਾਉਣ ਵਾਲੇ ਇੱਕ ਨਿਜੀ ਕੰਪਨੀ ਦੇ ਆਧਿਕਾਰੀ ਦੀ ਇੱਕ ਵੀਡਿਓ ਆਈ ਸਾਹਮਣੇ.. 

ਬੋਲੇ SHO ਮਲਕੀਤ ਸਿੰਘ ਤੇ ਲੱਗੇ ਇਲਜ਼ਾਮ ਸਰਾਸਰ ਗਲਤ ਤੇ ਬੇਬੁਨਿਆਦ 

: ਥਾਣਾ ਗੜਦੀਵਾਲਾ ਦੇ SHO ਮਲਕੀਤ ਸਿੰਘ ਤੇ ਇੱਕ ਐਫ ਆਈ ਆਰ ਦਰਜ ਦਰਜ ਕਰਵਾਉਣ ਦੇ ਮਾਮਲੇ ਚ ਰਿਸ਼ਵਤ ਮੰਗਣ ਦੇ ਆਰੋਪ ਤੇ ਜਿਲਾ ਪੁਲਿਸ ਕਪਤਾਨ ਵਲੋਂ ਲਾਇਨ ਹਾਜਰ ਕਰਨ ਤੋਂ ਬਾਅਦ ਇਸ ਮਾਮਲੇ ਵਿਚ ਇੱਕ ਨਵਾਂ ਮੋੜ ਲੈ ਲਿਆ ਹੈ। ਇਹ ਨਵਾਂ ਮੋੜ ਉਸ ਸਮੇਂ ਸਾਹਮਣੇ ਆਇਆ ਜਦੋਂ ਐਫ ਆਈ ਆਰ ਦਰਜ ਕਰਵਾਉਣ ਵਾਲੇ ਇੱਕ ਨਿਜੀ ਕੰਪਨੀ ਦੇ ਅਧਿਕਾਰੀ ਨੇ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਕੇ ਪੁਲਿਸ ਵਲੋਂ ਉਸਨੂੰ ਵਾਰ ਵਾਰ ਫੋਨ ਕਰਕੇ ਤੰਗ ਕਰਨ ਦੀ ਗੱਲ ਕਹੀ ਹੈ। ਕੰਪਨੀ ਦੇ ਅਧਿਕਾਰੀ ਨੇ ਇਸ ਵੀਡੀਓ ਚ ਕਿਹਾ ਹੈ ਪੁਲਿਸ ਅਧਿਕਾਰੀ ਉਸ ਨੂੰ ਫੋਨ ਕਰਕੇ ਪੁਛ ਰਹੇ ਹਨ ਕਿ ਐਫ ਆਈ ਆਰ ਦਰਜ ਕਰਵਾਉਣ ਦੇ ਕਿੰਨੇ ਪੈਸੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੰਪਨੀ ਕਿਸੇ ਨੂੰ ਪੈਸੇ ਕਿਉਂ ਦੇਵੇਗੀ, ਜਦਕਿ ਕੰਪਨੀ ਦਾ ਪਹਿਲਾਂ ਹੀ ਕਾਫੀ ਨੁਕਸਾਨ ਹੋ ਚੁੱਕਾ ਹੈ। ਇਹ ਨਵੀਂ ਵੀਡੀਓ ਸਾਹਮਣੇ ਆਉਣ ਨਾਲ ਚਰਚਾਵਾਂ ਦੇ ਬਜਾਰ ਚ ਇੱਕ ਵਾਰ ਫਿਰ ਚੁੱਪੀ ਲੱਗ ਗਈ ਹੈ।

ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਿਲਾ ਪੁਲਿਸ ਕਪਤਾਨ ਸੁਰੇਂਦਰ ਲਾਂਬਾ ਨੇ SHO ਗੜ੍ਹਦੀਵਾਲਾ ਮਲਕੀਤ ਸਿੰਘ ਨੂੰ ਚੋਰੀ ਦੇ ਮਾਮਲੇ ਵਿਚ ਐਫ ਆਈ ਆਰ ਦਰਜ ਕਰਵਾਉਣ ਮਾਮਲੇ ਚ ਪੈਸੇ ਮੰਗਣ ਦੇ ਕਥਿਤ ਆਰੋਪ ਮਾਮਲੇ ਚ ਤੁਰੰਤ ਪ੍ਰਭਾਵ ਲਾਇਨ ਹਾਜਰ ਕਰ ਦਿੱਤਾ ਗਿਆ ਸੀ।ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਲਈ ਇੱਕ ਟੀਮ ਦਾ ਗਠਨ ਵੀ ਕੀਤਾ ਗਿਆ ਸੀ ਤਾਂਕਿ ਇਸ ਮਾਮਲੇ ਦਾ ਸੱਚ ਸਾਹਮਣੇ ਆ ਸਕੇ। ਪਰੰਤੂ ਅਜੇ ਤੱਕ (ਖਬਰ ਲਿਖੇ ਜਾਣ ਤੱਕ) ਇਸ ਤਰਾਂ ਦਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਕਿ SHO ਮਲਕੀਤ ਸਿੰਘ ਨੇ ਕਸੇ ਤੋਂ ਪੈਸੇ ਮੰਗਣ ਜਾਂ ਆਪਣੇ ਕੰਮ ਵਿੱਚ ਕੋਈ ਕੁਤਾਹੀ ਕੀਤੀ ਹੈ।

SHO  ਮਲਕੀਤ ਸਿੰਘ ਦਾਂ ਨਾਂ ਇਮਾਨਦਾਰ ਅਧਿਕਾਰੀਆਂ ਵਿਚ ਗਿਣਿਆ ਜਾਂਦਾ ਹੈ।ਉਨ੍ਹਾਂ ਦੀ ਇਮਾਨਦਾਰੀ ਦੇ ਚਲਦਿਆਂ ਉਨ੍ਹਾਂ ਲੋਕਾਂ ਵਲੋਂ ਕਈ ਵਾਰ ਸਰਾਹਿਆ ਗਿਆ ਹੈ।

ਕੀਤਾ ਜਾ ਰਿਹਾ ਹੈ ਪ੍ਰਚਾਰ ਸਰਾਸਰ ਗਲਤ ਤੇ ਬੇਬੁਨਿਆਦ, ਇਸ ਨਾਲ ਕੰਪਨੀ ਦੀ ਹੁੰਦੀ ਹੈ ਬਦਨਾਮੀ : ਕੁਲਦੀਪ ਸਿੰਘ ਬਰਾੜ

ਲਿੰਕ ਨੂੰ ਕਲਿਕ ਕਰਕੇ ਦੇਖੋ ਵੀਡੀਓ 

https://www.facebook.com/share/v/SkJQZcmehEQTAUA5/?mibextid=qi2Omg

error: copy content is like crime its probhihated