Prime Punjab Times

Latest news
ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ
ADVERTISEMENT
You are currently viewing ਕੱਚੇ ਮੁਲਾਜ਼ਮਾਂ ਨੇ ਸਰਕਾਰ ਨੂੰ ਵਾਅਦਾ ਯਾਦ ਕਰਾਉਣ ਲਈ ਸ਼ੁਰੂ ਕੀਤਾ ਸੰਘਰਸ਼

ਕੱਚੇ ਮੁਲਾਜ਼ਮਾਂ ਨੇ ਸਰਕਾਰ ਨੂੰ ਵਾਅਦਾ ਯਾਦ ਕਰਾਉਣ ਲਈ ਸ਼ੁਰੂ ਕੀਤਾ ਸੰਘਰਸ਼

ਗੜ੍ਹਦੀਵਾਲਾ (ਪ੍ਰਦੀਪ ਕੁਮਾਰ) 

ਸਤੰਬਰ ਮਹੀਨੇ ਦੀ ਵੀ ਤਨਖਾਹ ਨਹੀਂ ਹੋਈ ਨਸੀਬ

16 ਅਕਤੂਬਰ ਨੂੰ ਰੋਸ ਪ੍ਰਦਰਸ਼ਨ ਕਰਨਗੇ ਅਤੇ 17 ਅਤੇ 18 ਨੂੰ ਕਾਲੇ ਬਿੱਲੇ ਲਗਾ ਕੇ ਦਫਤਰਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਹੀ ਕੰਮ ਕਰਨਗੇ

14 ਅਕਤੂਬਰ : ਕੱਚੇ ਮੁਲਾਜ਼ਮਾਂ ਨੇ ਸਰਕਾਰ ਨੂੰ ਵਾਅਦਾ ਯਾਦ ਕਰਾਉਣ ਲਈ ਸੰਘਰਸ਼ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਭਾਗ ਨੂੰ ਚਲਾਉਣ ਦੇ ਲਈ ਦਫਤਰੀ ਕਾਮੇ ਰੀੜ ਦੀ ਹੱਡੀ ਦਾ ਕੰਮ ਕਰਦੇ ਹਨ ਜੋ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਭਾਗ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੇ ਲਈ ਹਮੇਸ਼ਾ ਹੀ ਅਗਰਸਰ ਰਹਿੰਦੇ ਨੇ ਪਰ ਪੰਜਾਬ ਦਾ ਸਿੱਖਿਆ ਵਿਭਾਗ ਹਮੇਸ਼ਾ ਹੀ ਇਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਾ ਆ ਰਿਹਾ ਹੈ ਪੰਜਾਬ ਦਾ ਸਿੱਖਿਆ ਵਿਭਾਗ ਹਮੇਸ਼ਾ ਹੀ ਇਹਨਾਂ ਨੂੰ ਵਿਸਾਰਦਾ ਰਿਹਾ ਹੈ ਅਤੇ ਬਣਦੇ ਹੱਕਾਂ ਤੋਂ ਲਾਂਭੇ ਕਰਦਾ ਰਿਹਾ ਹੈ। ਜਦ ਪੰਜਾਬ ਵਿੱਚ 2022 ਵਿੱਚ ਆਮ ਆਦਮੀ ਦੀ ਸਰਕਾਰ ਬਣੀ ਸੀ ਤਾਂ ਇਹਨਾਂ ਕਾਮਿਆਂ ਦੇ ਮਨਾਂ ਵਿੱਚ ਇਹ ਲੋ ਜਰੂਰ ਜਾਗੀ ਸੀ ਕੀ ਸ਼ਾਇਦ ਇਹਨਾਂ ਦੀ ਸੁਣਵਾਈ ਹੋਵੇਗੀ ਪਰ ਸਰਕਾਰ ਬਣਨ ਦੇ 17 ਮਹੀਨਿਆਂ ਬਾਅਦ ਵੀ ਸਥਿਤੀ ਜਿਉਂ ਦੀ ਤਿਉਂ ਹੈ ਅਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਦੇ ਬਾਰ ਬਾਰ ਬਿਆਨਾਂ ਦੇ ਵੀ ਇਹਨਾਂ ਨੂੰ ਬਣਦੇ ਹੱਕਾਂ ਤੋਂ ਲਾਂਭੇ ਕੀਤਾ ਜਾ ਰਿਹਾ ਮੁੱਖ ਮੰਤਰੀ ਸਾਹਿਬ ਦੇ ਬਾਰ ਬਾਰ ਬਿਆਨਾਂ ਦੇਣ ਦੇ ਬਾਵਜੂਦ ਵੀ ਕੱਚੇ ਮੁਲਾਜ਼ਮਾਂ ਨੂੰ ਅਜੇ ਤੱਕ ਪੱਕਾ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਅਤੇ ਵਿਭਾਗ ਵੱਲੋਂ ਲਗਾਤਾਰ ਟਾਲ ਮਟੋਲ ਵਾਲਾ ਹੀ ਬਤੀਰਾ ਅਪਣਾਇਆ ਜਾ ਰਿਹਾ ਹੈ ਕੱਚੇ ਮੁਲਾਜ਼ਮਾਂ ਦੇ ਆਗੂਆਂ ਨੇ ਕਿਹਾ ਹੈ ਕਿ ਉਹ ਆਪਣੀਆਂ ਫਾਈਲਾਂ ਵੀ ਪੱਕੇ ਹੋਣ ਦੇ ਲਈ ਜਮਾ ਕਰਵਾ ਚੁੱਕੇ ਹਨ ਅਤੇ ਬੈਰੀਫਾਈ ਵੀ ਹੋ ਚੁੱਕੀਆਂ ਹਨ। ਪਰ ਪਤਾ ਨਹੀਂ ਕਿਉਂ ਸਿੱਖਿਆ ਮੰਤਰੀ ਅਤੇ ਵਿਭਾਗ ਦੁਆਰਾ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹਾਲਾਤ ਇਹ ਹਨ ਕਿ ਇਹਨਾਂ ਕੱਚੇ ਮੁਲਾਜ਼ਮਾਂਤਰੀ ਨੂੰ ਮਹੀਨਾ ਸਤੰਬਰ ਦੀ ਤਨਖਾਹ ਵੀ ਅੱਧਾ ਮਹੀਨਾ ਅਕਤੂਬਰ ਬੀਤਣ ਦੇ ਬਾਵਜੂਦ ਨਹੀਂ ਮਿਲੀ ਇਸ ਮੌਕੇ ਆਗੂਆਂ ਸੰਜੀਵ ਕੁਮਾਰ ਅਜੇ ਕੁਮਾਰ ਚੇਤਨ ਗੁਰਵਿੰਦਰ ਸਿੰਘ ਕੁਲਬੀਰ ਸਿੰਘ ਪਰਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਦੁਆਰਾ ਪਿਛਲੇ ਇੱਕ ਸਾਲ ਤੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਪਰ ਇਹ ਮੁਲਾਜ਼ਮ 2005 ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਪ੍ਰੋਪਰ ਚੈਨਲ ਰਾਹੀਂ ਭਰਤੀ ਹੋਏ ਹਨ ਪਰ ਹਰੇਕ ਸਰਕਾਰ ਨੇ ਇਹਨਾਂ ਦੇ ਨਾਲ ਧੋਖਾ ਹੀ ਕੀਤਾ ਹੈ ਪਹਿਲੇ ਅਕਾਲੀਆਂ ਦੁਆਰਾ ਫਿਰ ਕਾਂਗਰਸ ਦੁਆਰਾ ਤੇ ਹੁਣ ਆਮ ਆਦਮੀ ਪਾਰਟੀ ਵੀ ਇਸੇ ਤਰ੍ਹਾਂ ਹੀ ਕਰ ਰਹੀ ਰਹੀ ਹੈ ਆਗੂਆਂ ਨੇ ਅੱਗੇ ਦੱਸਿਆ ਕਿ ਇਹਨਾਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਉਹਨਾਂ ਨੇ ਇਹਨਾਂ ਦੀ ਜਵਾਨੀ ਰੋਲ ਦਿੱਤੀ ਅਤੇ ਹੁਣ ਇਹ ਜ਼ਿੰਦਗੀ ਦੇ ਉਸ ਪੜਾਅ ਤੇ ਹਨ ਜਿੱਥੇ ਨਾ ਕਿਸੇ ਹੋਰ ਪਾਸੇ ਜਾ ਸਕਦੇ ਹਨ ਹੁਣ ਆ ਅੱਗੇ ਦੱਸਿਆ ਕੀ ਸ਼ਾਇਦ ਸਿੱਖਿਆ ਵਿਭਾਗ ਪੰਜਾਬ ਸੰਸਾਰ ਦਾ ਇਹੋ ਜਿਹਾ ਪਹਿਲਾ ਵਿਭਾਗ ਹੈ ਜੋ ਸਮੇਂ ਦੇ ਨਾਲ ਨਾਲ ਤੇ ਤਨਖਾਹ ਵਿੱਚ ਕਟੌਤੀ ਕਰਦਾ ਹੈ ਕਿਉਂਕਿ ਬਾਕੀ ਸਾਰੇ ਹੀ ਜਗ੍ਹਾ ਦੇ ਉੱਤੇ ਸਮੇਂ ਸਮੇਂ ਤਨਖਾਹ ਵੱਧਦੀ ਹੈ ਪਰ ਇਹਨਾਂ ਕੱਚੇ ਮੁਲਾਜ਼ਮਾਂ ਦੀ ਤਨਖਾਹ ਬਿਨਾਂ ਕਿਸੇ ਪੱਤਰ ਦੇ ਜਾਰੀ ਕੀਤੇ 5000 ਪ੍ਰਤੀ ਮਹੀਨਾ ਘੱਟ ਕਰ ਦਿੱਤੀ ਜਿਸ ਨਾਲ ਇਹਨਾਂ ਦਾ ਘਰ ਚਲਾਉਣਾ ਵੀ ਮੁਸ਼ਕਿਲ ਹੋ ਗਿਆ ਹੈ ਇਹਨਾਂ ਆਗੂਆਂ ਨੇ ਅੱਗੇ ਕਿਹਾ ਕਿ ਉਹ ਤਨਖਾਹ ਅਨਾਮਲੀ ਅਤੇ ਰੈਗੂਲਰ ਦੇ ਮੁੱਦੇ ਉੱਤੇ 16 ਅਕਤੂਬਰ ਨੂੰ ਰੋਸ ਪ੍ਰਦਰਸ਼ਨ ਕਰਨਗੇ ਅਤੇ 17 ਅਤੇ 18 ਨੂੰ ਕਾਲੇ ਬਿੱਲੇ ਲਗਾ ਕੇ ਦਫਤਰਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਹੀ ਕੰਮ ਕਰਨਗੇ

error: copy content is like crime its probhihated